11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਅੱਲ੍ਹਾ ਦੀ ਬੰਦਗੀ ਅਤੇ ਬਖਸ਼ਿਸ਼ ਦਾ ਮਹੀਨਾ ਹੈ ਰਮਜਾਨ-ਇਮਾਮ ਮਸਜਿਦ ਹਲਵਾਰਾ

Ad Position 21
No active advertisement
ਅਜੀਤ ਡੈਸਕ 25-02-2026
ਹਲਵਾਰਾ, 24 ਫਰਵਰੀ (ਮਨਦੀਪ ਸਿੰਘ ਉੱਭੀ)-ਹਲਵਾਰਾ ਦੀ ਅਜਮੇਰੀ ਮਸਜ਼ਿਦ ਦੇ ਇਮਾਮ ਮੌਲਾਨਾ ਨਸਰੁੱਲਾ ਹੱਕ ਮਿਸਬਾਹੀ ਨੇ ਕਿਹਾ ਰਮਜਾਨ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ ਜੋ ਇਸਲਾਮ ਦੇ ਸਾਲ ਅਨੁਸਾਰ ਨੌਵਾਂ ਮਹੀਨਾ ਹੈ, ਕੁੱਲ 30 ਰੋਜ਼ੇ ਹਨ ਹੁਣ ਛੇਵਾਂ ਰੋਜ਼ਾ ਚੱਲ ਰਿਹਾ ਹੈ | ਮੁਸਲਮਾਨ ਰੋਜ਼ੇ ਪੂਰੀ ਅਕੀਦਤ ਨਾਲ ਰੱਖਦੇ ਹਨ ਅਤੇ ਇੰਨ੍ਹਾਂ ਰੋਜ਼ਿਆਂ ਵਿਚ ਇਕ ਰਾਤ ਦੀ ਨਮਾਜ਼ ਦਾ ਵਾਧਾ ਕੀਤਾ ਜਾਂਦਾ ਹੈ, ਜਿਸ ਨੂੰ ਨਵਾਜ਼-ਏ-ਤਰਾਵੀ ਕਿਹਾ ਜਾਂਦਾ ਹੈ | ਮੁਸਲਮਾਨ ਆਪਣੇ ਸਾਰੇ ਗੁਨਾਹਾਂ ਤੋਂ ਤੌਬਾ ਕਰਕੇ ਅੱਲ੍ਹਾ ਦੀ ਬੰਦਗੀ ਕਰਦੇ ਹਨ | ਹਜ਼ਰਤ ਮੁਹੰਮਦ ਨੇ ਇਹ ਵੀ ਕਿਹਾ ਜਿਸ ਨੇ ਰਮਜਾਨ ਦਾ ਰੋਜ਼ਾ ਰੱਖਿਆ ਉਸ ਦੇ ਹਦੂਦ ਨੂੰ ਪਛਾਣਿਆ ਉਸ ਦੇ ਗੁਨਾਹ ਮੁਆਫ਼ ਹੋ ਜਾਂਦੇ ਹਨ | ਰੋਜ਼ੇ ਰੱਖਣ ਨਾਲ ਗੁਨਾਹਾਂ ਦੀ ਮੁਆਫ਼ੀ ਦੇ ਕੇ ਰਹਿਮਤਾਂ ਦੀ ਬਖਸ਼ਿਸ਼ ਕੀਤੀ ਜਾਂਦੀ ਹੈ |
Ad Position 22
No active advertisement
ਪਿਛਲੀ ਖ਼ਬਰ ਜਗਰਾਉਂ ਰੌਸ਼ਨੀ ਮੇਲਾ ਸ਼ੁਰੂ, ਪਹਿਲੇ ਦਿਨ ਵੱਡੀ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕ ਅਗਲੀ ਖ਼ਬਰ ਸ਼ੰਕਰਾਚਾਰਿਆ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਵਿਰੁੱਧ ਦਾਇਰ ਪੋਕਸੋ ਮਾਮਲੇ ਦੀ ਜਾਂਚ ਨਿਰਪੱਖ ਢੰਗ ਹੋਣੀ ਚਾਹੀਦੀ-ਅਸ...
Ad Position 24