12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਪਿੰਡ ਵਲੀਪੁਰ ਕਲਾਂ 'ਚ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦਾ ਪ੍ਰਬੰਧਕਾਂ ਵਲੋਂ ਪੋਸਟਰ ਜਾਰੀ ਕਬੱਡੀ, ਵਾਲੀਬਾਲ ਸ਼ੂਟਿੰਗ ਪਿੰਡ ਵਾਰ ਦੇ ਸਖ਼ਤ ਮੁਕਾਬਲੇ ਹੋਣਗੇੇ-ਸਰਪੰਚ ਗੋਲਾ/ਹਾਂਸ/ਖਹਿਰਾ/ਚਾਵਲਾ

Ad Position 21
No active advertisement
ਅਜੀਤ ਡੈਸਕ 25-02-2026
ਹੰਬੜਾਂ, 24 ਫਰਵਰੀ (ਮੇਜਰ ਹੰਬੜਾਂ)-ਪਿੰਡ ਵਲੀਪੁਰ ਕਲਾਂ ਵਿਖੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਐੱਨ.ਆਈ.ਆਰ ਵੀਰਾਂ ਦੇ ਸਹਿਯੋਗ ਸਦਕਾ 8 ਮਾਰਚ, ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਵਜ਼ਨੀ ਕਬੱਡੀ 72 ਕਿਲੋ 57 ਕਿਲੋ ਅਤੇ 32 ਕਿੱਲੋ ਅਤੇ ਵਾਲੀਵਾਲ ਸ਼ੂਟਿੰਗ ਪਿੰਡ ਵਾਰ ਟੂਰਨਾਮੈਂਟ ਦਾ ਪ੍ਰਬੰਧਕਾਂ ਵਲੋਂ ਪੋਸਟਰ ਜਾਰੀ ਕੀਤਾ ਗਿਆ | ਖੇਡ ਮੇਲੇ ਦਾ ਪੋਸਟਰ ਜਾਰੀ ਕਰਦਿਆਂ ਸਰਪੰਚ ਹਰਦਿਆਲ ਸਿੰਘ ਗੋਲਾ, ਨੰਬਰਦਾਰ ਜਸਵਿੰਦਰ ਸਿੰਘ ਹਾਂਸ, ਸਾਬਕਾ ਬਲਾਕ ਸੰਮਤੀ ਮੈਂਬਰ ਹਰਜਿੰਦਰ ਸਿੰਘ ਖਹਿਰਾ, ਪੰਚਾਇਤ ਮੈਂਬਰ ਭਗਵੰਤ ਸਿੰਘ ਹਾਂਸ, ਸਾਬਕਾ ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ, ਪੰਚ ਨਿਰਮਲ ਸਿੰਘ ਸੰਧੀ, ਸਰਬਜੀਤ ਸਿੰਘ ਗਰੇਵਾਲ, ਤੀਰਥ ਸਿੰਘ ਧਾਲੀਵਾਲ, ਡਾ. ਨੌਰੰਗ ਸਿੰਘ ਚੀਮਾ, ਹਰਜੀਤ ਸਿੰਘ ਖਹਿਰਾ, ਇੰਸ: ਨੌਰੰਗ ਸਿੰਘ, ਸਾਬਕਾ ਸਰਪੰਚ ਉਜਾਗਰ ਸਿੰਘ ਵਲੀਪੁਰ ਕਲਾਂ ਨੇ ਕਿਹਾ ਕਿ 8 ਮਾਰਚ, ਦਿਨ ਐਤਵਾਰ ਨੂੰ ਹੋਣ ਵਾਲੇ ਟੂਰਨਾਮੈਂਟ 'ਚ ਕਬੱਡੀ ਅਤੇ ਵਾਲੀਵਾਲ ਟੀਮਾਂ 'ਚ ਸਖ਼ਤ ਮੁਕਾਬਲੇ ਹੋਣਗੇ ਤੇ ਇਹ ਮੁਕਾਬਲੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਨਗੇ | ਪ੍ਰਬੰਧਕਾਂ ਨੇ ਖਿਡਾਰੀ ਵੀਰਾਂ ਤੇ ਦਰਸ਼ਕਾਂ ਨੂੰ ਟੂਰਨਾਮੈਂਟ 'ਚ ਵੱਡੀ ਗਿਣਤੀ 'ਚ ਪੁੱਜਣ ਦੀ ਅਪੀਲ ਕੀਤੀ | ਇਸ ਮੌਕੇ ਸ਼ਮਸ਼ੇਰ ਸਿੰਘ ਖਹਿਰਾ ਕੈਨੇਡਾ, ਨੰਦ ਸਿੰਘ ਹਾਂਸ, ਮੇਵਾ ਸਿੰਘ ਧਾਲੀਵਾਲ, ਸਾਬਕਾ ਪੰਚ ਜਗਜੀਤ ਸਿੰਘ ਜੱਗੂ, ਗੁਰਪ੍ਰੀਤ ਸਿੰਘ ਪੀਤਾ ਧਾਲੀਵਾਲ, ਕੁਲਦੀਪ ਸਿੰਘ ਧਾਲੀਵਾਲ ਯੂ.ਐੱਸ.ਏ, ਜਗਜੀਤ ਸਿੰਘ ਜੱਗੀ ਖਹਿਰਾ, ਗੁਰਮੁੱਖ ਸਿੰਘ, ਸਾਵਣ ਸਿੰਘ ਧਾਲੀਵਾਲ, ਦਵਿੰਦਰ ਸਿੰਘ ਅਹੂਜਾ, ਹਰਜੀਤ ਸਿੰਘ ਧਾਲੀਵਾਲ, ਨੰਬਰਦਾਰ ਗੁਰਚਰਨ ਸਿੰਘ, ਕੁਲਵਿੰਦਰ ਸਿੰਘ ਬੱਲ, ਬਿੰਦਰ ਧਾਲੀਵਾਲ, ਭਾਈ ਫਤਹਿ ਸਿੰਘ ਖ਼ਾਲਸਾ, ਜਗਦੀਸ਼ ਸਿੰਘ ਅਹੂਜਾ, ਗੇਂਦਾ ਸਿੰਘ, ਨਾਹਰ ਸਿੰਘ ਧਾਲੀਵਾਲ, ਕਾਲਾ ਹਾਂਸ, ਹਰਪ੍ਰੀਤ ਸਿੰਘ ਹਾਂਸ, ਕਾਲਾ ਅਹੂਜਾ, ਕੁਲਦੀਪ ਸਿੰਘ, ਮਿਸਤਰੀ ਬਿੱਲਾ, ਪਿ੍ੰਸ ਵਲੀਪੁਰ ਸਮੇਤ ਹੋਰ ਪਿੰਡ ਵਾਸੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਘਾਲਾ ਸਿੰਘ ਤੋਂ ਸੁਰੱਖਿਆ ਵਾਪਸ ਲੈਣ ਦੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਨਿੰਦਿਆ ਅਗਲੀ ਖ਼ਬਰ ਸੰਤ ਬਾਬਾ ਘਾਲਾ ਸਿੰਘ ਤੋਂ ਸੁਰੱਖਿਆ ਵਾਪਸ ਲੈਣ ਦੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਨਿੰਦਿਆ
Ad Position 24