23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਜੰਡਿਆਲੀ ਵਿਖੇ ਵੋਟਰ ਸੂਚੀ ਦੀ ਸੁਧਾਈ ਸੰਬੰਧੀ 5 ਦਿਨਾਂ ਕੈਂਪ

ਕੁਹਾੜਾ, 23 ਅਗਸਤ (ਸੰਦੀਪ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਜੰਡਿਆਲੀ ਵਿਖੇ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸ. ਆਈ.

Ad Position 21
No active advertisement
ਅਜੀਤ ਡੈਸਕ 24-08-2026
ਕੁਹਾੜਾ, 23 ਅਗਸਤ (ਸੰਦੀਪ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਜੰਡਿਆਲੀ ਵਿਖੇ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸ. ਆਈ. ਆਰ.) ਸਬੰਧੀ ਕੈਂਪ 25 ਅਗਸਤ ਤੱਕ ਗੁਰਦੁਆਰਾ ਸ਼੍ਰੀਮੰਜੀ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ, ਜਿੱਥੇ ਵੋਟਰ ਆਪਣੀ ਵੋਟ ਨਾਲ ਸਬੰਧਿਤ ਜਾਣਕਾਰੀ ਦੀ ਜਾਂਚ ਕਰਵਾਉਣ ਦੇ ਨਾਲ-ਨਾਲ ਲੋੜੀਂਦੀ ਦਰੁਸਤੀ ਵੀ ਕਰਵਾ ਸਕਦੇ ਹਨ। ਇਸ ਸਬੰਧੀ ਬੀ. ਐੱਲ. ਓ. ਅਮਰਜੀਤ ਕੌਰ, ਬੀ. ਐੱਲ. ਓ. ਸੁਭਾਸ਼ ਕੁਮਾਰ ਅਤੇ ਰੁਪਿੰਦਰ ਕੌਰ ਨੇ ਦੱਸਿਆ ਕਿ 26 ਅਗਸਤ ਤੱਕ ਕੈਂਪ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਰ ਸੂਚੀ ਨਾਲ ਸਬੰਧਿਤ ਕੰਮ ਕੀਤਾ ਜਾਵੇਗਾ, ਜੇਕਰ ਕਿਸੇ ਵੋਟਰ ਦੇ ਵੇਰਵਿਆਂ ਵਿਚ ਕੋਈ ਗ਼ਲਤੀ ਹੈ, ਨਾਮ ਜਾਂ ਪਤੇ ਵਿਚ ਦਰੁਸਤੀ ਕਰਵਾਉਣੀ ਹੈ ਜਾਂ ਵੋਟ ਨਾਲ ਸਬੰਧਿਤ ਦਸਤਾਵੇਜ਼ ਜਮ੍ਹਾਂ ਕਰਵਾਉਣੇ ਹਨ ਤਾਂ ਉਹ ਨਿਰਧਾਰਿਤ ਸਮੇਂ ਦੌਰਾਨ ਕੈਂਪ ਵਿੱਚ ਪਹੁੰਚ ਕੇ ਆਪਣੀ ਕਾਰਵਾਈ ਪੂਰੀ ਕਰਵਾ ਸਕਦਾ ਹੈ। ਬੀ. ਐੱਲ. ਓ. ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੋਟਰ ਸੂਚੀ ਵਿਚ ਆਪਣੇ ਵੇਰਵਿਆਂ ਦੀ ਜਾਂਚ ਜ਼ਰੂਰ ਕਰਨ ਅਤੇ ਜੇਕਰ ਕਿਸੇ ਕਿਸਮ ਦੀ ਸੋਧ ਜਾਂ ਦਰੁਸਤੀ ਦੀ ਲੋੜ ਹੋਵੇ ਤਾਂ 26 ਅਗਸਤ ਆਖ਼ਰੀ ਮਿਤੀ ਤੋਂ ਪਹਿਲਾਂ ਕੈਂਪ ਵਿਚ ਪਹੁੰਚ ਕੇ ਇਸ ਨੂੰ ਦਰੁਸਤ ਕਰਵਾ ਲੈਣ।
Ad Position 22
No active advertisement
ਪਿਛਲੀ ਖ਼ਬਰ ਨਵੀਂ ਦਿੱਲੀ ਦੇ ਆਈ.ਜੀ.ਆਈ. ਸਟੇਡੀਅਮ ਵਿਖੇ ਬੀ.ਡਬਲਯੂ.ਐਫ. ਵਿਸ਼ਵ ਚੈਂਪੀਅਨਸ਼ਿਪ ’ਚ ਪੁਰਸ਼ ਡਬਲਜ਼ ਫਾਈਨਲ ਬੈਡਮਿੰਟਨ ਮੁ... ਅਗਲੀ ਖ਼ਬਰ ਤੀਰਥ ਯਾਤਰਾ ਤਹਿਤ ਹਰਿਦੁਆਰ-ਰਿਸ਼ੀਕੇਸ਼ ਦੇ ਦਰਸ਼ਨਾ ਲਈ ਮਲੌਦ ਤੋਂ ਬੱਸ ਰਵਾਨਾ
Ad Position 24