11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਪਿੰਡ ਪੋਨਾ ਵਿਖੇ ਬਾਬਾ ਸੁੰਦਰ ਅਨੂਪ ਦੀ ਦਰਗਾਹ 'ਤੇ ਪਹਿਲੇ ਦਿਨ ਸੰਗਤਾਂ ਹੋਈਆਂ ਨਤਮਸਤਕ

Ad Position 21
No active advertisement
ਅਜੀਤ ਡੈਸਕ 25-02-2026
ਚੌਂਕੀਮਾਨ, 24 ਫਰਵਰੀ (ਤੇਜਿੰਦਰ ਸਿੰਘ ਚੱਢਾ)-ਪਿੰਡ ਪੋਨਾ ਵਿਖੇ ਮਾਲਵੇ ਦਾ ਪ੍ਰਸਿੱਧ ਰੋਸ਼ਨੀ ਮੇਲਾ ਪੀਰ ਬਾਬਾ ਮੋਹਕਮਦੀਨ ਦੇ ਚੇਲੇ ਬਾਬਾ ਸੁੰਦਰ ਅਨੂਪ ਦੀ ਦਰਗਾਹ 'ਤੇ ਸ਼ੁਰੂ ਹੋਇਆ ਤੇ ਮੇਲੇ ਦੇ ਪਹਿਲੇ ਦਿਨ ਪੰਜਾਬ ਭਰ 'ਚੋ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ | ਇਸ ਮੌਕੇ ਸਜਾਏ ਦੀਵਾਨਾਂ ਵਿਚ ਸੰਤ ਰਾਮ ਤੀਰਥ ਵਾਲਿਆਂ ਨੇ ਕਥਾ ਰਾਹੀਂ ਸੰਗਤਾਂ ਨੂੰ 'ਕਿਰਤ ਕਰੋ, ਨਾਮ ਜਪੋ, ਵੰਡ ਛਕੋ' ਦੇ ਉਪਦੇਸ਼ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਬਾਬਾ ਹਰਨੇਕ ਸਿੰਘ, ਬਾਬਾ ਜਗਦੀਪ ਸਿੰਘ ਤੇ ਬਾਬਾ ਨਿਰਮਲ ਸਿੰਘ ਵਲੋਂ ਸੰਤ ਰਾਮ ਤੀਰਥ ਵਾਲਿਆਂ ਸਮੇਤ ਆਏ ਹੋਏ ਮਹਾਪੁਰਸ਼ਾਂ, ਢਾਡੀ ਤੇ ਕਵੀਸ਼ਰਾਂ ਦਾ ਸਨਮਾਨ ਕੀਤਾ ਗਿਆ ਤੇ ਸਮੁੱਚੀ ਸੰਗਤ ਦਾ ਦੀਵਾਨਾਂ ਵਿਚ ਪਹੁੰਚਣ 'ਤੇ ਧੰਨਵਾਦ ਕੀਤਾ ਗਿਆ | ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ, ਸਾਬਕਾ ਸਰਪੰਚ ਗੁਰਬਿੰਦਰ ਸਿੰਘ ਪੋਨਾ ਤੇ ਸਮਾਜ ਸੇਵੀ ਜਸਵੀਰ ਸਿੰਘ ਜੱਸੂ ਪੋਨਾ ਨੇ ਕਿਹਾ ਕਿ ਸੰਗਤਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾ ਰਹੀ ਤੇ ਰਾਤ ਨੂੰ ਰਹਿਣ ਵਾਲੀਆਂ ਸੰਗਤਾਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਗੁਰੂ ਕਾ ਲੰਗਰ ਵੀ ਲਗਾਇਆ ਗਿਆ ਹੈ | ਇਸ ਮੌਕੇ ਤੇਜਿੰਦਰ ਸਿੰਘ ਪੋਨਾ, ਬਲਜੀਤ ਸਿੰਘ, ਨੰਬਰਦਾਰ ਪੂਰਨ ਸਿੰਘ, ਨੰਬਰਦਾਰ ਬਲਵਿੰਦਰ ਸਿੰਘ, ਨੰਬਰਦਾਰ ਜਤਿੰਦਰ ਸਿੰਘ, ਨੰਬਰਦਾਰ ਕੁਲਦੀਪ ਸਿੰਘ, ਨੰਬਰਦਾਰ ਰਾਜਵਿੰਦਰ ਸਿੰਘ, ਸਾਬਕਾ ਪੰਚ ਕੁਲਵੰਤ ਸਿੰਘ, ਸਾਬਕਾ ਪੰਚ ਕੁਲਦੀਪ ਸਿੰਘ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ, ਇਕਬਾਲ ਸਿੰਘ, ਸਾਬਕਾ ਪੰਚ ਕੁਲਦੀਪ ਸਿੰਘ, ਪੰਚ ਜਗਜੀਤ ਸਿੰਘ, ਰੁਪਿੰਦਰ ਸਿੰਘ ਧਾਲੀਵਾਲ, ਬਸੰਤ ਸਿੰਘ ਧਾਲੀਵਾਲ, ਕਰਮਜੀਤ ਸਿੰਘ, ਗੁਰਜੀਤ ਸਿੰਘ, ਗਗਨ ਪੰਡਿਤ, ਮਾ: ਕਰਮਜੀਤ ਸਿੰਘ, ਪੰਚ ਗਗਨ ਪੋਨਾ, ਪੰਚ ਲੱਕੀ ਪੰਡਿਤ, ਸਿਵ ਕੁਮਾਰ ਪੋਨਾ, ਜਗਮੇਲ ਸਿੰਘ, ਪ੍ਰਧਾਨ ਜਗਜੀਤ ਸਿੰਘ, ਪ੍ਰਧਾਨ ਸੁਖਰਾਜਵੀਰ ਸਿੰਘ, ਸਾਬਕਾ ਪੰਚ ਕਸਮੀਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਸਿੱਧਵਾਂ ਬੇਟ-1 ਵਿਖੇ ਅਧਿਆਪਕਾਂ ਦੀ ਵਰਕਸ਼ਾਪ ਲਗਾਈ ਅਗਲੀ ਖ਼ਬਰ ਜਗਰਾਉਂ ਰੌਸ਼ਨੀ ਮੇਲਾ ਸ਼ੁਰੂ, ਪਹਿਲੇ ਦਿਨ ਵੱਡੀ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕ
Ad Position 24