25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਜੀ.ਏ.ਡੀ. ਇੰਟਰਨੈਸ਼ਨਲ ਸਕੂਲ ਝੋਰੜਾਂ ਦੇ ਵਿਦਿਆਰਥੀਆਂ ਦਾ 2 ਰੋਜ਼ਾ ਯਾਦਗਾਰੀ ਵਿੱਦਿਅਕ ਟੂਰ ਲਗਵਾਇਆ

ਰਾਏਕੋਟ, 24 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਨਾਮਵਰ ਵਿੱਦਿਅਕ ਸੰਸਥਾ ਜੀ. ਏ.

Ad Position 21
No active advertisement
ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨਾ ਵਿਖਾਈ ਦੇ ਰਹੇ ਹਨ ਪ੍ਰਿੰਸੀਪਲ ਮੈਡਮ ਮੋਨਾ ਠਾਕੁਰ। ਤਸਵੀਰ: ਜਸਵੰਤ ਸਿੰਘ ਸਲੇਮਪੁਰੀ 25-10-2026
ਰਾਏਕੋਟ, 24 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਨਾਮਵਰ ਵਿੱਦਿਅਕ ਸੰਸਥਾ ਜੀ.ਏ.ਡੀ. ਇੰਟਰਨੈਸ਼ਨਲ ਸਕੂਲ ਝੋਰੜਾਂ ਵਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਗਿਆਨ ਨੂੰ ਵਧਾਉਣ ਦੇ ਮਕਸਦ ਨਾਲ 2 ਰੋਜ਼ਾ ਵਿੱਦਿਅਕ ਅਤੇ ਮਨੋਰੰਜਕ ਟੂਰ ਲਗਵਾਇਆ ਗਿਆ। ਇਸ ਟੂਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਬਾਹਰੀ ਦੁਨੀਆਂ, ਇਤਿਹਾਸ, ਕਲਾ ਅਤੇ ਵਾਤਾਵਰਨ ਸੰਭਾਲ ਵਰਗੇ ਅਹਿਮ ਵਿਸ਼ਿਆਂ ਬਾਰੇ ਜਾਗਰੂਕ ਕਰਨਾ ਸੀ। ਟੂਰ ਦੇ ਪਹਿਲੇ ਦਿਨ ਵਿਦਿਆਰਥੀ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਪਹੁੰਚੇ, ਉੱਥੇ ਉਨ੍ਹਾਂ ਨੇ ਸ਼ਿਮਲਾ ਦੀਆਂ ਖੂਬਸੂਰਤ ਪਹਾੜੀਆਂ, ਇਤਿਹਾਸਕ ਵਿਰਾਸਤ ਅਤੇ ਪ੍ਰਸਿੱਧ ਮਾਲ ਰੋਡ ਦਾ ਦੌਰਾ ਕੀਤਾ।ਵਿਦਿਆਰਥੀਆਂ ਨੇ ਪਹਾੜੀ ਖੇਤਰ ਦੀ ਜੀਵਨ ਸ਼ੈਲੀ, ਭੂਗੋਲਿਕ ਬਣਾਵਟ ਅਤੇ ਇਤਿਹਾਸਕ ਇਮਾਰਤਾਂ ਨੂੰ ਬਹੁਤ ਨੇੜਿਓਂ ਦੇਖਿਆ ਅਤੇ ਸਮਝਿਆ। ਕੁਦਰਤ ਦੀ ਗੋਦ ਵਿਚ ਬਿਤਾਏ ਇਸ ਸਮੇਂ ਨੇ ਬੱਚਿਆਂ ਦੇ ਮਨਾਂ ਵਿਚ ਨਵਾਂ ਉਤਸ਼ਾਹ ਭਰ ਦਿੱਤਾ। ਟੂਰ ਦੇ ਦੂਜੇ ਦਿਨ ਵਿਦਿਆਰਥੀਆਂ ਨੂੰ ਚੰਡੀਗੜ੍ਹ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ’ਤੇ ਲਿਜਾਇਆ ਗਿਆ। ਵਿਦਿਆਰਥੀਆਂ ਨੇ ਵਿਸ਼ਵ ਪ੍ਰਸਿੱਧ ਰੌਕ ਗਾਰਡਨ ਦੀ ਯਾਤਰਾ ਕੀਤੀ, ਜਿੱਥੇ ਫਾਲਤੂ ਅਤੇ ਬੇਕਾਰ ਸਮੱਗਰੀ ਤੋਂ ਬਣਾਈਆਂ ਗਈਆਂ ਸ਼ਾਨਦਾਰ ਕਲਾਕ੍ਰਿਤੀਆਂ ਨੇ ਸਭ ਦਾ ਮਨ ਮੋਹ ਲਿਆ। ਇੱਥੇ ਬੱਚਿਆਂ ਨੂੰ ਰਚਨਾਤਮਕਤਾ ਅਤੇ ਰੀਸਾਈਕਲਿੰਗ ਦੀ ਮਹੱਤਤਾ ਬਾਰੇ ਜਾਣਕਾਰੀ ਮਿਲੀ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਸੁਖਨਾ ਝੀਲ ਵਿਖੇ ਕੁਦਰਤੀ ਸੁੰਦਰਤਾ ਦਾ ਆਨੰਦ ਮਾਣਿਆ ਅਤੇ ਵਾਤਾਵਰਨ ਦੀ ਸ਼ੁੱਧਤਾ ਤੇ ਸੰਭਾਲ ਸਬੰਧੀ ਜ਼ਰੂਰੀ ਨੁਕਤੇ ਸ਼ਾਂਝੇ ਕੀਤੇ। ਇਸ ਟੂਰ ਦੌਰਾਨ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਜੋਤੀ ਦੇਵਗਨ ਮਲਹੋਤਰਾ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਦੇਖਭਾਲ ਅਤੇ ਮਾਰਗਦਰਸ਼ ਨ ਲਈ ਨਾਲ ਰਹੇ। ਪ੍ਰਿੰਸੀਪਲ ਜੋਤੀ ਦੇਵਗਨ ਮਲਹੋਤਰਾ ਨੇ ਦੱਸਿਆ ਕਿ ਅਜਿਹੇ ਵਿੱਦਿਅਕ ਟੂਰ ਬੱਚਿਆਂ ਵਿਚ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਆਪਸੀ ਸ਼ਾਂਝ ਵਰਗੇ ਗੁਣ ਪੈਦਾ ਕਰਦੇ ਹਨ। ਇਸ ਮੌਕ ੇ ਸਕੂਲ ਮੈਨੇਜਮੈਂਟ ਦੇ ਪ੍ਰਧਾਨ ਮਾ.ਜੰਗ ਸਿੰਘ ਮਾਨ ਅਤੇ ਸਰਬਜੀਤ ਸਿੰਘ ਮਾਨ ਵਲੋਂ ਵੀ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਅੱਗੇ ਤੋਂ ਵੀ ਅਜਿਹੇ ਪ੍ਰੋਗਰਾਮ ਉਲੀਕਣ ਦਾ ਭਰੋਸਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਡਾ . ਰਣਜੀਤ ਨੇ ਏ . ਆਈ . ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ ਬਜ਼ੁਰਗ ਵਿਅਕਤੀ ਦੇ ਸਫਲਤਾਪੂਰਵਕ ਬਦਲੇ ਦੋਵੇਂ ਗੋਡੇ ਅਗਲੀ ਖ਼ਬਰ ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਗਰਾਉਂ ਵਿਖੇ ਨਗਰ ਕੀਰਤਨ ਸਜਾਇਆ
Ad Position 24