ਮੁੱਲਾਂਪੁਰ-ਦਾਖਾ, 24 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਸਕੂਲ ਆਫ਼ ਐਮੀਨੈਂਸ ਬੱਦੋਵਾਲ (ਲੁਧਿ:) ਪਿ੍ੰਸੀਪਲ ਕਰਮਜੀਤ ਕੌਰ ਵਲੋਂ ਪੜ੍ਹਾਈ ਵਿਚ ਮੋਹਰੀ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਸਮੇਂ ਸਮਾਰੋਹ ਵਿਚ ਲਾਇਨਜ਼ ਕਲੱਬ ਲੁਧਿਆਣਾ ਦੇ ਗਵਰਨਰ ਲਾਇਨ ਅੰਮਿ੍ਤਪਾਲ ਸਿੰਘ ਜੰਡੂ, ਮੈਡਮ ਮਨਪ੍ਰੀਤ ਜੰਡੂ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ | ਲਾਇਨਜ਼ ਕਲੱਬ ਲੁਧਿਆਣਾ ਗਰੇਟਰ 321-ਐੱਫ ਵਲੋਂ ਇਸ ਸਨਮਾਨ ਸਮਾਰੋਹ 'ਚ 10 ਵਿਦਿਆਰਥਣਾਂ ਨੂੰ ਸਾਈਕਲ ਦਿੱਤੇ ਗਏ | ਅਧਿਆਪਕ, ਵਿਦਿਆਰਥੀਆਂ ਦੀ ਇਕੱਤਰਤਾ ਨੂੰ ਸੰਬੋਧਨ ਸਮੇਂ ਅੰਮਿ੍ਤਪਾਲ ਸਿੰਘ ਜੰਡੂ ਨੇ ਦੱਸਿਆ ਕਿ ਕਲੱਬ ਵਲੋਂ ਹੋਣਹਾਰ ਵਿਦਿਆਰਥੀਆਂ ਦੀ ਸਹਾਇਤਾ ਲਈ ਹਰ ਵਰ੍ਹੇ ਵੱਖ-ਵੱਖ ਸਕੂਲਾਂ ਦੀ ਚੋਣ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਸਕੂਲ ਆਫ ਐਮੀਨੈਂਸ ਬੱਦੋਵਾਲ ਦੇ ਵਿਦਿਆਰਥੀ ਪੜ੍ਹ੍ਹਾਈ, ਖੇਡਾਂ ਵਿਚ ਮੋਹਰੀ ਹੋਣ ਕਰਕੇ ਕਲੱਬ ਵਲੋਂ ਬੱਦੋਵਾਲ ਸਕੂਲ ਦੀ ਚੋਣ ਕਰਕੇ ਅੱਜ ਵਿਦਿਆਰਥਣਾਂ ਨੂੰ ਸਾਈਕਲ ਵੰਡੇ ਗਏ | ਇਸ ਸਮੇਂ ਅਮਰਪਾਲ ਸਿੰਘ, ਗੁਰਦੀਪ ਕੌਰ, ਪੀ.ਐੱਸ ਨਾਰੰਗ, ਕੁਲਦੀਪ ਸਿੰਘ, ਰਜਿੰਦਰ ਸਿੰਘ ਲਾਇਨਜ਼ ਕਲੱਬ ਦੇ ਹੋਰ ਮੈਂਬਰਾਨ ਮੌਜੂਦ ਰਹੇ |