ਅਣ-ਅਧਿਕਾਰਿਤ ਉਸਾਰੀ ਨੂੰ ਲੈ ਕੇ ਮੁੱਲਾਂਪੁਰ-ਦਾਖਾ ਕੌਂਸਲ ਅਧਿਕਾਰੀਆਂ ਨੇ ਮਕਾਨ ਦਾ ਕੁਝ ਹਿੱਸਾ ਤੋੜਿਆ
ਅਜੀਤ ਡੈਸਕ
04-02-2026
ਬੀਬੀ ਸ਼ਾਰਦਾ ਤੇ ਪਰਿਵਾਰ ਵਲੋਂ ਧੱਕੇਸ਼ਾਹੀ ਦਾ ਦੋਸ਼-
ਨਗਰ ਕੌਂਸਲ ਅਧਿਕਾਰੀਆਂ ਵਲੋਂ ਮਕਾਨ ਤੋੜਨ ਸਮੇਂ ਬੀਬੀ ਸ਼ਾਰਦਾ ਤੇ ਪਰਿਵਾਰ ਵਲੋਂ ਕੌਂਸਲ ਅਧਿਕਾਰੀਆਂ 'ਤੇ ਧੱਕੇਸ਼ਾਹੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਦੇ ਵੱਡੇ ਲਾਮ ਲਸ਼ਕਰ ਨਾਲ ਸਾਡੇ ਪਰਿਵਾਰ ਨੂੰ ਬਦਨਾਮ ਕਰਨ ਲਈ ਕੌਂਸਲ ਵਲੋਂ ਗਿਣੀ ਮਿਥੀ ਸਾਜਿਸ਼ ਤਹਿਤ ਕਾਰਵਾਈ ਹੋਈ, ਜਦ ਕਿ ਸਾਨੂੰ ਪਹਿਲਾਂ ਕੋਈ ਹਦਾਇਤ ਜਾਰੀ ਨਹੀਂ ਹੋਈ | ਬੀਬੀ ਸ਼ਾਰਦਾ ਨੇ ਕਿਹਾ ਕਿ ਦੇਸ਼ ਦੇ ਬਟਵਾਰੇ ਤੋਂ ਬਾਅਦ ਪਰਿਵਾਰ ਇਥੇ ਰਹਿ ਰਿਹਾ, ਪਰਿਵਾਰ ਦਾ ਇਕ ਬੱਚਾ ਮਾੜੀ ਸੰਗਤ ਵਿਚ ਚਲਾ ਗਿਆ ਤਾਂ ਸਜ਼ਾ ਪੂਰੇ ਪਰਿਵਾਰ ਨੂੰ ਨਾ ਦਿੱਤੀ ਜਾਵੇ | ਉਨ੍ਹਾਂ ਕੌਂਸਲ ਅਧਿਕਾਰੀਆਂ ਦੁਆਰਾ ਕਾਰਵਾਈ ਦੀ ਨਿੰਦਾ ਕੀਤੀ |