ਅਕਾਲੀ ਦਲ ਵਾਰਿਸ ਪੰਜਾਬ ਦੇ ਵੀ ਆਪ ਵਾਂਗ ਨੌਜਵਾਨਾ ਨੂੰ ਗੁੰਮਰਾਹ ਕਰਨ ਲੱਗੀ- ਗਿੱਲ ਬੇਰ ਕਲਾਂ
ਮਲੌਦ, 23 ਅਗਸਤ (ਦਿਲਬਾਗ ਸਿੰਘ ਚਾਪੜਾ)- ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਨੇ ਕਿਹਾ ਕਿ 2021-22 ਦੌਰਾਨ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਸਬਜਬਾਗ ਵਿਖਾ ਕੇ ਅਤੇ ਰੰਗਲਾ ਪੰਜਾਬ ਬਣਾਉਂਣ ਦੇ ਦਾਅਵੇ ਕਰਕੇ ਸੱਤਾ ਹਾਸਿਲ ਕੀਤੀ ਅਤੇ ਹੁਣ ਪੰਜਾਬ ਨੂੰ ਰੰਗਲਾ ਬਣਾਉਂਣ ਦੀ ਬਜਾਏ ਕਰਜਾਈ ਬਣਾ ਦਿੱਤਾ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਦੀ ਹਾਲਤ ਕਿਸੇ ਤੋਂ ਲੁੱਕੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਵਾਰਿਸ ਪੰਜਾਬ ਦੇ ਵੀ ਪੰਜਾਬ ਦੇ ਨੌਜੁਆਨਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੀ ਹੈ।
ਮਲੌਦ, 23 ਅਗਸਤ (ਦਿਲਬਾਗ ਸਿੰਘ ਚਾਪੜਾ)- ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਨੇ ਕਿਹਾ ਕਿ 2021-22 ਦੌਰਾਨ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਸਬਜਬਾਗ ਵਿਖਾ ਕੇ ਅਤੇ ਰੰਗਲਾ ਪੰਜਾਬ ਬਣਾਉਂਣ ਦੇ ਦਾਅਵੇ ਕਰਕੇ ਸੱਤਾ ਹਾਸਿਲ ਕੀਤੀ ਅਤੇ ਹੁਣ ਪੰਜਾਬ ਨੂੰ ਰੰਗਲਾ ਬਣਾਉਂਣ ਦੀ ਬਜਾਏ ਕਰਜਾਈ ਬਣਾ ਦਿੱਤਾ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਦੀ ਹਾਲਤ ਕਿਸੇ ਤੋਂ ਲੁੱਕੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਵਾਰਿਸ ਪੰਜਾਬ ਦੇ ਵੀ ਪੰਜਾਬ ਦੇ ਨੌਜੁਆਨਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੀ ਹੈ। ਵਾਰਿਸ ਪੰਜਾਬ ਕੋਲ ਨਾ ਪੰਜਾਬ ਦੇ ਭਲੇ ਲਈ ਅਤੇ ਨਾ ਹੀ ਨੌਜਵਾਨਾ ਦੇ ਭਵਿੱਖ ਲਈ ਕੋਈ ਨੀਤੀ ਹੈ, ਸਿਰਫ਼ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਪੰਜਾਬ ਦੀ ਅਮਨ ਸ਼ਾਂਤੀ ਲਈ ਖਤਰਾ ਪੈਦਾ ਕੀਤਾ ਜਾ ਰਿਹਾ ਹੈ। ਪ੍ਰਧਾਨ ਗਿੱਲ ਬੇਰ ਕਲਾਂ ਨੇ ਕਿਹਾ ਕਿ ਆਪ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਤਾਂ ਲੋਕਾਂ ਦਾ ਮੋਹ ਪਹਿਲਾ ਹੀ ਭੰਗ ਹੋ ਚੁੱਕਾ ਹੈ ਅਤੇ ਹੁਣ ਕੇਵਲ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਬਣਦੇ ਵੇਖਣਾ ਚਾਹੁੰਦੇ ਹਨ।