11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਜਗਰਾਉਂ ਰੌਸ਼ਨੀ ਮੇਲਾ ਸ਼ੁਰੂ, ਪਹਿਲੇ ਦਿਨ ਵੱਡੀ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕ

Ad Position 21
No active advertisement
ਅਜੀਤ ਡੈਸਕ 25-02-2026
ਜਗਰਾਉਂ, 24 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਦਾ ਪ੍ਰਸਿੱਧ ਰੋਸ਼ਨੀ ਮੇਲਾ ਅੱਜ ਸ਼ੁਰੂ ਹੋ ਗਿਆ | ਪਹਿਲੇ ਦਿਨ ਪੀਰ ਬਾਬਾ ਮੋਹਕਮਦੀਨ ਦੀ ਦਰਗਾਹ 'ਤੇ ਹਜ਼ਾਰਾਂ ਗਿਣਤੀ 'ਚ ਸੰਗਤਾਂ ਨੇ ਨਤਮਸਤਕ ਹੋਣ ਲਈ ਲਾਈਨਾਂ ਲੱਗੀਆਂ ਹੋਈਆਂ ਸਨ | ਇਸ ਮੌਕੇ ਪੀਰ ਦੀ ਦਰਗਾਹ 'ਤੇ ਸੰਗਤਾਂ ਨੇ ਚਾਦਰ ਚੜ੍ਹਾ ਕੇ ਸਿਜਦਾ ਕੀਤਾ | ਇਸ ਮੌਕੇ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਨੂਰਦੀਨ ਨੇ ਕਿਹਾ ਕਿ ਅੱਜ ਉੱਤਰੀ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਵੱਡੀ ਗਿਣਤੀ 'ਚ ਸੰਗਤਾਂ ਪੁੱਜੀਆਂ | ਉਨ੍ਹਾਂ ਕਿਹਾ ਕਿ ਤਿੰਨ ਦਿਨ ਲੋਕ ਦਰਗਾਹ 'ਤੇ ਚੌਂਕੀ ਭਰਦੇ ਹਨ ਅਤੇ ਅੱਜ ਪਹਿਲੇ ਦਿਨ ਲੋਕਾਂ ਨੇ ਚੌਂਕੀਆਂ ਭਰੀਆਂ | ਮੇਲੇ ਨੂੰ ਮੁੱਖ ਰੱਖਦਿਆਂ ਬਜ਼ਾਰਾਂ 'ਚ ਰੌਣਕਾਂ ਰਹੀਆਂ ਅਤੇ ਵੱਖ-ਵੱਖ ਦੁਕਾਨਾਂ 'ਤੇ ਲੋਕ ਖ਼ਰੀਦੋ-ਫਰੋਖ਼ਤ ਕਰਦੇ ਦਿਖੇ | ਹਰ ਵਰਗ ਦੇ ਲੋਕ ਸਜ-ਧਜ ਦੇ ਬਜ਼ਾਰਾਂ 'ਚ ਦਿਸ ਰਹੇ ਹਨ | ਮੇਲੇ ਦੌਰਾਨ ਲੱਗੇ ਝੂਲਿਆਂ, ਚੰਡੋਲਾਂ, ਸਰਕਸਾਂ ਆਦਿ ਦਾ ਲੋਕਾਂ ਨੇ ਅਨੰਦ ਮਾਣ ਰਹੇ ਸਨ | ਮੇਲੇ ਦੇ ਮੱਦੇਨਜ਼ਰ ਲੁਧਿਆਣਾ ਦਿਹਾਤੀ ਪੁਲਿਸ ਵਲੋਂ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਅਤੇ ਬਜ਼ਾਰਾਂ 'ਚ ਗੱਡੀਆਂ ਜਾਣ ਦੀ ਰੋਕ ਲਗਾਈ ਹੋਈ ਹੈ ਤਾਂ ਜੋ ਟ੍ਰੈਫ਼ਿਕ ਜਾਮ ਦੀ ਸਮੱਸਿਆ ਨਾ ਆਵੇ |
Ad Position 22
No active advertisement
ਪਿਛਲੀ ਖ਼ਬਰ ਪਿੰਡ ਪੋਨਾ ਵਿਖੇ ਬਾਬਾ ਸੁੰਦਰ ਅਨੂਪ ਦੀ ਦਰਗਾਹ 'ਤੇ ਪਹਿਲੇ ਦਿਨ ਸੰਗਤਾਂ ਹੋਈਆਂ ਨਤਮਸਤਕ ਅਗਲੀ ਖ਼ਬਰ ਅੱਲ੍ਹਾ ਦੀ ਬੰਦਗੀ ਅਤੇ ਬਖਸ਼ਿਸ਼ ਦਾ ਮਹੀਨਾ ਹੈ ਰਮਜਾਨ-ਇਮਾਮ ਮਸਜਿਦ ਹਲਵਾਰਾ
Ad Position 24