17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਐੱਸ.ਐੱਮ.ਐੱਲ. ਨਰਸਿੰਗ ਕਾਲਜ ਭਨੋਹੜ ਜੀ.ਐੱਨ.ਐੱਮ. ਸਾਲ ਤੀਸਰਾ ਨਤੀਜਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 05-02-2026
ਮੁੱਲਾਂਪੁਰ-ਦਾਖਾ, 4 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਨਰਸਿੰਗ ਕੌਂਸਲ ਵਲੋਂ ਐਲਾਨੇ ਜਨਰਲ ਨਰਸਿੰਗ ਐਂਡ ਮਿਡਵਾਈਫਰੀ (ਜ਼ੀ.ਐੱਨ.ਐੱਮ) ਪ੍ਰੀਖਿਆ ਪਹਿਲਾ ਸਾਲ ਨਤੀਜੇ ਵਿੱਚ ਇਲਾਕੇ ਵਿਚ ਨਾਮਵਰ ਮੈਡੀਕਲ ਵਿੱਦਿਅਕ ਸੰਸਥਾ ਸੇਠ ਮਦਨ ਲਾਲ ਮੈਮੋਰੀਅਲ ਕਾਲਜ ਆਫ ਨਰਸਿੰਗ ਨੈਸ਼ਨਲ ਹਾਈਵੇ ਭਨੋਹੜ (ਲੁਧਿ:) ਦਾ ਸ਼ਾਨਦਾਰ ਰਿਹਾ | ਪਿ੍ੰਸੀਪਲ ਕੁਲਵਿੰਦਰ ਕੌਰ ਅਨੁਸਾਰ ਜ਼ੀ.ਐੱਨ.ਐੱਮ ਸਾਲ ਤੀਸਰਾ ਪ੍ਰੀਖਿਆ ਵਿੱਚ ਬੈਠੇ ਸਾਰੇ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ | ਨਰਸਿੰਗ ਕਾਲਜ ਵਿਦਿਆਰਥੀ ਰਵੀਸ਼ ਕੁਮਾਰ 1299 ਅੰਕਾਂ ਨਾਲ ਪਹਿਲਾ, ਅਮਿਰ ਨੇ 1295 ਅੰਕਾਂ ਨਾਲ ਦੂਸਰਾ ਅਤੇ ਅੱਬਾਸ ਅਲੀ 1264 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ | ਐੱਸ.ਐੱਮ.ਐੱਲ ਮੈਮੋਰੀਅਲ ਕਾਲਜ ਆਫ ਨਰਸਿੰਗ ਡਾਕਟਰੀ ਵਿੱਦਿਅਕ ਅਦਾਰੇ ਦੇ ਚੇਅਰਮੈਨ ਡਾ: ਬੀ.ਐੱਲ ਬਾਸਲ, ਡਾ: ਵਰੁਣ ਬਾਂਸਲ, ਡਾ: ਗੀਤਿਕਾ ਬਾਂਸਲ ਵਲੋਂ ਸ਼ਾਨਦਾਰ ਨਤੀਜੇ ਉੱਪਰ ਨਰਸਿੰਗ ਕਾਲਜ ਸਟਾਫ, ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਥੇ ਵਰਣਨਯੋਗ ਹੈ ਕਿ ਸੇਠ ਮਦਨ ਲਾਲ ਮੈਮੋਰੀਅਲ ਕਾਲਜ ਆਫ ਨਰਸਿੰਗ ਦੇ ਵਿਦਿਆਰਥੀ ਜਿਥੇ ਪੜ੍ਹਾਈ ਦੇ ਖੇਤਰ ਵਿਚ ਸ਼ਾਨਦਾਰ ਨਤੀਜਾ ਦੇ ਰਹੇ ਹਨ, ਉਥੇ ਮੈਡੀਕਲ ਦੀ ਪੜ੍ਹਾਈ ਵਾਲੇ ਇਸ ਕਾਲਜ ਦੇ ਵਿਦਿਆਰਥੀਆਂ ਦਾ ਹੋਰ ਗਤੀਵਿਧੀਆਂ ਵਿਚ ਵੀ ਚੰਗਾ ਯੋਗਦਾਨ ਹੈ |
Ad Position 22
No active advertisement
ਪਿਛਲੀ ਖ਼ਬਰ ਅੱਤਿਆਚਾਰ ਤੋਂ ਪੀੜਤ ਦਲਿਤਾਂ 'ਤੇ ਦਰਜ ਝੂਠੇ ਕੇਸ ਦਾ ਐੱਸ.ਐੱਸ.ਪੀ ਦਫ਼ਤਰ ਅੱਗੇ ਕੀਤਾ ਜਾਵੇਗਾ ਪਿੱਟ-ਸਿਆਪਾ ਅਗਲੀ ਖ਼ਬਰ ਦਾਣਾ ਮੰਡੀ ਰਾਏਕੋਟ ਵਿਖੇ ਆਧੁਨਿਕ ਸਹੂਲਤਾਂ ਨਾਲ ਲੈਸ ਲੈਬਾਟਰੀ ਬਲਾਕ ਕਿਸਾਨਾਂ-ਮਜ਼ਦੂਰਾਂ ਦੇ ਕੀਤਾ ਸਪੁਰਦ
Ad Position 24