24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਚਕਰ ਦੀ ਫੁੱਟਬਾਲ ਟੀਮ ਨੇ ਜਿੱਤਿਆ 51 ਹਜ਼ਾਰ ਦਾ ਨਕਦ ਇਨਾਮ

Ad Position 21
No active advertisement
ਅਜੀਤ ਡੈਸਕ 22-02-2026
ਹਠੂਰ, 21 ਫਰਵਰੀ (ਜਸਵਿੰਦਰ ਸਿੰਘ ਛਿੰਦਾ)-ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਰਾਹਾਂ ਰੋਡ, ਚਕਰ ਨੇ ਸ਼ਾਨਦਾਰ ਪ੍ਰਾਪਤੀ ਕਰਦਿਆਂ ਇਕ ਹੋਰ ਜਿੱਤ ਦਰਜ ਕੀਤੀ ਹੈ | ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜਿੰਦਰ ਸਿੰਘ ਨੇ ਦੱਸਿਆ ਕਿ ਸ਼ੇਰ-ਏ-ਪੰਜਾਬ ਅਕੈਡਮੀ ਦੀ ਫੁੱਟਬਾਲ ਟੀਮ ਨੇ ਪਿੰਡ ਕਿਲ੍ਹੀ ਚਾਹਲ ਵਿਖੇ ਹੋਏ ਆਲ ਓਪਨ ਫੁੱਟਬਾਲ ਮੁਕਾਬਲੇ ਵਿਚ ਭਾਗ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਕਿਲ੍ਹੀ ਚਾਹਲ ਅਤੇ ਢੁੱਡੀਕੇ ਦੀਆਂ ਟੀਮਾਂ ਨੂੰ ਹਰਾ ਕੇ ਫਾਈਨਲ ਵਿਚ ਪੁੱਜੀ ਅਤੇ ਆਖਰੀ ਤੇ ਜ਼ਬਰਦਸਤ ਮੁਕਾਬਲੇ ਵਿਚੋਂ ਸ਼ੇਰ-ਏ-ਪੰਜਾਬ ਦੀ ਟੀਮ ਨੇ ਅਜੀਤਵਾਲ ਦੀ ਟੀਮ ਦੂਜੇ ਨੰਬਰ 'ਤੇ ਪਛਾੜ ਕੇ 51 ਹਜ਼ਾਰ ਦਾ ਨਕਦ ਇਨਾਮ ਅਤੇ ਸਨਮਾਨ ਚਿੰਨ੍ਹ ਜਿੱਤ ਕੇ ਅਕੈਡਮੀ ਅਤੇ ਪਿੰਡ ਚਕਰ ਦਾ ਨਾਂਅ ਰੌਸ਼ਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਡੀ.ਟੀ.ਐੱਫ. ਬਲਾਕ ਸੁਧਾਰ ਤੋਂ ਅੱਜ ਦੀ ਅਨੰਦਪੁਰ ਰੈਲੀ ਲਈ ਜਾਵੇਗਾ ਵੱਡਾ ਜਥਾ-ਸੁਧਾਰ, ਹੇਰਾਂ ਅਗਲੀ ਖ਼ਬਰ ਜੈ ਲਛਮੀ ਰਾਈਸ ਮਿੱਲ ਵਿਖੇ ਛੋਲੇ-ਪੂਰੀਆਂ ਦਾ ਲੰਗਰ ਲਗਾਇਆ
Ad Position 24