ਸਿੱਧਵਾਂ ਬੇਟ, 24 ਫਰਵਰੀ (ਜਸਵੰਤ ਸਿੰਘ ਸਲੇਮਪੁਰੀ)-ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਡਿੰਪਲ ਮਦਾਨ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨੋਜ ਕੁਮਾਰ ਦੀ ਦਿਸ਼ਾ-ਨਿਰਦੇਸ਼ 'ਤੇ ਸਥਾਨਿਕ ਕਸਬੇ ਅੰਦਰ ਸਥਿਤ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਸਿੱਧਵਾਂ ਬੇਟ-1 ਵਿਖੇ ਬਲਾਕ ਸਿੱਖਿਆ ਅਫ਼ਸਰ ਇਤਬਾਰ ਸਿੰਘ ਨੱਥੋਵਾਲ ਦੀ ਅਗਵਾਈ ਹੇਠ ਹੈੱਡ ਮੇਡ ਟੀ.ਐੱਲ.ਐੱਮ. ਤਹਿਤ ਅਧਿਆਪਕਾਂ ਦੀ ਵਰਕਸ਼ਾਪ ਲਗਾਈ ਗਈ | ਇਸ ਮੌਕੇ ਜ਼ਿਲ੍ਹਾ ਪ੍ਰਥਮ ਟ੍ਰੇਨਰ ਮਨਪ੍ਰੀਤ ਕੌਰ ਵਲੋਂ ਬਲਾਕ ਰਿਸੋਰਸ ਪਰਸਨ (ਬੀ.ਆਰ.ਸੀ) ਹਰਬੰਸ ਸਿੰਘ ਨੇ ਆਪਣੇ ਸੰਬੋਧਨ ਵਿਚ ਆਖਿਆ ਕਿ ਲਗਾਈ ਗਈ ਵਰਕਸ਼ਾਪ ਅਧਿਆਪਕਾਂ ਲਈ ਆਯੋਜਿਤ ਕੀਤੀ ਜਾਣ ਵਾਲੀ ਇਕ ਸਿਖਲਾਈ ਪ੍ਰੀਕਿਰਿਆ ਹੈ, ਜਿਸ ਵਿਚ ਘੱਟ ਲਾਗਤ ਸਮੱਗਰੀ ਦੀ ਵਰਤੋਂ ਕਰਕੇ ਪ੍ਰਭਾਵਸ਼ਾਲੀ ਸਿੱਖਣ ਵਾਲੀ ਸਿੱਖਿਆ ਸਮੱਗਰੀ ਮਿਲ ਜਾਂਦੀ ਹੈ | ਇਸ ਦਾ ਮੁੱਖ ਮਕਸਦ ਸਿੱਖਿਆ ਨੂੰ ਹੋਰ ਦਿਲਚਸਪ ਅਤੇ ਸਰਗਰਮ ਬਣਾਉਣਾ ਹੈ | ਇਸ ਮੌਕੇ ਬੀ.ਆਰ.ਸੀ. ਇੰਦਰਜੀਤ ਸਿੰਘ ਸਿੱਧੂ, ਬੀ.ਐੱਸ.ਓ. ਲਵਪ੍ਰੀਤ ਸਿੰਘ ਸਮੇਤ ਸੈਂਟਰ ਗਾਲਿਬ ਕਲਾਂ, ਸ਼ੇਰਪੁਰ ਕਲਾਂ, ਸਿੱਧਵਾਂ ਬੇਟ ਸਕੂਲ (ਲੜਕੇ), ਸੈਂਟਰ ਤਿਹਾੜਾ ਅਤੇ ਸੈਂਟਰ ਸਦਰਪੁਰਾ ਦੇ ਸਮੂਹ ਅਧਿਆਪਕਾਂ ਨੇ ਹਿੱਸਾ ਲਿਆ |