17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਨਗਰ ਕੌਂਸਲ ਵਲੋਂ ਪੁਰਾਣੀ ਮੰਡੀ ਮੁੱਲਾਂਪੁਰ 'ਚ ਤੋੜਿਆ ਮਕਾਨ ਉੱਚਿਤ ਕਾਰਵਾਈ ਨਹੀਂ-ਮੁਕੇਸ਼ ਬਾਂਸਲ

Ad Position 21
No active advertisement
ਅਜੀਤ ਡੈਸਕ 05-02-2026
ਮੁੱਲਾਂਪੁਰ-ਦਾਖਾ, 4 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਹੇਠ ਨਸ਼ਿਆਂ ਵਿਰੁੱਧ ਜੰਗ ਜਾਰੀ ਹੈ ਤੇ ਰਹੇਗੀ | ਸਰਕਾਰ ਨਸ਼ਿਆ ਨੂੰ ਜੜੋ ਖ਼ਤਮ ਕਰਨ ਲਈ ਬੂਥ ਪੱਧਰ ਤੱਕ ਕਮੇਟੀਆਂ ਬਣਾ ਕੇ ਲੋਕ ਅੰਦੋਲਨ ਦਾ ਨਾਂਅ ਦਿੱਤਾ, ਪ੍ਰੰਤੂ ਅਧੂਰੀ ਜਾਣਕਾਰੀ ਸਮਝੋ ਜਾਂ ਜਿਆਦਤੀ, ਨਗਰ ਕੌਂਸਲ ਅਧਿਕਾਰੀ ਤੇ ਪੁਲਿਸ ਦੇ ਆਹਲਾ ਅਫ਼ਸਰ ਪੁਰਾਣੀ ਮੰਡੀ ਮੁੱਲਾਂਪੁਰ 'ਚ ਲੋੜੋ ਵੱਧ ਧੱਕੇਸ਼ਾਹੀ ਕਰ ਗਏ, ਅਜਿਹਾ ਉੱਚਿਤ ਨਹੀ! ਇਹ ਪ੍ਰਤੀਕਿਰਿਆ ਪਿਛਲੇ ਦਿਨੀਂ ਪੁਰਾਣੀ ਮੰਡੀ ਮੁੱਲਾਂਪੁਰ 'ਚ ਇਕ ਮਕਾਨ ਦਾ ਕੁਝ ਹਿੱਸਾ ਪੁਲਿਸ ਪਹਿਰੇ ਹੇਠ ਤੋੜੇ ਜਾਣ 'ਤੇ ਹਲਕਾ ਦਾਖਾ 'ਆਪ' ਪਾਰਟੀ ਦੇ ਮੀਡੀਆ ਕੋਆਰਡੀਨੇਟਰ ਮੁਕੇਸ ਬਾਂਸਲ ਕੀਤੀ | ਮੁਕੇਸ਼ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਤਸਕਰਾਂ ਅਤੇ ਨਸ਼ਿਆ ਦੀ ਵਿਕਰੀ ਨਾਲ ਕਮਾਏ ਧਨ ਵਾਲੇ ਨਸ਼ਾ ਤਸਕਰਾਂ ਦੇ ਤਿਆਰ ਮਕਾਨ ਜੋ ਪਿਛਲੇ 10-12 ਸਾਲਾ ਵਿਚ ਬਣੇ, ਪੁਲਿਸ ਅਦਾਲਤੀ ਕਾਰਵਾਈ ਪੂਰੀ ਕਰਕੇ ਅਦਾਲਤੀ ਹੁਕਮਾਂ ਨਾਲ ਤੁੜਵਾ ਰਹੀ ਹੈ | ਮੁਕੇਸ ਬਾਂਸਲ ਕਿਹਾ ਕਿ ਪੁਰਾਣੀ ਮੰਡੀ ਮੁੱਲਾਂਪੁਰ 'ਚ ਜਿਸ ਮਕਾਨ ਦਾ ਕੁਝ ਹਿੱਸਾ ਨਗਰ ਕੌਂਸਲ ਅਧਿਕਾਰੀਆ ਵਲੋਂ ਪੁਲਿਸ ਪਹਿਰੇ ਹੇਠ ਤੋੜਿਆ ਗਿਆ, ਉਸ ਪਰਿਵਾਰ ਦੇ ਇਕ ਲੜਕੇ ਵਿਰੁੱਧ ਐੱਨ.ਡੀ.ਪੀ.ਐੱਸ ਐਕਟ ਤਹਿਤ ਮੁਕੱਦਮਾ ਦਰਜ ਹੈ, ਪਰ ਉਸ ਦੇ ਨਾਮ ਕੋਈ ਅਜਿਹੀ ਜਾਇਦਾਦ ਜਾ ਘਰ ਨਹੀਂ ਜੋ ਇਕ-ਡੇਢ ਦਹਾਕਾ ਪਹਿਲਾ ਕਾਲੇ ਧਨ ਨਾਲ ਬਣਿਆ ਹੋਵੇ | ਪੰਜਾਹ ਸਾਲ ਪੁਰਾਣੇ ਮਕਾਨ ਨੂੰ ਤੋੜਨ ਵਾਲੀ ਕਾਰਵਾਈ ਸਮੇਂ ਨਾ ਤਾਂ ਘਰ ਤੋੜਨ ਸੰਬੰਧੀ ਪੁਲਿਸ ਕੋਲ ਕੋਈ ਅਦਾਲਤੀ ਪੱਤਰ ਸੀ, ਨਾ ਹੀ ਮੁੱਲਾਂਪੁਰ ਦਾਖਾ ਨਗਰ ਕੌਂਸਲ ਕੋਲ ਕੋਈ ਅਜਿਹੀ ਚਿੱਠੀ ਜਿਸ ਵਿਚ ਸਪੱਸ਼ਟ ਹੋਵੇ ਕਿ ਇਸ ਮਕਾਨ ਦਾ ਨਕਸ਼ਾ ਅਣ-ਅਧਿਕਾਰਿਤ ਹੈ | ਮੁਕੇਸ਼ ਬਾਂਸਲ ਵਲੋਂ ਤੋੜੇ ਗਏ ਘਰ ਦੀ ਮਾਲਕ ਬੀਬੀ ਸਾਰਦਾ ਨਾਲ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਕਿ ਭਾਵੇਂ ਉਹ ਪਾਰਟੀ ਅੰਦਰ ਇਕ ਨਿਮਾਣੇ ਵਲੰਟੀਅਰ ਵਜੋਂ ਸੇਵਾ ਨਿਭਾਅ ਰਿਹਾ, ਪਰ ਇਸ ਧੱਕੇਸ਼ਾਹੀ ਨੂੰ ਲੈ ਕਿ ਉਹ ਆਪਣੀ ਪਾਰਟੀ ਦੇ ਉੱਚ ਆਗੂ ਨੂੰ ਜਾਣੂ ਜ਼ਰੂਰ ਕਰਵਾਏਗਾ | ਪੁਲਿਸ ਹਾਜ਼ਰੀ ਵਿਚ ਨਗਰ ਕੌਂਸਲ ਅਧਿਕਾਰੀਆਂ ਦੁਆਰਾ ਕਾਰਵਾਈ ਦੀ ਮੁਕੇਸ ਬਾਂਸਲ ਨਿੰਦਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪਾਹਵਾ ਹਸਪਤਾਲ ਹੰਬੜਾਂ ਬੇਟ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ 'ਚ ਵਰਦਾਨ-ਸੀ.ਪੀ. ਸਵਪਨ ਸ਼ਰਮਾ ਅਗਲੀ ਖ਼ਬਰ ਅੱਤਿਆਚਾਰ ਤੋਂ ਪੀੜਤ ਦਲਿਤਾਂ 'ਤੇ ਦਰਜ ਝੂਠੇ ਕੇਸ ਦਾ ਐੱਸ.ਐੱਸ.ਪੀ ਦਫ਼ਤਰ ਅੱਗੇ ਕੀਤਾ ਜਾਵੇਗਾ ਪਿੱਟ-ਸਿਆਪਾ
Ad Position 24