25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਭਵਨ ਰਕਬਾ ਵਿਖੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦਾ ਸੈਂਕੜੇ ਮਰੀਜ਼ਾਂ ਨੇ ਲਾਭ ਲਿਆ

Ad Position 21
No active advertisement
ਅਜੀਤ ਡੈਸਕ 24-02-2026
ਮੁੱਲਾਂਪੁਰ-ਦਾਖਾ, 23 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਧਾਰਮਿਕ ਸਮਾਗਮਾਂ ਦੇ ਨਾਲ ਸਮਾਜ ਸੇਵਾ ਨੂੰ ਸਮਰਪਿਤ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਕੇਂਦਰੀ ਸਥਾਨ ਭਵਨ ਰਕਬਾ (ਲੁਧਿ:) ਵਿਖੇ ਫਾਊਾਡੇਸ਼ਨ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਵਲੋਂ ਭਾਈ ਲਾਲੋ ਜੀ ਸੇਵਾ ਸੁਸਾਇਟੀ ਪ੍ਰਧਾਨ ਗੁਰਨਾਮ ਸਿੰਘ ਕਲੇਰ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਸਮਾਜ ਸੇਵੀ ਡਾ: ਗੁਰਪਾਲ ਸਿੰਘ, ਡਾ: ਪਰਮਜੀਤ ਸਿੰਘ ਸਰੋਏ, ਡਾ: ਗੌਰਵੀ ਸਰੋਏ, ਡਿੰਪਲ ਜੋਸ਼ੀ, ਰੋਹਨ ਵਰਮਾ, ਫਾਊਾਡੇਸ਼ਨ ਦੇ ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ ਵਲੋਂ ਸਾਂਝੇ ਰੂਪ 'ਚ ਹੋਇਆ | ਦੀਪਕ ਹਾਰਟ ਇੰਸਟੀਚਿਊਟ ਸਰਾਭਾ ਨਗਰ ਲੁਧਿਆਣਾ ਤੋਂ ਮੈਡੀਸ਼ਨ ਦੇ ਪ੍ਰਮੁੱਖ ਡਾ: ਕੁਲਵੰਤ ਸਿੰਘ ਉਚੇਚਾ ਪਹੁੰਚੇ | ਡਾਕਟਰਾਂ ਦੀ ਟੀਮ ਵਲੋਂ ਈ.ਸੀ.ਜੀ, ਬਲੱਡ ਪ੍ਰੈੱਸ਼ਰ, ਕੋਲੈਸਟ੍ਰੋਲ, ਯੂਰਿਕ ਐਸਿਡ, ਹੋਰ ਫਰੀ ਟੈਸਟ ਅਤੇ ਦਵਾਈਆਂ ਮੁਫ਼ਤ ਵੰਡੀਆਂ ਗਈਆਂ | ਇਸ ਮੌਕੇ ਡਾ: ਗੁਰਪਾਲ ਸਿੰਘ ਨੇ ਦੱਸਿਆ ਕਿ ਮੇਰੇ ਵਲੋਂ ਬਤੌਰ ਜਨ: ਸਕੱਤਰ ਫਾਊਾਡੇਸ਼ਨ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ, ਫਾਊਾਡੇਸ਼ਨ ਦਾ ਇਕੋ ਇਕ ਮਕਸਦ ਲੋੜਵੰਦਾਂ ਦੀ ਸਹਾਇਤਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਬਾਰੇ ਪ੍ਰਚਾਰ ਤੇ ਪਸਾਰ ਕਰਨਾ ਹੈ | ਡਾ: ਮਨਜੀਤ ਕੌਰ ਸਰੋਏ ਵਲੋਂ ਲਵਪ੍ਰੀਤ ਸਿੰਘ, ਰੌਬਿਨ, ਅਰਜਨ ਬਾਵਾ ਨੂੰ ਸਨਮਾਨਿਤ ਕੀਤਾ, ਜਿੰਨ੍ਹਾਂ ਇਸ ਕੈਂਪ ਦੌਰਾਨ ਨਿਸ਼ਕਾਮ ਸੇਵਾ ਨਿਭਾਈ | ਮੈਡੀਕਲ ਕੈਂਪ ਦੀ ਸਫ਼ਲਤਾ ਲਈ ਜਗਜੀਵਨ ਸਿੰਘ ਗਰੀਬ, ਦਰਸ਼ਨ ਸਿੰਘ ਫੌਜ਼ੀ, ਰਾਮ ਸਿੰਘ, ਗੁਰਦੇਵ ਕੌਰ, ਕਮਲਜੀਤ ਕੌਰ, ਹਰਪ੍ਰੀਤ ਕੌਰ, ਜਸਵਿੰਦਰ ਕੌਰ, ਹੋਰ ਮੌਜੂਦ ਰਹੇ | ਦਵਾਈਆਂ ਦੀ ਸੇਵਾ ਵਾਲੇ ਭੈਣ ਮਨਜੀਤ ਕੌਰ ਸਰੋਏ ਦਾ ਪ੍ਰਬੰਧਕਾਂ ਵਲੋਂ ਸਨਮਾਨ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਵਲੋਂ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਤੋਂ ਸੁਰੱਖਿਆ ਵਾਪਸ ਲੈਣਾ ਮੰਦਭਾਗਾ ਫ਼ੈਸਲਾ-ਬੱਗੀ ਝੋਰੜਾਂ ਅਗਲੀ ਖ਼ਬਰ ਗਊ ਧਾਮ ਵਿਖੇ ਦੋ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ
Ad Position 24