30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਉੱਘੇ ਸਮਾਜ ਸੇਵੀ ਭਾਈ ਸਤਨਾਮ ਸਿੰਘ ਯੂ.ਕੇ. ਵਾਲਿਆਂ ਦਾ ਕੀਤਾ ਵਿਸ਼ੇਸ਼ ਸਨਮਾਨ

Ad Position 21
No active advertisement
ਅਜੀਤ ਡੈਸਕ 23-02-2026
ਹਠੂਰ, 22 ਫਰਵਰੀ (ਜਸਵਿੰਦਰ ਸਿੰਘ ਛਿੰਦਾ)-ਪਿੰਡ ਦੇਹੜਕਾ ਦੇ ਧਾਰਮਿਕ, ਸਮਾਜਿਕ ਕਾਰਜਾਂ ਦੇ ਨਾਲ ਨਾਲ ਲੋੜਵੰਦਾਂ ਦੀ ਮੱਦਦ ਲਈ ਦਿਲ ਖੋਲ ਕੇ ਸੇਵਾ ਕਰਨ ਵਲੇ ਪਰਿਵਾਰ ਭੂਆ ਨਛੱਤਰ ਕੌਰ ਯੂ.ਕੇ., ਸਾਧੂ ਸਿੰਘ ਯੂ.ਕੇ. ਅਤੇ ਉਨ੍ਹਾਂ ਦੇ ਸਪੁੱਤਰ ਪਾਇਲਟ ਭਾਈ ਸਤਨਾਮ ਸਿੰਘ ਧਾਲੀਵਾਲ ਯੂ.ਕੇ. ਵਾਲਿਆਂ ਦਾ ਅੱਜ ਗੁਰਦੁਆਰਾ ਸੰਤ ਬਾਬਾ ਮੱਘਰ ਸਿੰਘ ਪਿੰਡ ਦੇਹੜਕਾ ਵਿਖੇ ਪ੍ਰਬੰਧਕ ਕਮੇਟੀ ਅਤੇ ਪੰਚਾਇਤ ਵਲੋਂ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਸੈਕਟਰੀ ਗੁਰਮੀਤ ਸਿੰਘ ਪੱਪੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਪਰਿਵਾਰ ਵਲੋਂ ਹਮੇਸ਼ਾ ਪਿੰਡ ਦੇਹੜਕਾ ਦੇ ਹਰ ਕਾਰਜ ਲਈ ਦਿਲ ਖੋਲ ਕੇ ਦਾਨ ਕੀਤਾ ਹੈ ਅਤੇ ਵੱਖ ਵੱਖ ਥਾਵਾਂ 'ਤੇ ਇਸ ਪਰਿਵਾਰ ਵਲੋਂ ਅਨੇਕਾਂ ਸੇਵਾਵਾਂ ਦੇ ਕਾਰਜ ਚੱਲ ਰਹੇ ਹਨ | ਇਨ੍ਹਾਂ ਵਲੋਂ ਗੁਰਦੁਆਰਾ ਸੰਤ ਬਾਬਾ ਮੱਘਰ ਸਿੰਘ ਵਿਖੇ ਕਰੋੜਾਂ ਰੁਪਏ ਦੀ ਸੇਵਾ ਕੀਤੀ ਜਾ ਰਹੀ ਹੈ, ਜਿਸ ਵਿਚ ਪਾਠੀ ਸਿੰਘਾਂ ਲਈ ਵਿਸ਼ਾਲ ਹਾਲ ਬਣਾਇਆ ਜਾ ਰਿਹਾ ਹੈ | ਇਸ ਮੌਕੇ ਪ੍ਰਧਾਨ ਚੰਦ ਸਿੰਘ, ਸਰਪੰਚ ਜਸਵੀਰ ਸਿੰਘ ਸਿੱਧੂ, ਜਥੇਦਾਰ ਸੁਖਦੇਵ ਸਿੰਘ ਖਹਿਰਾ ਨੇ ਭਾਈ ਸਤਨਾਮ ਸਿੰਘ ਧਾਲੀਵਾਲ ਯੂ.ਕੇ. ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਰਾਗੀ ਸਿੰਘਾਂ ਨੇ ਕੀਰਤਨ ਕੀਤਾ | ਇਸ ਬਲਜੀਤ ਸਿੰਘ ਪੰਚ, ਅਜੀਤ ਸਿੰਘ ਕੈਨੇਡਾ, ਮਾ. ਬਹਾਦਰ ਸਿੰਘ ਕੈਨੇਡਾ, ਦਲਜੀਤ ਸਿੰਘ ਧਾਲੀਵਾਲ, ਅਵਤਾਰ ਸਿੰਘ ਸਿੱਧੂ, ਸਾਬਕਾ ਸਰਪੰਚ ਕਰਮਜੀਤ ਸਿੰਘ ਕੱਕੂ, ਸੁਖਦੇਵ ਸਿੰਘ ਧਾਲੀਵਾਲ, ਪ੍ਰੀਤਮ ਸਿੰਘ ਖਹਿਰਾ, ਉਰਮਲ ਸਿੰਘ ਸਿੱਧੂ, ਹਰਚੰਦ ਸਿੰਘ ਗਰੇਵਾਲ, ਪਰਮਜੀਤ ਸਿੰਘ ਪੰਚ, ਅਮਨਦੀਪ ਸਿੰਘ ਪੰਚ, ਸਰਬਜੀਤ ਸਿੰਘ ਖਹਿਰਾ, ਬੰਤ ਸਿੰਘ, ਭਗਵੰਤ ਸਿੰਘ, ਨਿਰਮਲ ਸਿੰਘ, ਗੁਰਚਰਨ ਸਿੰਘ, ਵੀਰਬਲ ਸਿੰਘ, ਜਸਵੰਤ ਸਿੰਘ ਖਹਿਰਾ, ਲਾਲੀ ਸਿੰਘ, ਲਖਮੇਲ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਗੋਂਦਵਾਲ ਦੇ ਪਸ਼ੂ ਪਾਲਕ ਡਾ. ਗੁਰਪ੍ਰੀਤ ਸਿੰਘ ਸਿੱਧੂ ਦਾ ਪਸ਼ੂ ਧਨ ਮੇਲਿਆਂ 'ਚ ਪ੍ਰਾਪਤੀਆਂ ਕਰਨ ਬਦਲੇ ਗ੍ਰਾਮ ਪੰਚ... ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਦਫ਼ਤਰ ਰਾਏਕੋਟ ਸਾਹਮਣੇ ਪ੍ਰਦਰਸ਼ਨ •...
Ad Position 24