29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਇਯਾਲੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਤੇ ਅੰਮਿ੍ਤਪਾਲ ਸਿੰਘ 'ਤੇ ਐੱਨ.ਐੱਸ.ਏ ਹਟਾਉਣ ਬਾਰੇ ਮਤੇ ਵਿਧਾਨ ਸਭਾ 'ਚ ਲਿਉਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 23-02-2026
ਮੁੱਲਾਂਪੁਰ-ਦਾਖਾ, 22 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੂਰੀ ਸਿੱਖ ਕੌਮ ਇਕਜੁਟ ਹੋਏ, ਤਾਮਿਲਨਾਡੂ ਸਰਕਾਰ ਦੀ ਤਰਜ ਤੇ ਪੰਜਾਬ ਵਿਧਾਨ ਸਭਾ 'ਚ ਮਾਨਯੋਗ ਸਪੀਕਰ ਸਾਹਮਣੇ ਸੈਸ਼ਨ ਦੌਰਾਨ ਪੱਖ ਰੱਖਿਆ ਜਾਵੇਗਾ, ਦੂਸਰਾ ਸੰਸਦ ਅੰਮਿ੍ਤਪਾਲ ਸਿੰਘ ਹੋਰ ਸਿੰਘਾਂ ਉੱਪਰ ਐੱਨ.ਐੱਸ.ਏ ਹਟਾਉਣ ਬਾਰੇ ਦੋ ਮਤੇ ਵਿਧਾਨ ਸਭਾ 'ਚ ਲੈ ਕੇ ਆਵਾਂਗਾ | ਇਹ ਪ੍ਰਗਟਾਵਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਕੀਤਾ | ਇਯਾਲੀ ਕਿਹਾ ਕਿ ਕੇਂਦਰ 'ਚ ਭਾਜਪਾ ਦੀ ਸਰਕਾਰ ਘੱਟ ਗਿਣਤੀਆਂ ਖਾਸ ਕਰ ਸਿੱਖਾਂ ਨੂੰ ਗੁਲਾਮੀ ਮਹਿਸੂਸ ਕਰਵਾ ਰਹੀ ਹੈ, ਅਜਿਹਾ ਰੋਕਣ ਲਈ ਨਿੱਜੀ ਹਿੱਤਾਂ ਤੋਂ ਉੱਪਰ ਉੱਠਕੇ ਸ਼੍ਰੋਮਣੀ ਅਕਾਲੀ ਦਲਾਂ ਹੋਰ ਪੰਥਕ ਧਿਰਾਂ ਵਿਚ ਏਕਤਾ ਦਾ ਹੋਣਾ ਲਾਜ਼ਮੀ ਹੈ, ਅਜਿਹਾ ਕਰਨ ਲਈ ਮੇਰੇ ਵਲੋਂ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਪਹਿਲ ਹੋਵੇਗੀ | ਮਨਪ੍ਰੀਤ ਸਿੰਘ ਇਯਾਲੀ ਕਿਹਾ ਕਿ ਅੱਜ ਭਾਈ ਜਗਤਾਰ ਸਿੰਘ ਹਵਾਰਾ ਦੀ ਬਿਰਦ ਮਾਤਾ ਆਪਣੇ ਸਪੁੱਤਰ ਨੂੰ ਇੱਕ ਬਾਰ ਮਿਲਣ ਲਈ ਅਦਾਲਤਾਂ ਦਾ ਸਹਾਰਾ ਲੈ ਰਹੀ ਹੈ, ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਤੇ ਰਿਹਾਈ ਅਸੰਭਵ ਬਣੇ ਤਾਂ ਭਾਈ ਹਵਾਰਾ, ਪ੍ਰੋਫੈਸਰ ਭੁੱਲਰ ਹੋਰ ਸਿੰਘ ਆਪਣੀ ਪਰਿਵਾਰਾਂ 'ਚ ਆ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਥੇ: ਮਲਕਪੁਰ ਨੂੰ ਸਰਕਲ ਹੰਬੜਾਂ 'ਚੋਂ ਤਿੰਨ ਬਲਾਕ ਸੰਮਤੀ ਚੋਣਾਂ ਜਿੱਤਣ 'ਤੇ ਕੀਤਾ... ਅਗਲੀ ਖ਼ਬਰ ਟਾਹਲੀ ਵਾਲੇ ਪੀਰ ਦੇ ਸਾਲਾਨਾ ਮੇਲੇ ਮੌਕੇ ਕੌਂਸਲਰ ਛਿੰਦੀ ਨੇ ਦਰਗਾਹ 'ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ
Ad Position 24