17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਅੱਤਿਆਚਾਰ ਤੋਂ ਪੀੜਤ ਦਲਿਤਾਂ 'ਤੇ ਦਰਜ ਝੂਠੇ ਕੇਸ ਦਾ ਐੱਸ.ਐੱਸ.ਪੀ ਦਫ਼ਤਰ ਅੱਗੇ ਕੀਤਾ ਜਾਵੇਗਾ ਪਿੱਟ-ਸਿਆਪਾ

Ad Position 21
No active advertisement
ਅਜੀਤ ਡੈਸਕ 05-02-2026
ਹਠੂਰ, 4 ਫਰਵਰੀ (ਜਸਵਿੰਦਰ ਸਿੰਘ ਛਿੰਦਾ)-ਲੱਖਾ ਪਿੰਡ ਦੇ ਇਕ ਵਿਅਕਤੀ ਵਲੋਂ ਇਸੇ ਪਿੰਡ ਦੇ ਦਲਿਤ ਬਿਰਧ ਜੋੜੇ ਦੀ ਕੁੱਟਮਾਰ ਕਰਕੇ ਉਲਟਾ ਇਨ੍ਹਾਂ ਪੀੜ੍ਹਤਾਂ ਅਤੇ ਗੁਆਂਢੀ ਸਾਬਕਾ ਦਲਿਤ ਸਰਪੰਚ ਜਿਸ ਦਾ ਕਿ ਇਸ ਝਗੜੇ ਨਾਲ ਸਬੰਧ ਵੀ ਨਹੀਂ, ਉਪਰ ਆਪਣੀ ਚੀਚੀ 'ਤੇ ਆਪ ਸੱਟ ਮਾਰ ਕੇ ਝੂਠਾ 26 ਦਾ ਪਰਚਾ ਕਰਵਾ ਦਿੱਤਾ, ਜਦੋਂ ਕਿ ਕੁੱਟਮਾਰ ਤੋਂ ਪੀੜ੍ਹਤ ਦਲਿਤ ਬਜ਼ੁਰਗ ਜੋੜ੍ਹੇ ਦੇ ਬਿਆਨ ਵੀ ਹਠੂਰ ਪੁਲਿਸ ਦੇ ਇਕ ਏ.ਐੱਸ.ਆਈ ਨੇ ਆਪਣੀ ਮਨਮਰਜ਼ੀ ਮੁਤਾਬਿਕ ਲਿਖ ਕੇ ਹਮਲਾਵਰ ਧਿਰ ਦਾ ਪੱਖ ਪੂਰਿਆ | ਉਕਤ ਪੱਖਪਾਤ ਤਹਿਤ ਦਰਜ ਝੂਠੇ ਕੇਸ ਖਿਲਾਫ਼ ਕੱਲ੍ਹ ਨੂੰ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਮਜ਼ਦੂਰ ਅÏਰਤਾਂ ਵਲੋਂ ਐੱਸ.ਐੱਸ.ਪੀ ਦਫ਼ਤਰ ਜਗਰਾਉਂ ਅੱਗੇ ਝੂਠੇ ਕੇਸ ਦਾ ਪਿੱਟ ਸਿਆਪਾ ਕਰਕੇ ਇਸ ਪਰਚੇ ਨੂੰ ਰੱਦ ਕਰਵਾਉਣ ਅਤੇ ਅੱਤਿਆਚਾਰ ਕਰਨ ਵਾਲੇ ਵਿਅਕਤੀ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾਵੇਗੀ | ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ, ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਅੱਤਿਆਚਾਰ ਤੋਂ ਪੀੜ੍ਹਤਾਂ ਉਪਰ ਹੀ ਉਲਟਾ ਝੂਠਾ ਪੁਲਿਸ ਕੇਸ ਦਰਜ ਕਰਨਾ ਬਹੁਤ ਵੱਡੀ ਬੇਇਨਸਾਫ਼ੀ ਹੈ | ਉਨ੍ਹਾਂ ਮੰਗ ਕੀਤੀ ਕਿ ਝੂਠਾ ਪਰਚਾ ਖਾਰਜ਼ ਕਰਕੇ ਬਿਰਧ ਜੋੜੇ ਦੀ ਕੁੱਟਮਾਰ ਕਰਨ ਵਾਲੇ ਵਿਅਕਤੀ ਉਪਰ ਐੱਸ.ਸੀ./ਐੱਸ.ਟੀ. ਐਕਟ ਤਹਿਤ ਕਾਰਵਾਈ ਕੀਤੀ ਜਾਵੇ | ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ ਦੇ ਮਦਨ ਸਿੰਘ ਨੇ ਵੀ ਆਪਣੀ ਜਥੇਬੰਦੀ ਇਸ ਪੁਲਿਸ ਵਧੀਕੀ ਦੀ ਨਿਖੇਧੀ ਕੀਤੀ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਵਲੋਂ ਪੁਰਾਣੀ ਮੰਡੀ ਮੁੱਲਾਂਪੁਰ 'ਚ ਤੋੜਿਆ ਮਕਾਨ ਉੱਚਿਤ ਕਾਰਵਾਈ ਨਹੀਂ-ਮੁਕੇਸ਼ ਬਾਂਸਲ ਅਗਲੀ ਖ਼ਬਰ ਐੱਸ.ਐੱਮ.ਐੱਲ. ਨਰਸਿੰਗ ਕਾਲਜ ਭਨੋਹੜ ਜੀ.ਐੱਨ.ਐੱਮ. ਸਾਲ ਤੀਸਰਾ ਨਤੀਜਾ ਸ਼ਾਨਦਾਰ
Ad Position 24