ਰਾਏਕੋਟ, 3 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਸੂਬਾ ਸਰਕਾਰ ਦੇ ਲੋਕ ਭਲਾਈ ਕਾਰਜਾਂ ਤੋਂ ਪ੍ਰਭਾਵਿਤ ਹੁੰਦੇ ਹੋਏ ਲੋਕਾਂ ਦਾ 'ਆਪ' ਪਾਰਟੀ ਨਾਲ ਜੁੜ੍ਹਨਾ ਲਗਾਤਾਰ ਜਾਰੀ ਹੈ | ਜਿਸ ਤਹਿਤ ਸ਼ਹਿਰ ਦੇ ਮੁਹੱਲਾ ਕੁੱਲਾਪੱਤੀ ਦੇ ਦਰਜਨ ਪਰਿਵਾਰ ਆਮ ਆਦਮੀ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਦੀ ਹਾਜ਼ਰੀ ਵਿਚ 'ਆਪ' ਪਾਰਟੀ ਵਿਚ ਸ਼ਾਮਿਲ ਹੋਏ | ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਪਾਰਟੀ ਦਾ ਪੱਲ੍ਹਾ ਫੜ੍ਹਨ ਵਾਲੇ ਸਮੂਹ ਲੋਕਾਂ ਦਾ ਭਰਵਾਂ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ | ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੂਬਾ ਵਾਸੀਆਂ ਪ੍ਰਤੀ ਦੂਰਅੰਦੇਸ਼ੀ ਸੋਚ ਤੇ ਸੇਵਾ-ਭਾਵਨਾ ਨੂੰ ਦੇਖਦੇ ਹੋਏ ਲੋਕ 'ਆਪ' ਸਰਕਾਰ ਪ੍ਰਤੀ ਆਪਣਾ ਝੁਕਾਅ ਕਰ ਰਹੇ ਹਨ | ਇਸ ਸਮੇਂ 'ਆਪ' ਪਾਰਟੀ ਵਿਚ ਸ਼ਾਮਿਲ ਹੋਏ ਰੁਲਦਾ ਸਿੰਘ, ਮਿੰਦੀ ਸਿੰਘ, ਕਾਲਾ ਸਿੰਘ, ਡਾ.ਦੁੱਲਾ ਸਿੰਘ, ਪਿ੍ੰਸ, ਸਿਮਰਨਜੀਤ ਸਿੰਘ ਫੌਜੀ, ਜਗਸੀਰ ਸਿੰਘ, ਅਮਨਦੀਪ ਸਿੰਘ, ਮੇਵਾ ਸਿੰਘ, ਲਵਨੀਤ ਸਿੰਘ, ਸੁੱਖਪ੍ਰੀਤ ਸਿੰਘ, ਹਰਦੀਪ ਸਿੰਘ, ਮਨਦੀਪ ਕੌਰ, ਕੁਲਦੀਪ ਕੌਰ, ਬੰਤ ਕੌਰ, ਮਿੰਦਰ ਕੌਰ, ਸੁੱਖੀ ਕੌਰ, ਬਲਵੀਰ ਕੌਰ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੋਕਪੱਖੀਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਵਲੋਂ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਨੂੰ ਚੁਣਿਆ ਗਿਆ ਹੈ | ਇਸ ਮੌਕੇ ਰਾਮਕੁਮਾਰ ਛਾਪਾ ਸ਼ਹਿਰੀ ਪ੍ਰਧਾਨ 'ਆਪ', ਪੀ.ਏ. ਕਮਲ ਸੁਖਾਣਾ, ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ, ਜਗਰੂਪ ਸਿੰਘ ਧਾਲੀਵਾਲ, ਸਤਵਿੰਦਰ ਸਿੰਘ ਮੀਤ, ਯਸ਼ਪਾਲ ਬਿੱਟੂ ਜੈਨ, ਈਸ਼ੂ ਪਾਸੀ, ਪੱਪੂ ਰਾਏਕੋਟ, ਪ੍ਰੀਤ ਸਿੰਘ ਰਾਏਕੋਟ, ਜੱਸ ਸਿੰਘ ਹਲਵਾਰਾ ਆਦਿ ਹਾਜ਼ਰ ਸਨ |