11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਐੱਸ.ਐੱਮ.ਐੱਲ. ਨਰਸਿੰਗ ਕਾਲਜ ਭਨੋਹੜ ਦਾ ਜੀ.ਐੱਨ.ਐੱਮ ਸਾਲ ਦੂਸਰਾ ਦਾ ਨਤੀਜਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 25-02-2026
ਮੁੱਲਾਂਪੁਰ-ਦਾਖਾ, 24 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਨਰਸਿੰਗ ਕੌਂਸਲ ਵਲੋਂ ਐਲਾਨੇ ਜਨਰਲ ਨਰਸਿੰਗ ਐਂਡ ਮਿਡਵਾਈਫਰੀ (ਜੀ.ਐੱਨ.ਐੱਮ) ਪ੍ਰੀਖਿਆ ਦੂਸਰਾ ਸਾਲ ਨਤੀਜੇ ਵਿਚ ਇਲਾਕੇ ਵਿਚ ਨਾਮਵਰ ਮੈਡੀਕਲ ਵਿੱਦਿਅਕ ਸੰਸਥਾ ਸੇਠ ਮਦਨ ਲਾਲ ਮੈਮੋਰੀਅਲ ਕਾਲਜ ਆਫ ਨਰਸਿੰਗ ਨੈਸ਼ਨਲ ਹਾਈਵੇ ਭਨੋਹੜ (ਲੁਧਿ:) ਦਾ ਸ਼ਾਨਦਾਰ ਰਿਹਾ | ਪਿ੍ੰਸੀਪਲ ਕੁਲਵਿੰਦਰ ਕੌਰ ਅਨੁਸਾਰ ਜੀ.ਐੱਨ.ਐੱਮ ਸਾਲ ਦੂਸਰਾ ਪ੍ਰੀਖਿਆ ਵਿਚ ਬੈਠੇ ਸਾਰੇ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ | ਨਰਸਿੰਗ ਕਾਲਜ ਵਿਦਿਆਰਥਣ ਏਕਮਦੀਪ ਕੌਰ 521 ਅੰਕਾਂ ਨਾਲ ਪਹਿਲਾ, ਸਚਿਤ ਕੁਮਾਰ ਯਾਦਵ ਨੇ 505 ਅੰਕਾਂ ਨਾਲ ਦੂਸਰਾ ਅਤੇ ਰਮਨ ਕੁਮਾਰ ਸ਼ਾਹ 500 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ | ਐੱਸ.ਐੱਮ.ਐੱਲ ਮੈਮੋਰੀਅਲ ਕਾਲਜ ਆਫ਼ ਨਰਸਿੰਗ ਡਾਕਟਰੀ ਵਿੱਦਿਅਕ ਅਦਾਰੇ ਦੇ ਚੇਅਰਮੈਨ ਡਾ: ਬੀ.ਐੱਲ ਬਾਸਲ, ਡਾ: ਵਰੁਣ ਬਾਂਸਲ, ਡਾ: ਗੀਤਿਕਾ ਬਾਂਸਲ ਵਲੋਂ ਸ਼ਾਨਦਾਰ ਨਤੀਜੇ ਉੱਪਰ ਨਰਸਿੰਗ ਕਾਲਜ ਸਟਾਫ਼, ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਥੇ ਵਰਣਨਯੋਗ ਹੈ ਕਿ ਸੇਠ ਮਦਨ ਲਾਲ ਮੈਮੋਰੀਅਲ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀ ਜਿਥੇ ਪੜ੍ਹਾਈ ਦੇ ਖੇਤਰ ਵਿਚ ਸ਼ਾਨਦਾਰ ਨਤੀਜਾ ਦੇ ਰਹੇ ਹਨ, ਉਥੇ ਮੈਡੀਕਲ ਦੀ ਪੜ੍ਹਾਈ ਵਾਲੇ ਇਸ ਕਾਲਜ ਦੇ ਵਿਦਿਆਰਥੀਆਂ ਦਾ ਹੋਰ ਗਤੀਵਿਧੀਆਂ ਵਿਚ ਵੀ ਚੰਗਾ ਯੋਗਦਾਨ ਹੈ |
Ad Position 22
No active advertisement
ਪਿਛਲੀ ਖ਼ਬਰ ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ਵਿਖੇ ਅਧਿਆਪਕਾਂ ਲਈ ਸਿਖਲਾਈ ਵਰਕਸ਼ਾਪ ਲਗਾਈ ਅਗਲੀ ਖ਼ਬਰ ਮਹਿਲਾ ਆਗੂ ਅੰਮਿ੍ਤਾ ਵੜਿੰਗ ਨਾਲ ਪ੍ਰਧਾਨ ਹੰਬੜਾਂ ਨੇ ਪਾਰਟੀ ਪ੍ਰੋਗਰਾਮਾਂ ਨੂੰ ਲੈ ਕੇ ਕੀਤੀ ਗੱਲਬਾਤ
Ad Position 24