ਕੇਂਦਰ ਸਰਕਾਰ ਦੇ ਲੋਕ ਵਿਰੋਧੀ ਬਜਟ ਦੀਆਂ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਰਾਏਕੋਟ ਵਲੋਂ ਕਾਪੀਆਂ ਸਾੜੀਆਂ
ਅਜੀਤ ਡੈਸਕ
05-02-2026
ਰਾਏਕੋਟ, 4 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਕੇਂਦਰ ਦੀ ਭਾਜਪਾ ਸਰਕਾਰ ਨੇ ਮੁੱਢ ਤੋਂ ਹੀ ਆਪਣੀਆਂ ਲੋਕਮਾਰੂ ਨੀਤੀਆਂ ਲਾਗੂ ਕਰਕੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ | ਇਸੇ ਤਰ੍ਹਾਂ ਮਨਰੇਗਾ ਸਕੀਮ ਖਤਮ ਕਰਨ ਦਾ ਫੈਸਲਾ, ਲੇਬਰ ਕੋਡ ਲਾਗੂ ਕਰਨਾ, ਬਿਜਲੀ ਸੋਧ ਐਕਟ ਲਾਗੂ ਕਰਨਾ, ਐੱਮ.ਐੱਸ.ਪੀ ਦੀ ਗਾਰੰਟੀ ਨਾ ਦੇਣ ਕਾਰਨ ਲੋਕਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਕੇਂਦਰੀ ਵਿੱਤ ਮੰਤਰੀ ਵੱਲੋਂ 2026-27 ਲਈ ਜੋ ਬਜਟ ਪੇਸ਼ ਕੀਤਾ ਗਿਆ ਹੈ, ਉਸ ਵਿੱਚ ਗਰੀਬਾਂ ਲਈ ਕੁਝ ਵੀ ਰਿਆਇਤ ਨਹੀਂ ਦਿੱਤੀ ਗਈ ਅਤੇ ਇਹ ਬਜਟ ਕਿਸਾਨ-ਮਜ਼ਦੂਰ ਵਿਰੋਧੀ ਸਾਬਿਤ ਹੋਣ 'ਤੇ ਰੋਸ ਵਜੋਂ ਰਾਏਕੋਟ ਵਿਖੇ ਕੁੱਲ ਹਿੰਦ ਕਿਸਾਨ ਸਭਾ ਦੇ ਸੱਦੇ 'ਤੇ ਪਾਰਟੀ ਦਫ਼ਤਰ ਅੱਗੇ ਸਭਾ ਦੇ ਸੂਬਾ ਜਨਰਲ ਸਕੱਤਰ ਬਲਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਬਜਟ ਦੀਆਂ ਕਾਪੀਆਂ ਸਾੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸੂਬਾਈ ਕਿਸਾਨ ਆਗੂ ਮਾ.ਬਲਦੇਵ ਸਿੰਘ ਲਤਾਲਾ, ਸਿਕੰਦਰ ਸਿੰਘ ਜੜਤੌਲੀ ਤਹਿਸੀਲ ਪ੍ਰਧਾਨ, ਕੁਲਦੀਪ ਸਿੰਘ ਜੌਹਲਾਂ, ਮਾ. ਮੁਖਤਿਆਰ ਸਿੰਘ ਜਲਾਲਦੀਵਾਲ, ਮਾ. ਫਕੀਰ ਚੰਦ ਦੱਧਾਹੂਰ, ਸੁਖਚੈਨ ਸਿੰਘ ਸੀਲੋਆਣੀ ਤਹਿਸੀਲ ਸਕੱਤਰ, ਸ਼ਿਆਮ ਸਿੰਘ ਭੈਣੀ ਅਰੋੜਾ, ਸੁਖਦੇਵ ਸਿੰਘ ਜੌਹਲਾਂ, ਪਾਲ ਸਿੰਘ, ਕੇਵਲ ਸਿੰਘ, ਮਨਪ੍ਰੀਤ ਸਿੰਘ, ਲਾਲਜੀਤ ਸਿੰਘ ਬੁਰਜ ਹਰੀ ਸਿੰਘ, ਗੁਰਮੀਤ ਸਿੰਘ, ਸੁੱਖਦੀਪ ਸਿੰਘ, ਲਾਭ ਸਿੰਘ, ਪ੍ਰਦੀਪ ਸਿੰਘ, ਜਗਮੋਹਣ ਸਿੰਘ, ਸ਼ਿੰਦਰ ਸਿੰਘ, ਰਾਮ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ |