25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਖੁਦਾਈ ਚੱਕ ਬਹੁ-ਮੰਤਵੀ ਸਹਿਕਾਰੀ ਸਭਾ ਦੀ ਚੋਣ ਕੁਲਤਾਰ ਸਿੰਘ ਗੋਰਸੀਆਂ ਖਾਨ ਮੁਹੰਮਦ ਪ੍ਰਧਾਨ ਅਤੇ ਕਿਰਪਾਲ ਸਿੰਘ ਪਾਲ ਮੀਤ ਪ੍ਰਧਾਨ ਚੁਣੇ ਗਏ

ਭੂੰਦੜੀ, 24 ਅਕਤੂਬਰ (ਕੁਲਦੀਪ ਸਿੰਘ ਮਾਨ)-ਖੁਦਾਈ ਚੱਕ ਬਹੁਮੰਤਵੀ ਸਹਿਕਾਰੀ ਸਭਾ ਦੀ ਚੋਣ ਸਰਬਸੰਮਤੀ ਨਾਲ ਕਰਵਾਈ ਗਈ, ਜਿਸ ਵਿੱਚ ਕੁਲਤਾਰ ਸਿੰਘ ਗੋਰਸੀਆ ਖਾਨ ਮੁਹੰਮਦ ਨੂੰ ਸਰਬਸੰਮਤੀ ਨਾਲ ਪ੍ਰਧਾਨ ਅਤੇ ਕਿਰਪਾਲ ਸਿੰਘ ਪਾਲ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਜਸਵੰਤ ਸਿੰਘ ਕੋਟਮਾਨ, ਸ੍ਰੀਮਤੀ ਸੁਮੋ ਬਾਈ ਗੋਰਸੀਆਂ, ਗੁਰਦੀਪ ਸਿੰਘ ਕੋਟਮਾਨ ਅਤੇ ਅੰਮ੍ਰਿਤਪਾਲ ਸਿੰਘ ਗੋਰਸੀਆਂ ਨੂੰ ਸਭਾ ਦੇ ਮੈਂਬਰ ਚੁਣਿਆ ਗਿਆ।

Ad Position 21
No active advertisement
ਅਜੀਤ ਡੈਸਕ 25-10-2026
ਭੂੰਦੜੀ, 24 ਅਕਤੂਬਰ (ਕੁਲਦੀਪ ਸਿੰਘ ਮਾਨ)-ਖੁਦਾਈ ਚੱਕ ਬਹੁਮੰਤਵੀ ਸਹਿਕਾਰੀ ਸਭਾ ਦੀ ਚੋਣ ਸਰਬਸੰਮਤੀ ਨਾਲ ਕਰਵਾਈ ਗਈ, ਜਿਸ ਵਿੱਚ ਕੁਲਤਾਰ ਸਿੰਘ ਗੋਰਸੀਆ ਖਾਨ ਮੁਹੰਮਦ ਨੂੰ ਸਰਬਸੰਮਤੀ ਨਾਲ ਪ੍ਰਧਾਨ ਅਤੇ ਕਿਰਪਾਲ ਸਿੰਘ ਪਾਲ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਜਸਵੰਤ ਸਿੰਘ ਕੋਟਮਾਨ, ਸ੍ਰੀਮਤੀ ਸੁਮੋ ਬਾਈ ਗੋਰਸੀਆਂ, ਗੁਰਦੀਪ ਸਿੰਘ ਕੋਟਮਾਨ ਅਤੇ ਅੰਮ੍ਰਿਤਪਾਲ ਸਿੰਘ ਗੋਰਸੀਆਂ ਨੂੰ ਸਭਾ ਦੇ ਮੈਂਬਰ ਚੁਣਿਆ ਗਿਆ। ਇਹ ਬਹੁਮੰਤਵੀ ਸਹਿਕਾਰੀ ਸਭਾ ਚਾਰ ਪਿੰਡਾਂ ਖੁਦਾਈ ਚੱਕ, ਗੋਰਸੀਆਂ ਖਾਨ ਮਹੁੰਮਦ, ਕੋਟਮਾਨ ਅਤੇ ਗੋਰਸੀਆਂ ਕਾਦਰਬਖ਼ਸ਼ ਦੇ ਕਿਸਾਨਾਂ ਨਾਲ ਸਬੰਧਤ ਹੈ। ਸਭਾ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਿਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਕੁਲਤਾਰ ਸਿੰਘ ਗੋਰਸੀਆਂ ਖਾਨ ਮਹੁੰਮਦ ਅਤੇ ਮੀਤ ਪ੍ਰਧਾਨ ਕਿਰਪਾਲ ਸਿੰਘ ਪਾਲ ਨਾਲ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਸਭਾ ਵੱਲੋਂ ਖਾਦਾਂ , ਕੀਟਨਾਸ਼ਕ ਦਵਾਈਆਂ ਅਤੇ ਜ਼ਮੀਨ ਦੀ ਵਾਹੀ ਲਈ ਖੇਤੀਬਾੜੀ ਦੇ ਸੰਦ ਮੁਹੱਈਆ ਕਰਵਾਉਣ ਸਮੇਤ ਕਿਸਾਨਾਂ ਦੀਆਂ ਲੋੜਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਸਭਾ ਦੇ ਸੈਕਟਰੀ ਜਗਦੀਸ਼ ਸਿੰਘ, ਡਾਕਟਰ ਦਰਸ਼ਨ ਸਿੰਘ, ਕਾਮਰੇਡ ਇੰਦਰ ਸਿੰਘ ਗੋਰਸੀਆਂ, ਸਾਬਕਾ ਸਰਪੰਚ ਦਲਜੀਤ ਸਿੰਘ ਕੋਟਮਾਨ, ਹਰਜਿੰਦਰ ਸਿੰਘ ਕੋਟਮਾਨ, ਹਰੀ ਸਿੰਘ, ਸਰਪੰਚ ਮਨਜੀਤ ਸਿੰਘ ਕੋਟਮਾਨ, ਰਣਜੀਤ ਸਿੰਘ, ਹਰਜਿੰਦਰ ਸਿੰਘ ਹਿੰਦਾ, ਜਗਤਾਰ ਸਿੰਘ ਜੱਗਾ, ਮੁਖਤਿਆਰ ਸਿੰਘ, ਸੁਖਦੇਵ ਸਿੰਘ, ਜੁਗਿੰਦਰ ਸਿੰਘ, ਗੁਰਦੀਪ ਸਿੰਘ, ਤਾਰਾ ਸਿੰਘ, ਕੁਲਵੰਤ ਸਿੰਘ, ਗੁਰਚਰਨ ਸਿੰਘ, ਤਰਸੇਮ ਸਿੰਘ ਰਾਜੂ, ਮਨਜੀਤ ਸਿੰਘ, ਦਰਬਾਰਾ ਸਿੰਘ, ਪਰਮਜੀਤ ਸਿੰਘ ਪੰਮਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਨੁਵਰਤ ਸਮਿਤੀ ਜਗਰਾਉਂ ਵਲੋਂ ਐੱਸ.ਐੱਸ.ਪੀ. ਡਾ: ਅੰਕੁਰ ਗੁਪਤਾ ਦਾ ਸਨਮਾਨ ਅਗਲੀ ਖ਼ਬਰ ਦਹਿਲੀਜ਼ ਕਲਾਂ ਵਿਖੇ ਅੱਜ ਲੱਗੇਗਾ ਮੁਫ਼ਤ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ-ਕਮਲ ਧਾਲੀਵਾਲ
Ad Position 24