ਸ੍ਰੀ ਗੁਰੂ ਰਵਿਦਾਸ ਫੈੱਡਰੇਸ਼ਨ ਵਲੋਂ ਰਾਜ ਪੱਧਰੀ ਧਾਰਮਿਕ ਸਮਾਗਮ ਸੰਬੰਧੀ ਪ੍ਰਚਾਰ ਸਮੱਗਰੀ ਵੰਡੀ
ਅਜੀਤ ਡੈਸਕ
31-01-2026
ਮੁੱਲਾਂਪੁਰ-ਦਾਖਾ, 30 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਸ੍ਰੀ ਗੁਰੂ ਰਵਿਦਾਸ ਫੈੱਡਰੇਸ਼ਨ (ਰਜਿ:) ਪੰਜਾਬ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 8 ਫਰਵਰੀ ਨੂੰ ਦਾਣਾ ਮੰਡੀ ਮੁੱਲਾਂਪੁਰ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਧਾਰਮਿਕ ਸਮਾਗਮ ਦੇ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਲਈ ਦਾਣਾ ਮੰਡੀ ਦੁਕਾਨ ਨੰਬਰ 23 'ਤੇ ਫੈੱਡਰੇਸ਼ਨ ਵਲੋਂ ਦਫ਼ਤਰ ਖੋਲਿ੍ਹਆ ਗਿਆ | ਫੈੱਡਰੇਸ਼ਨ ਦੇ ਸੇਵਾਦਾਰ ਡਾ: ਰੁਪਿੰਦਰ ਸਿੰਘ ਸੁਧਾਰ, ਦਲਜੀਤ ਸਿੰਘ ਥਰੀਕੇ (ਦੋਵੇ ਮੈਂਬਰ ਕੋਰ ਕਮੇਟੀ), ਕਾਰਜਕਾਰੀ ਪ੍ਰਧਾਨ ਰਾਜਿੰਦਰ ਸਿੰਘ ਰਾਜੂ ਜੋਧਾਂ, ਮੁੱਖ ਸਰਪ੍ਰਸਤ ਸੁਰਜੀਤ ਸਿੰਘ ਬੁਢੇਲ, ਰੇਸ਼ਮ ਸਿੰਘ ਰੁੜਕਾ, ਗੁਰਪ੍ਰੀਤ ਸਿੰਘ ਰਿਟਾ: ਮੁੱਖ ਖੇਤੀਬਾੜੀ ਅਫਸਰ, ਪੱਤਰਕਾਰ ਮਲਕੀਤ ਸਿੰਘ ਹੋਰਨਾਂ ਵਲੋਂ ਅਹਿਮ ਵਿਚਾਰਾਂ ਬਾਅਦ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਅਤੇ ਪ੍ਰਚਾਰ ਸਮੱਗਰੀ ਜਾਰੀ ਕੀਤੀ ਗਈ | ਪ੍ਰਬੰਧਕਾਂ ਅਨੁਸਾਰ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਆਗਮਨ ਪੁਰਬ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਦੌਰਾਨ 6 ਫਰਵਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਖੰਡ ਪਾਠ ਪ੍ਰਕਾਸ਼ ਹੋਣਗੇਂ, ਜਿਨ੍ਹਾਂ ਦੇ ਭੋਗ 8 ਫਰਵਰੀ ਐਤਵਾਰ ਪਾਏ ਜਾਣਗੇਂ, ਭੋਗ ਉਪਰੰਤ ਪੰਥ ਪ੍ਰਸਿੱਧ ਢਾਡੀ ਸਿਕੰਦਰ ਸਿੰਘ ਲੁਹਾਰਾ ਦਾ ਜੱਥਾ ਗੁਰੂ ਰਵਿਦਾਸ ਜੀ ਦੇ ਜੀਵਨ ਨੂੰ ਵਾਰਾਂ ਰਾਹੀਂ ਵਰਣਨ ਕਰੇਗਾ | ਬਾਬਾ ਬਲਰਾਮ ਸਿੰਘ ਭਵਾਨੀਪੁਰ ਵਾਲਿਆਂ ਵਲੋਂ ਗੁਰਬਾਣੀ ਕੀਰਤਨ ਅਤੇ ਸ਼ਬਦ ਗੁਰੂ ਕਥਾ ਦੀ ਵਿਚਾਰ ਹੋਵੇਗੀ, ਸਮਾਗਮ ਦੇ ਤਿੰਨੇ ਦਿਨ ਸੰਗਤ ਲਈ ਗੁਰੂ ਕਾ ਲੰਗਰ ਅਤੁੱਟ ਵਰਤੇਗਾ | ਮੀਟਿੰਗ ਸਮੇਂ ਬਿੱਕਰ ਸਿੰਘ ਨੱਤ, ਗੁਰਮੇਲ ਸਿੰਘ ਪੰਡੋਰੀ, ਬਲਵੀਰ ਸਿੰਘ ਪੋਹੀੜ, ਸੁਖਦੇਵ ਸਿੰਘ ਹੈਪੀ, ਸਾਬਕਾ ਸਰਪੰਚ ਮਨਜੀਤ ਸਿੰਘ ਘਮਨੇਵਾਲ, ਬਲਵਿੰਦਰ ਸਿੰਘ ਹਸਨਪੁਰ, ਮਨਜੀਤ ਸਿੰਘ ਹਸਨਪੁਰ, ਜਤਿੰਦਰ ਸਿੰਘ ਮਲਕਪੁਰ, ਗੁਰਪ੍ਰੀਤ ਸਿੰਘ ਮੁੱਲਾਂਪੁਰ, ਨਵਦੀਪ ਸਿੰਘ ਮੁੱਲਾਂਪੁਰ, ਗੁਰਮੁੱਖ ਸਿੰਘ ਚੰਗਣ, ਜਸਵਿੰਦਰ ਸਿੰਘ ਮੰਡਿਆਣੀ, ਭਗਵੰਤ ਸਿੰਘ ਚੰਗਣ, ਜੀਤਾ ਸਿੰਘ ਚੰਗਣ, ਚਰਨਜੀਤ ਸਿੰਘ ਘਮਨੇਵਾਲ, ਰਣਜੀਤ ਸਿੰਘ ਸੇਖਦੌਲਤ, ਬਲਵੀਰ ਸਿੰਘ, ਤਰਲੋਕ ਸਿੰਘ ਮੁੱਲਾਂਪੁਰ, ਆੜ੍ਹਤੀ ਤਰੁਣ ਜਿੰਦਲ ਸਮੇਤ ਫੈਡਰੇਸ਼ਨ ਦੇ ਹੋਰ ਮੈਂਬਰ ਮੌਜੂਦ ਸਨ |