ਗੁਰੂਸਰ ਸੁਧਾਰ, 22 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਸੰਤ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਮੁੱਲਾਂਪੁਰ ਦੇ ਸੇਵਾਦਲ ਵਿਚ ਸ਼ਾਮਿਲ ਕਈ ਦਰਜਨ ਵਲੰਟੀਅਰਜ਼ ਵਲੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਅੱਜ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ 'ਪ੍ਰਾਜੈਕਟ ਅੰਮਿ੍ਤ' ਤਹਿਤ ਗੁਰੂਸਰ ਸੁਧਾਰ ਵਿਚੋਂ ਲੰਘਦੀ ਅਬੋਹਰ ਬ੍ਰਾਂਚ ਨਹਿਰ ਦੇ ਕਿਨਾਰਿਆਂ ਦੀ ਸਫ਼ਾਈ ਕੀਤੀ ਗਈ | ਮੁੱਲਾਂਪੁਰ ਬ੍ਰਾਂਚ ਮੁਖੀ ਪ੍ਰੇਮ ਸਿੰਘ ਅਨੁਸਾਰ ਪਿਛਲੇ ਸਾਲ ਵੀ ਸੰਤ ਨਿਰੰਕਾਰੀ ਮਿਸ਼ਨ ਵਲੋਂ ਇਹ ਕਾਰਜ ਕੀਤਾ ਗਿਆ ਸੀ | ਸਥਾਨਕ ਗ੍ਰਾਮ ਪੰਚਾਇਤ ਨਵੀਂ ਆਬਾਦੀ ਅਕਾਲਗੜ੍ਹ ਦੇ ਸਰਪੰਚ ਬੀਬੀ ਮਨਜੀਤ ਕੌਰ, ਅਕਲਗੜ੍ਹ ਕਲਾਂ ਦੇ ਸਰਪੰਚ ਬੀਬੀ ਸਵਰਨਜੀਤ ਕੌਰ ਨੇ ਸੰਤ ਨਿਰੰਕਾਰੀ ਮਿਸ਼ਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਬ੍ਰਾਂਚ ਮੁਖੀ ਪ੍ਰੇਮ ਸਿੰਘ, ਸੇਵਾਦਲ ਸੰਚਾਲਕ ਬਲਵਿੰਦਰ ਸਿੰਘ, ਹਰਨੇਕ ਸਿੰਘ ਜੀ, ਅਮਨਦੀਪ ਸਿੰਘ, ਸਰਪੰਚ ਮਨਜੀਤ ਕੌਰ, ਭਵਨਦੀਪ ਸਿੰਘ ਗਰੇਵਾਲ, ਸਰਪੰਚ ਸਵਰਨਜੀਤ ਕੌਰ ਆਦਿ ਹਾਜ਼ਰ ਸਨ |