17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਪਾਹਵਾ ਹਸਪਤਾਲ ਹੰਬੜਾਂ ਬੇਟ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ 'ਚ ਵਰਦਾਨ-ਸੀ.ਪੀ. ਸਵਪਨ ਸ਼ਰਮਾ

Ad Position 21
No active advertisement
ਅਜੀਤ ਡੈਸਕ 05-02-2026

ਮੈਡੀਕਲ ਜਾਂਚ ਕੈਂਪ ਲਗਾਉਣੇ ਹਸਪਤਾਲ ਦਾ ਸ਼ਲਾਘਾਯੋਗ ਕਦਮ-ਡਾ. ਆਲੂਵਾਲੀਆ/ਪ੍ਰਧਾਨ ਹੰਬੜਾਂ
ਹੰਬੜਾਂ, 4 ਫਰਵਰੀ (ਮੇਜਰ ਹੰਬੜਾਂ)-ਮਾਤਾ ਕੌਸ਼ੱਲਿਆ ਦੇਵੀ ਪਾਹਵਾ ਚੈਰੀਟੇਬਲ ਸੀ.ਐੱਮ.ਸੀ. ਹਸਪਤਾਲ ਹੰਬੜਾਂ ਵਿਖੇ ਸਵ: ਸੋਹਣ ਲਾਲ ਪਾਹਵਾ ਜੀ ਦੀ ਨਿੱਘੀ ਯਾਦ ਵਿਚ ਸੀ.ਐੱਮ.ਓ. ਡਾ. ਗੁਰਸ਼ਾਨ ਸਿੰਘ ਗਿੱਲ ਜੀ ਦੀ ਯੋਗ ਅਗਵਾਈ ਹੇਠ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਲੁਧਿਆਣਾ ਵਲੋਂ ਕੀਤਾ ਗਿਆ ਤੇ ਉਨ੍ਹਾਂ ਕੈਂਪ ਸਮੇਂ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਾਵਾ ਹਸਪਤਾਲ ਹੰਬੜਾਂ ਬੇਟ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ 'ਚ ਬਰਦਾਨ ਸਾਬਿਤ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਜ ਲੋੜਵੰਦ ਲੋਕਾਂ ਲਈ ਇਲਾਜ ਕਰਵਾਏ ਜਾਣਾ ਮੁਸ਼ਕਿਲ ਬਣਿਆ ਹੋਇਆਂ ਹੈ ਤੇ ਏਵਨ ਸਾਈਕਲ ਗਰੁੱਪ ਦੇ ਐੱਮ.ਡੀ. ਉਂਕਾਰ ਸਿੰਘ ਪਾਹਵਾ ਵਲੋਂ ਹੰਬੜਾਂ ਹਸਪਤਾਲ 'ਚ ਲੋੜਵੰਦ ਲੋਕਾਂ ਦੇ ਸਿਹਤ ਜਾਂਚ ਲਈ ਕੈਂਪ ਲਗਾਏ ਜਾਣਾ ਚੰਗਾ ਉਪਰਾਲਾ ਹੈ | ਲੁਧਿਆਣਾ ਦੇ ਸਿਵਲ ਸਰਜਨ ਡਾ. ਰਮਨਦੀਪ ਕੌਰ ਆਲੂਵਾਲੀਆ ਨੇ ਪਾਹਵਾ ਹਸਪਤਾਲ ਦੇ ਉਪਰਾਲਿਆ ਦੀ ਸ਼ਲਾਘਾ ਕੀਤਾ ਤੇ ਕਿਹਾ ਕਿ ਸਮੇਂ-ਸਮੇਂ ਸਿਰ ਡਾਕਟਰੀ ਟੀਮਾਂ ਵਲੋਂ ਮੁਫ਼ਤ ਜਾਂਚ ਕੈਂਪ ਲਗਾਏ ਜਾਣਾ ਪਾਹਵਾ ਪਰਿਵਾਰ ਦਾ ਵੱਡਾ ਉਪਰਾਲਾ ਹੈ | ਪ੍ਰਧਾਨ ਮਨਜੀਤ ਸਿੰਘ ਹੰਬੜਾਂ ਨੇ ਕਿਹਾ ਕਿ ਪਾਹਵਾ ਹਸਪਤਾਲ ਲੋੜਵੰਦ ਮਰੀਜ਼ਾਂ ਦੇ ਇਲਾਜ 'ਚ ਮੋਹਰੀ ਬਣਿਆ ਹੈ, ਜਿੱਥੇ ਬਹੁਤ ਘੱਟ ਰੇਟਾਂ ਨਾਲ ਮਰੀਜ਼ਾਂ ਦਾ ਇਲਾਜ ਹੁੰਦਾ ਹੈ ਤੇ ਪਾਹਵਾ ਪਰਿਵਾਰ ਦਾ ਲੋੜਵੰਦ ਮਰੀਜ਼ਾਂ ਦੇ ਇਲਾਜ 'ਚ ਵੱਡਾ ਹੱਥ ਹੈ | ਮੈਡੀਕਲ ਸੁਪਰਡੈਂਟ ਡਾ. ਐਲਿਨ ਜੋਸਫ, ਪਿ੍ੰਸੀਪਲ ਫਿਜੀਓਥਰੈਪੀ ਡਾ. ਸੰਦੀਪ ਸੈਣੀ, ਡਾ. ਟੀ.ਐੱਸ.ਜੁਲਕਾ, ਸਮਾਜ ਸੇਵੀ ਸਾਬਕਾ ਸਰਪੰਚ ਗੁਰਮੀਤ ਸਿੰਘ ਧਾਲੀਵਾਲ, ਜਗਜੀਵਨ ਸਿੰਘ ਝੱਜ, ਆਪ ਦੇ ਬਲਾਕ ਪ੍ਰਧਾਨ ਬਲਵੀਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਮੈਨੇਜਰ ਜੋਰਾਵਰ ਸਿੰਘ ਵਲੋਂ ਸਟੇਜ਼ ਸੰਚਾਲਨ ਦੀ ਸੇਵਾ ਨਿਭਾਈ ਗਈ | ਕੈਂਪ ਸਮੇਂ ਡਾ. ਸ਼ੈਰੂਨ ਪਰੋਚਾ, ਡਾ. ਭੁਪਿੰਦਰ ਸੇਹਰਾ, ਡਾ. ਲਿੰਟਾ ਮਰੀਅਮ ਰਾਜੂ, ਡਾ. ਸ਼ੋਨ ਯਾਕੋ, ਡਾ. ਅਨੀਸ ਸਮੇਤ ਹੋਰ ਡਾਕਟਰੀ ਟੀਮਾਂ ਵਲੋਂ 300 ਮਰੀਜ਼ਾਂ ਦੀ ਜਾਚ ਕੀਤੀ ਗਈ ਤੇ ਦਵਾਈਆਂ ਮੁਫ਼ਤ ਦਿੱਤੀਆਂ | ਇਸ ਮੌਕੇ ਸਰਪੰਚ ਚਰਨ ਸਿੰਘ, ਸਾਬਕਾ ਸਰਪੰਚ ਜਗੀਰ ਸਿੰਘ, ਸਾਬਕਾ ਸਰਪੰਚ ਮਨਜੀਤ ਸਿੰਘ ਘਮਣੇਵਾਲ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ, ਸਾਬਕਾ ਸਰਪੰਚ ਰਣਜੋਧ ਸਿੰਘ ਜੱਗਾ ਸਮੇਤ ਹੋਰ ਪਤਵੰਤੇ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਸਿੱਖ ਕਤਲੇਆਮ ਦੇ ਪੀੜਤਾਂ ਨੇ ਸੰਤ ਸੀਚੇਵਾਲ ਨੂੰ ਸੌਂਪਿਆ ਮੰਗ ਪੱਤਰ <br/> ਅਗਲੀ ਖ਼ਬਰ ਨਗਰ ਕੌਂਸਲ ਵਲੋਂ ਪੁਰਾਣੀ ਮੰਡੀ ਮੁੱਲਾਂਪੁਰ 'ਚ ਤੋੜਿਆ ਮਕਾਨ ਉੱਚਿਤ ਕਾਰਵਾਈ ਨਹੀਂ-ਮੁਕੇਸ਼ ਬਾਂਸਲ
Ad Position 24