30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

'ਕੌਮਾਂਤਰੀ ਮਾਂ-ਬੋਲੀ ਦਿਵਸ' ਸਾਹਿਤ ਸਭਾ ਰਾਏਕੋਟ ਦੇ ਲੇਖਕਾਂ ਅਤੇ ਕਵੀਆਂ ਵਲੋਂ ਆਪਣੀਆਂ ਰਚਨਾਵਾਂ ਦੀ ਛਹਿਬਰ ਲਗਾਉਂਦਿਆਂ ਮਨਾਇਆ ਦਿਵਸ • ਨੌਜਵਾਨ ਪੀੜ੍ਹੀ ਨੂੰ ਪੰਜਾਬੀ ਮਾਂ-ਬੋਲੀ ਨਾਲ ਜੋੜ੍ਹਨ ਲਈ ਉਪਰਾਲੇ ਕਰਨੇ ਚਾਹੀਦੇ -ਸਮੂਹ ਮੈਂਬਰ

Ad Position 21
No active advertisement
ਅਜੀਤ ਡੈਸਕ 23-02-2026
ਰਾਏਕੋਟ, 22 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਸਾਹਿਤ ਸਭਾ ਰਾਏਕੋਟ ਵਲੋਂ ਪ੍ਰਧਾਨ ਰਾਜਮਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਹੇਠ ਮਾਂ-ਬੋਲੀ ਦਿਵਸ 'ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮਾਂ-ਬੋਲੀ ਪੰਜਾਬੀ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ 'ਤੇ ਚਰਚਾ ਕੀਤੀ ਗਈ | ਇਸ ਮੌਕੇ ਇਕੱਤਰ ਹੋਏ ਵੱਖ-ਵੱਖ ਲੇਖਕਾਂ ਅਤੇ ਕਵੀਆਂ ਵਲੋਂ ਆਪਣੀਆਂ ਰਚਨਾਵਾਂ ਦੀ ਛਹਿਬਰ ਲਗਾਈ | ਸਮਾਗਮ ਦੀ ਸ਼ੁਰੂਆਤ ਸ਼ੰਟੀ ਰਾਏਕੋਟੀ ਵਲੋਂ ਆਪਣੇ ਗੀਤ 'ਰੱਬ ਮਾਰਦਾ' ਨਾਲ ਸ਼ੁਰੂ ਕੀਤੀ ਗਈ | ਇਸ ਤੋਂ ਬਾਅਦ ਮਨਰਾਜ ਸਿੰਘ ਵਲੋਂ 'ਅੱਖ ਵਿਚ ਹੰਝੂ', ਸੋਮਾ ਕਲਸੀਆਂ ਵਲੋਂ 'ਪੰਜਾਬ ਹੈ ਮੇਰਾ ਸੋਹਣਾ', ਰਣਜੀਤ ਸਿੰਘ ਰਾਏ ਵਲੋਂ ਮਿੰਨੀ ਕਹਾਣੀ, ਜਗਤਾਰ ਅਜ਼ਾਦ ਵਲੋਂ 'ਗਜ਼ਲ', ਬਲਵੀਰ ਕੌਰ ਰਾਏਕੋਟੀ ਵੱਲੋਂ 'ਸਾਂਭ ਹੁੰਦੀ ਤਾਂ ਸਾਂਭ ਲੈ ਮਾਂ ਬੋਲੀ ਪੰਜਾਬੀ ਨੂੰ ' ਅਤੇ ਮਾ. ਪ੍ਰੀਤਮ ਸਿੰਘ ਬਰ੍ਹਮੀ ਵਲੋਂ 'ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ' ਆਦਿ ਪੇਸ਼ ਕਰਕੇ ਖੂਬ ਰੰਗ-ਬੰਨਿ੍ਹਆ ਗਿਆ | ਇਸ ਮੌਕੇ ਜਗਦੇਵ ਸਿੰਘ ਕਲਸੀ, ਜਗਦੀਪ ਸਿੰਘ ਲੈਕਚਰਾਰ, ਦਰਬਾਰਾ ਸਿੰਘ ਦਰਸ਼ਕ, ਵਰਿੰਦਰ ਪਾਸੀ, ਬਲਵੀਰ ਸਿੰਘ ਬੱਲੀ ਆਦਿ ਸਾਹਿਤਕਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਪੋਨਾ ਵਿਖੇ ਮਾਲਵੇ ਦਾ ਪ੍ਰਸਿੱਧ ਰੌਸ਼ਨੀ ਮੇਲਾ ਕੱਲ੍ਹ ਤੋਂ ਅਗਲੀ ਖ਼ਬਰ ਸੰਤ ਨਿਰੰਕਾਰੀ ਮਿਸ਼ਨ ਵਲੋਂ 'ਪ੍ਰਾਜੈਕਟ ਅੰਮਿ੍ਤ' ਤਹਿਤ ਨਹਿਰੀ ਕਿਨਾਰਿਆਂ ਦੀ ਸਫ਼ਾਈ
Ad Position 24