ਮਾਛੀਵਾੜਾ ਸਾਹਿਬ, 22 ਫਰਵਰੀ (ਰਾਜਦੀਪ ਸਿੰਘ ਅਲਬੇਲਾ)-ਅੱਜ ਵਾਰਡ ਨੰਬਰ 4 ਵਿਖੇ ਟਾਹਲੀ ਵਾਲੇ ਪੀਰ ਦਾ ਸਲਾਨਾ ਜੋੜ ਮੇਲਾ ਕਰਵਾਇਆ ਗਿਆ | ਇਸ ਮੌਕੇ ਦਰਗਾਹ 'ਤੇ ਚਾਦਰ ਚੜ੍ਹਾਉਣ ਦੀ ਰਸਮ ਕੌਂਸਲਰ ਸੁਰਿੰਦਰ ਕੁਮਾਰ ਛਿੰਦੀ ਵਲੋਂ ਅਦਾ ਕੀਤੀ ਗਈ | ਸਮੂਹ ਮੁਹੱਲਾ ਨਿਵਾਸੀਆਂ ਝੰਡੇ ਲੈ ਕੇ ਬਾਬਾ ਟਾਹਲੀ ਵਾਲੇ ਪੀਰ ਦਰਬਾਰ ਪਹੁੰਚੇ ਜਿਨ੍ਹਾਂ ਸੰਯੁਕਤ ਰੂਪ ਵਿਚ ਝੰਡਾ ਚੜਾਇਆ ਅਤੇ ਸੁੱਖ, ਸ਼ਾਂਤੀ ਲਈ ਅਰਦਾਸ ਕੀਤੀ | ਅੰਗਰੇਜ਼ ਸਿੰਘ ਦੇ ਸਮੂਹ ਪਰਿਵਾਰ ਵਲੋਂ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ | ਇਸ ਮੌਕੇ ਮੁਲਖ਼ ਰਾਜ, ਅੱਛਰ ਰਾਮ, ਪਰਮਜੀਤ ਸਿੰਘ ਨੀਲੋਂ, ਰਾਮ ਲੋਕ, ਛਿੰਦਾ ਸਿੰਘ ਸੰਗਰੂਰ, ਜੀਤ ਰਾਮ, ਕੇਹਰ ਸਿੰਘ, ਫੀਰਾ ਰਾਮ, ਡਾਕਟਰ ਮਦਨ ਪਾਲ, ਬਲਦੇਵ ਸਿੰਘ, ਅਕਾਉਂਟੈਂਟ ਮੰਗਤ ਰਾਮ, ਗੁਰਦੀਪ ਸਿੰਘ, ਕਾਲਾ ਰਾਮ ਪ੍ਰਧਾਨ, ਕੁਲਵਿੰਦਰ ਕਿੰਦਾ, ਸਵਰਨ ਸਿੰਘ ਸੰਨੀ ਪ੍ਰਧਾਨ, ਗੁਰਮੀਤ ਸਿੰਘ, ਪਰਮਜੀਤ ਪੰਮੀ, ਬਲਵੰਤ ਸਿੰਘ ਕਾਕਾ, ਕੁਲਵਿੰਦਰ ਬਾਜਵਾ, ਛਿੰਦਰਪਾਲ, ਜਸਵਿੰਦਰ ਸਿੰਘ ਜੱਸੀ, ਪਰਮਜੀਤ ਸੁੱਖੀ ਬਿਕਰਮ ਸਿੰਘ, ਕਰਨ ਮਾਨ, ਕਮਲਜੀਤ ਮਾਨ, ਜਸਵੰਤ ਸਿੰਘ, ਸੇਵਾ ਸਿੰਘ, ਰੌਸ਼ਨ ਹੰਸ, ਗੁਰਪ੍ਰੀਤ ਸਿੰਘ ਬੂਟਾ, ਕਰਮਜੀਤ ਢੋਲੀ, ਮਨਪ੍ਰੀਤ ਸਿੰਘ, ਬਲਜੀਤ ਬਿੱਲੂ, ਅਸ਼ੋਕ ਕੁਮਾਰ, ਦੀਪਕ ਕੁਮਾਰ ਢੋਲੀ, ਅਮਰੀਕ ਸਿੰਘ, ਸੁਖਦੇਵ ਸਿੰਘ ਮੌਜੂਦ ਸਨ |