25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਗਊ ਧਾਮ ਵਿਖੇ ਦੋ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 24-02-2026
ਰਾਏਕੋਟ, 23 ਫਰਵਰੀ (ਸੁਸ਼ੀਲ)-ਸ੍ਰੀ ਮਹੇਸ਼ ਮੁਨੀ ਜੀ ਗਊਧਾਮ ਸਹਿਬਾਜ਼ਪੁਰਾ ਰੋਡ ਰਾਏਕੋਟ ਵਿਖੇ ਗਊਧਾਮ ਦੀ ਪ੍ਰਬੰਧਕੀ ਕਮੇਟੀ ਵਲੋਂ ਇਲਾਕੇ ਦੇ ਗਊ ਭਗਤਾਂ ਦੇ ਸਹਿਯੋਗ ਨਾਲ ਸਾਲਾਨਾ ਦੋ ਰੋਜ਼ਾ ਧਾਰਮਿਕ ਸਮਾਗਮ ਗਊਸ਼ਾਲਾ ਕਮੇਟੀ ਪ੍ਰਧਾਨ ਰਾਜਨ ਸੱਭਰਵਾਲ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਇਸ ਸੰਬੰਧ ਵਿਚ ਸ੍ਰੀ ਰਮਾਇਣ ਅਖੰਡ ਪਾਠ ਆਰੰਭ ਕਰਵਾਏ ਗਏ ਸਨ, ਜਿੰਨ੍ਹਾਂ ਦੇ ਅੱਜ ਭੋਗ ਪਾਏ ਗਏ | ਸਮਾਗਮ ਦੌਰਾਨ ਕਾਂਗਰਸ ਦੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ, ਸਮਾਜ ਸੇਵੀ ਹੀਰਾ ਲਾਲ ਬਾਂਸਲ ਮੁਸਕਾਨ ਫੀਡ ਵਾਲੇ, ਹਰਵਿੰਦਰ ਵਰਮਾ, ਗੀਤਕਾਰ ਹੈਪੀ ਰਾਏਕੋਟੀ, ਸੁਦਰਸ਼ਨ ਜੋਸ਼ੀ ਪ੍ਰਧਾਨ ਨਗਰ ਕੌਂਸਲ, ਕਮਲਜੀਤ ਵਰਮਾਂ ਕੌਂਸਲਰ, ਸ੍ਰੀਮਤੀ ਸ਼ਰਨਜੀਤ ਕੌਰ ਕੌਂਸਲਰ ਸਮੇਤ ਹੋਰਨਾਂ ਸ਼ਖਸ਼ੀਅਤਾਂ ਵਲੋਂ ਆਪਣੀ ਹਾਜ਼ਰੀ ਲਗਵਾਈ ਗਈ | ਇਸ ਮੌਕੇ ਮਹੰਤ ਨਰਿੰਦਰ ਦਾਸ ਵਲੋਂ ਹਵਨਯੱਗ ਕੀਤਾ ਗਿਆ ਜਿਸ ਵਿਚ ਸੰਗਤਾਂ ਵਲੋਂ ਆਹੂਤੀਆਂ ਪਾ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਸਵਾਮੀ ਚਤੁਰ ਦਾਸ ਜੀ ਪੋਤਰੇ ਅਤੇ ਸਵਾਮੀ ਕਿ੍ਸ਼ਨ ਮੁਨੀ ਜੀ ਸੇਖੇ ਵਾਲਿਆਂ ਵਲੋਂ ਸੰਗਤਾਂ ਨੂੰ ਕਥਾ ਕੀਰਤਨ ਸੁਣਾ ਕੇ ਨਿਹਾਲ ਕੀਤਾ ਗਿਆ | ਸਵਾਮੀ ਚਤੁਰ ਦਾਸ ਜੀ ਨੇ ਕਿਹਾ ਕਿ ਵੇਦਾਂ ਅਨੁਸਾਰ ਗਊ ਮਾਤਾ ਵਿਚ ਚੁਰਾਸੀ ਲੱਖ ਦੇਵੀ ਦੇਵਤਿਆਂ ਦਾ ਵਾਸ ਦੱਸਿਆ ਗਿਆ ਹੈ | ਗਊ ਮਾਤਾ ਦੀ ਸੇਵਾ ਉੱਤਮ ਸੇਵਾ ਹੈ | ਉਨ੍ਹਾਂ ਸੰਗਤਾਂ ਨੂੰ ਗਊ ਮਾਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ | ਕੈਂਪ ਦਾ ਉਦਘਾਟਨ ਕਾਮਿਲ ਅਮਰ ਸਿੰਘ ਅਤੇ ਹੀਰਾ ਲਾਲ ਬਾਂਸਲ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਕੈਂਪ ਦੌਰਾਨ ਨਿਊ ਕੋਕਿਲਾ ਹਸਪਤਾਲ ਜਗਰਾਉਂ ਦੇ ਡਾਕਟਰਾਂ ਦੀ ਟੀਮ ਵਲੋਂ 30 ਯੂਨਿਟ ਖੂਨ ਇਕੱਠਾ ਕੀਤਾ ਗਿਆ | ਗਊਧਾਮ ਕਮੇਟੀ ਵਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਿਆ | ਇਸ ਗਊਧਾਮ ਕਮੇਟੀ ਦੇ ਪ੍ਰਧਾਨ ਰਾਜਨ ਸੱਭਰਵਾਲ, ਚੇਅਰਮੈਨ ਮੁਕੇਸ਼ ਕੌੜਾ, ਮਨੋਜ ਵਰਮਾ ਮੌਜੀ, ਕਪਿਲ ਗਰਗ, ਵਿਨੋਦ ਕੁਮਾਰ ਖੁਰਮੀ ਪ੍ਰਧਾਨ ਸਵਰਨਕਾਰ ਸੰਘ, ਵਿਨੋਦ ਜੈਨ ਪੁਜਾਰੀ ਫੀਡ, ਸੁਸ਼ੀਲ ਗੋਇਲ, ਸਤੀਸ਼ ਪਰੂਥੀ, ਸੁਰਿੰਦਰ ਸ਼ਰਮਾ ਕੈਨੇਡਾ, ਰਾਕੇਸ਼ ਸੱਭਰਵਾਲ, ਈ.ਓ. ਸੁਭਾਸ਼ ਜੋਸ਼ੀ, ਪੱਪੀ ਬਤਰਾ, ਗੋਪਾਲ ਕਿ੍ਸ਼ਨ ਜੋਸ਼ੀ, ਰਾਜੇਸ਼ ਮਹੰਤ, ਸੁਖਮਿੰਦਰ ਸਿੰਘ ਧੂਰਕੋਟ, ਸੁਭਾਸ਼ ਪਾਸੀ, ਕੇ ਕੇ ਸ਼ਰਮਾਂ, ਡਾ: ਨਰੇਸ਼ ਗੋਇਲ, ਸੁਭਾਸ਼ ਵਰਮਾ, ਨਰੈਣ ਦੱਤ ਕੌਸ਼ਿਕ, ਮੌਜੀ ਜੈਨ, ਮਾਧੋ ਗੋਡ, ਇੰਦਰਜੀਤ ਸਿੰਘ ਗਿੱਲ, ਜੱਸਾ ਸਿੰਘ, ਦਵਿੰਦਰ ਲੇਖੀ, ਸੰਜੀਵ ਗੋਇਲ, ਜੋਗਿੰਦਰਪਾਲ ਮੱਕੜ, ਸੁਮਨਦੀਪ ਸਿੰਘ, ਪ੍ਰਵੀਨ ਜੈਨ, ਲਿਆਕਤ ਰਾਏ ਸੱਭਰਵਾਲ ਸਮੇਤ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਵਨ ਰਕਬਾ ਵਿਖੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦਾ ਸੈਂਕੜੇ ਮਰੀਜ਼ਾਂ ਨੇ ਲਾਭ ਲਿਆ ਅਗਲੀ ਖ਼ਬਰ ਨਿਰਵੈਰ ਚੈਰੀਟੇਬਲ ਟਰੱਸਟ ਵਲੋਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ
Ad Position 24