30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਪਿੰਡ ਪੋਨਾ ਵਿਖੇ ਮਾਲਵੇ ਦਾ ਪ੍ਰਸਿੱਧ ਰੌਸ਼ਨੀ ਮੇਲਾ ਕੱਲ੍ਹ ਤੋਂ

Ad Position 21
No active advertisement
ਅਜੀਤ ਡੈਸਕ 23-02-2026
ਚੌਂਕੀਮਾਨ, 22 ਫਰਵਰੀ (ਤੇਜਿੰਦਰ ਸਿੰਘ ਚੱਢਾ)-ਪਿੰਡ ਪੋਨਾ ਵਿਖੇ ਮਾਲਵੇ ਦਾ ਪ੍ਰਸਿੱਧ ਰੋਸ਼ਨੀ ਮੇਲਾ ਪੀਰ ਬਾਬਾ ਮੋਹਕਮਦੀਨ ਜੀ ਦੇ ਚੇਲੇ ਬਾਬਾ ਅਨੂਪ ਸਿੰਘ ਜੀ ਦੀ ਦਰਗਾਹ 'ਤੇ 24 ਤੋਂ 26 ਫਰਵਰੀ 2026 ਤੱਕ ਮਨਾਇਆ ਜਾ ਰਿਹਾ ਹੈ | ਇਸ ਮੌਕੇ ਬਾਬਾ ਹਰਨੇਕ ਸਿੰਘ, ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ, ਸਮਾਜ ਸੇਵੀ ਜਸਵੀਰ ਸਿੰਘ ਜੱਸੂ ਪੋਨਾ ਤੇ ਸਾਬਕਾ ਸਰਪੰਚ ਗੁਰਬਿੰਦਰ ਪੋਨਾ ਨੇ ਦੱਸਿਆ ਕਿ 24 ਫਰਵਰੀ ਨੂੰ ਬਾਬਾ ਅਨੂਪ ਸਿੰਘ ਜੀ ਦੀ ਦਰਗਾਹ 'ਤੇ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੁੰਦੀਆਂ ਹੋਈਆਂ ਹਨ, ਦੀਆਂ ਮੁਰਾਦਾਂ ਮੰਗਦੀਆਂ ਹੋਈਆਂ ਚੌਂਕੀਆਂ ਭਰਨਗੀਆਂ | ਉਨ੍ਹਾਂ ਦੱਸਿਆ 24 ਫਰਵਰੀ ਨੂੰ ਸਜਾਏ ਦੀਵਾਨਾਂ ਵਿਚ ਸੰਤ ਰਾਮ ਤੀਰਥ ਜੀ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਨਾਲ ਜੋੜਨਗੇ ਤੇ 25 ਤੇ 26 ਫਰਵਰੀ ਨੂੰ ਸੰਗਤਾਂ ਦਰਗਾਹ 'ਤੇ ਨਤਮਸਤਕ ਹੋਣਗੀਆਂ | ਉਨ੍ਹਾਂ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | ਸੰਗਤਾਂ ਦੇ ਰਹਿਣ ਦੇ ਪੁਖਤਾ ਪ੍ਰਬੰਧ ਕੀਤੇ ਗਏ ਤੇ ਗੁਰੂ ਕਾ ਲੰਗਰ ਵੀ ਸੰਗਤਾਂ ਲਈ ਅਤੁੱਟ ਵਰਤਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਮਾਂ ਬੋਲੀ ਦੇ ਸਤਿਕਾਰ, ਬੋਲਣ, ਲਿਖਣ ਨਾਲ ਕੌਮਾਂ ਦੀ ਪਹਿਚਾਣ ਬਣੀ ਰਹਿੰਦੀ- ਡਾ: ਜਗਜੀਤ ਸਿੰਘ ਅਗਲੀ ਖ਼ਬਰ 'ਕੌਮਾਂਤਰੀ ਮਾਂ-ਬੋਲੀ ਦਿਵਸ' ਸਾਹਿਤ ਸਭਾ ਰਾਏਕੋਟ ਦੇ ਲੇਖਕਾਂ ਅਤੇ ਕਵੀਆਂ ਵਲੋਂ ਆਪਣੀਆਂ ਰਚਨਾਵਾਂ ਦੀ ਛਹਿਬਰ ਲਗਾਉਂਦਿਆ...
Ad Position 24