25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪਿੰਡ ਚੀਮਨਾ ਵਿਖੇ ਖ਼ੂਨਦਾਨ ਕੈਂਪ ਦੌਰਾਨ 177 ਦਾਨੀਆਂ ਵਲੋਂ ਖ਼ੂਨਦਾਨ

Ad Position 21
No active advertisement
ਅਜੀਤ ਡੈਸਕ 24-02-2026
ਜਗਰਾਉਂ, 23 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਬਲੱਡ ਸੇਵਾ ਸੁਸਾਇਟੀ ਜਗਰਾਉਂ ਵਲੋਂ ਪਿੰਡ ਚੀਮਨਾ ਵਿਖੇ ਸਾਲਾਨਾ ਤੀਜਾ ਖ਼ੂਨਦਾਨ ਕੈਂਪ ਸੰਤ ਸੰਤ ਰਾਮ ਜੀ ਦੀ ਯਾਦ 'ਚ ਲਗਾਇਆ ਗਿਆ | ਇਹ ਕੈਂਪ ਹੈਲਪਿੰਗ ਹੈਾਡ ਜਗਰਾਉਂ, ਲੋਕ ਸੇਵਾ ਸੁਸਾਇਟੀ, ਕਰ ਭਲਾ ਹੋ ਭਲਾ, ਸਰਬੱਤ ਦਾ ਭਲਾ, ਨਵਦੁਰਗਾ ਸੇਵਾ ਮੰਡਲ ਤੇ ਪਤਵੰਤਿਆਂ ਦੇ ਸਹਿਯੋਗ ਨਾਲ ਲਗਾਇਆ ਗਿਆ | ਇਸ ਮੌਕੇ ਡੀ.ਐੱਮ.ਸੀ, ਸੀ.ਐੱਮ.ਸੀ. ਅਤੇ ਨਿਊ ਕੋਕਲਾ ਹਸਪਤਾਲ ਜਗਰਾਉਂ ਦੀਆਂ ਬਲੱਡ ਬੈਂਕਾਂ ਵਲੋਂ ਖੂਨ ਇਕੱਤਰ ਕੀਤਾ ਗਿਆ | ਇਸ ਖ਼ੂਨਦਾਨ ਕੈਂਪ ਵਿਚ 177 ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ | ਇਸ ਮੌਕੇ ਬਲੱਡ ਸੇਵਾ ਸੁਸਾਇਟੀ ਦੇ ਚੇਅਰਮੈਨ ਧਰਮਿੰਦਰ ਸਿੰਘ ਚੀਮਨਾ, ਪ੍ਰਧਾਨ ਬੇਅੰਤ ਸਿੰਘ ਨੇ ਦੱਸਿਆ ਕਿ ਸਮੇਂ ਦੀ ਲੋੜ ਨੂੰ ਧਿਆਨ 'ਚ ਰੱਖਦਿਆਂ ਇਹ ਬਲੱਡ ਕੈਂਪ ਲਾਉਣੇ ਬੇਹੱਦ ਲਾਜ਼ਮੀ ਹਨ | ਉਨ੍ਹਾਂ ਦੱਸਿਆ ਕਿ ਮੁਸ਼ਕਿਲ ਦੀ ਘੜੀ ਵਿਚ ਗਰੀਬ ਤੇ ਲੋੜਵੰਦ ਲਈ ਖ਼ੂਨ ਸਾਹਾਂ ਤੋਂ ਵੀ ਜ਼ਰੂਰੀ ਤੇ ਹੀਰਿਆਂ ਤੋਂ ਵੱਧ ਕੀਮਤ ਦੀ ਸ਼ੈਅ ਬਣ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਖ਼ੂਨਦਾਨ ਕਰਵਾਉਣ ਵਾਲੇ ਦਾਨੀਆਂ ਨੂੰ ਭਵਿੱਖ ਅੰਦਰ ਲੋੜ ਪੈਣ 'ਤੇ ਖ਼ੂਨ ਹਾਸਲ ਕਰਨਾ ਔਖੀ ਗੱਲ ਨਹੀਂ | ਇਸ ਮੌਕੇ ਖ਼ਜ਼ਾਨਚੀ ਜੱਸਾ ਪੋਨਾ, ਗੋਲਡੀ ਚੀਮਨਾ, ਪੰਕਜ ਗਰੋਵਰ, ਰਵੀ ਨਾਗਰ, ਮਿੱਠੂ ਜਗਰਾਉਂ, ਗੌਰਵ ਗੁਪਤਾ, ਸੌਰਵ ਗਰਗ, ਸਤਪਾਲ ਦੇਹੜਕਾ, ਰਜਿੰਦਰ ਜੈਨ ਕਾਕਾ, ਨਰੇਸ਼ ਵਰਮਾ, ਰੋਹਿਤ ਰੋੜਾ, ਵਿਸ਼ਾਲ ਸ਼ਰਮਾ, ਹਾਕਮ ਸਿੰਘ ਮਨੀਲਾ, ਗਗਨ ਜਵੰਦਾ, ਡਾਕਟਰ ਅਮਨ ਗੁਪਤਾ, ਡਾ. ਅਮਨ ਜੈਨ, ਨਵਦੀਪ ਰਸੂਲਪੁਰ, ਸੁੱਖਾ ਰਸੂਲਪੁਰ, ਗੁਰਦੀਪ ਸਿੰਘ ਰਾਜੂ ਫੌਜੀ, ਰਾਜ ਧਾਲੀਵਾਲ, ਸਰਪੰਚ ਸਰਵਣ ਸਿੰਘ, ਜਗਦੇਵ ਲੋਹਟ, ਪੰਕਜ ਗਰੋਵਰ, ਰਵੀ ਕੁਮਾਰ, ਰਾਕੇਸ਼ ਕੁਮਾਰ, ਰਵੀ ਕੁਮਾਰ, ਪ੍ਰਦੀਪ ਬਾਵਾ, ਜੈਪਾਲ, ਚੇਤਨ ਕੁਮਾਰ, ਲਵਕੇਸ਼ ਸਿੰਗਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਇਨਕਲਾਬੀ ਲੇਖਕ ਤੇ ਸੰਗਰਾਮੀਏ ਰਣਜੀਤ ਲਹਿਰਾ ਨੂੰ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਪਿੰਡ ਚੌਕੀਮਾਨ ਵਿਖੇ ਸੱਭਿਆਚਾਰਕ ਮੇਲਾ ਤੇ ਭੰਡਾਰਾ 12 ਮਾਰਚ ਨੂੰ
Ad Position 24