ਰਾਏਕੋਟ, 22 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਪੰਜਾਬ 'ਚ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਬੀਜੇਪੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਘਿਰਾਓ ਕਰਨ ਦੇ ਸੱਦੇ 'ਤੇ ਕੁੱਲ ਹਿੰਦ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਯੂਨੀਅਨ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਜਨਵਾਦੀ ਨੌਜਵਾਨ ਸਭਾ, ਬੀਕੇਯੂ (ਡਕੌਂਦਾ) ਵਲੋਂ ਸ਼ਾਂਝੇ ਤੌਰ 'ਤੇ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਦੇ ਪਾਰਟੀ ਦਫ਼ਤਰ ਸਮੇਤ ਭਾਜਪਾ ਪਾਰਟੀ ਦਫ਼ਤਰ ਰਾਏਕੋਟ ਅੱਗੇ ਵਿਸ਼ਾਲ ਇਕੱਠ ਕਰਕੇ ਦਫ਼ਤਰਾਂ ਦਾ ਘਿਰਾਓ ਕਰਕੇ ਸਰਕਾਰਾਂ ਦੀਆਂ ਲੋਕਮਾਰੂ ਨੀਤੀਆਂ ਖ਼ਿਲਾਫ਼ ਮੁਜ਼ਾਹਰਾ ਕੀਤਾ | ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਜੀਤ ਸਿੰਘ ਗਰੇਵਾਲ, ਡਾ. ਗੁਰਚਰਨ ਸਿੰਘ ਬੜਿੰਗ ਸੂਬਾ ਜਥੇਬੰਦਕ ਸਕੱਤਰ ਪੰਜਾਬ ਕਿਸਾਨ ਯੂਨੀਅਨ, ਸਾਧੂ ਸਿੰਘ ਅੰਚਰਵਾਲ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਹਰਪਾਲ ਸਿੰਘ ਭੈਣੀ ਦਰੇੜਾ ਖੇਤ ਮਜ਼ਦੂਰ ਯੂਨੀਅਨ, ਬਲਦੇਵ ਸਿੰਘ ਗਿੱਲ ਬੀਕੇਯੂ (ਡਕੌਂਦਾ), ਬਲਦੇਵ ਸਿੰਘ ਲਤਾਲਾ ਸੂਬਾ ਕਮੇਟੀ ਮੈਂਬਰ ਕਿਸਾਨ ਸਭਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਲੋਕ ਵਿਰੋਧੀ ਬਿੱਲ ਪੇਸ਼ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵਧਾ ਰਹੀ ਹੈ | ਉਨ੍ਹਾਂ ਆਖਿਆ ਕਿ ਭਾਜਪਾ ਸਰਕਾਰ ਵਲੋਂ ਬਿਜਲੀ ਸੋਧ ਬਿੱਲ, ਬੀਜ ਸੋਧ ਬਿੱਲ, 'ਜੀ ਰਾਮ ਜੀ ਕਾਨੂੰਨ' ਵਿਚ ਸੋਧ ਕਰਕੇ ਆਦਿ ਲਾਗੂ ਕਰਕੇ ਆਮ ਕਿਰਤੀ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ | ਇਸ ਲਈ ਜਥੇਬੰਦੀਆਂ ਇਸ ਸਮਝੌਤੇ ਖ਼ਿਲਾਫ਼ ਤਿੱਖਾ ਸੰਘਰਸ਼ ਕਰਕੇ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣਗੀਆਂ | ਉਨ੍ਹਾਂ ਦੱਸਿਆ ਕਿ ਲੋਕ ਵਿਰੋਧੀ ਕਾਨੂੰਨਾਂ ਤੇ ਸਮਝੌਤਿਆਂ ਖ਼ਿਲਾਫ਼ 10 ਮਾਰਚ 2026 ਨੂੰ ਦਾਣਾ ਮੰਡੀ ਬਰਨਾਲਾ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿਚ ਸੰਘਰਸ਼ਸ਼ੀਲ ਲੋਕਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ | ਇਸ ਮੌਕੇ ਜਸਵਿੰਦਰ ਸਿੰਘ ਲਾਡੀ ਭੈਣੀ ਬੜਿੰਗਾ ਜ਼ਿਲ੍ਹਾ ਮੀਤ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ, ਮਾ. ਮੁਖਤਿਆਰ ਸਿੰਘ ਜਲਾਲਦੀਵਾਲ, ਕਾਮਰੇਡ ਕਰਤਾਰ ਰਾਮ, ਸਤਿਵੀਰ ਸਿੰਘ, ਕਮਲਜੀਤ ਸਿੰਘ ਜੌਹਲਾਂ, ਗੁਰਦੇਵ ਸਿੰਘ, ਕਰਤਾਰ ਸਿੰਘ, ਬਿੱਕਰ ਸਿੰਘ, ਬਲਵਿੰਦਰ ਸਿੰਘ ਭੈਣੀ ਦਰੇੜਾ, ਸ਼ਿਆਮ ਸਿੰਘ ਭੈਣੀ ਰੋੜਾ, ਮਲਕੀਤ ਸਿੰਘ ਖੰਜਰਵਾਲ, ਇੰਦਰਜੀਤ ਸਿੰਘ, ਨਿਰਮਲ ਸਿੰਘ, ਰਾਮ ਸਿੰਘ ਬੁਰਜ ਹਰੀ ਸਿੰਘ, ਅਜਮੇਰ ਸਿੰਘ, ਪ੍ਰਧਾਨ ਬਲਵੰਤ ਸਿੰਘ, ਹਰਪ੍ਰੀਤ ਸਿੰਘ, ਭਜਨ ਸਿੰਘ ਬੜੂੰਦੀ, ਜਗਰੂਪ ਸਿੰਘ ਭੈਣੀ, ਰਮਨ ਸਿੰਘ ਝੋਰੜਾਂ, ਗੁਰਚਰਨ ਸਿੰਘ ਝੋਰੜਾਂ, ਜਲੌਰ ਸਿੰਘ, ਸੁਖਦੇਵ ਸਿੰਘ, ਕੇਵਲ ਸਿੰਘ, ਸ਼ਿੰਦਰ ਸਿੰਘ, ਚਰਨਜੀਤ ਸਿੰਘ, ਸੁਰਜੀਤ ਸਿੰਘ, ਅੰਮਿ੍ਤਪਾਲ ਸਿੰਘ, ਅਜਮੇਰ ਸਿੰਘ ਲਤਾਲਾ, ਹਰਭਜਨ ਸਿੰਘ, ਹਰਪ੍ਰੀਤ ਸਿੰਘ ਲਤਾਲਾ, ਹਰਜਿੰਦਰ ਸਿੰਘ, ਚਰਨ ਸਿੰਘ ਜਲਾਲਦੀਵਾਲ, ਸੁਖਚੈਨ ਸਿੰਘ ਤਹਿਸੀਲ ਸਕੱਤਰ, ਗੁਰਮੀਤ ਸਿੰਘ ਤਲਵੰਡੀ, ਕੁਲਦੀਪ ਸਿੰਘ ਜੌਹਲਾਂ ਆਦਿ ਹਾਜ਼ਰ ਸਨ |