18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸੁਖਬੀਰ ਸਿੰਘ ਬਾਦਲ ਦੀ ਹਲਕਾ ਦਾਖਾ 'ਚ ਆਮਦ ਦਾ ਅਕਾਲੀ ਸਫ਼ਾਂ 'ਚ ਹੋ ਰਿਹਾ ਜ਼ੋਰਦਾਰ ਸਵਾਗਤ

Ad Position 21
No active advertisement
ਅਜੀਤ ਡੈਸਕ 26-02-2026
• ਆਗਾਮੀ ਚੋਣਾਂ ਤੋਂ ਪਹਿਲਾਂ ਉੱਚ ਤਕਨੀਕ ਵਾਲਾ ਦਫ਼ਤਰ ਹਲਕੇ ਨੂੰ ਜੋੜਨ ਵਿਚ ਸਹਾਈ ਬਣੇਗਾ-ਦਿਓਲ
ਮੁੱਲਾਂਪੁਰ-ਦਾਖਾ, 25 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਰਾਜ ਭਰ 'ਚ ਅਕਾਲੀ ਦਲ ਨਾਲ ਜੁੜੇ ਲੋਕਾਂ ਦੇ ਇਕੱਠਾਂ ਦੀ ਤੇਜ਼ ਰਫ਼ਤਾਰ ਤਹਿਤ, ਬਾਦਲ ਐਤਵਾਰ ਦੇ ਦਿਨ 1 ਮਾਰਚ ਦੁਪਹਿਰ ਮੰਡੀ ਮੁੱਲਾਂਪੁਰ ਦਾਖਾ ਰਾਏਕੋਟ ਰੋਡ 'ਤੇ ਹਲਕਾ ਦਾਖਾ ਦੇ ਟਕਸਾਲੀ ਅਕਾਲੀਆਂ, ਵੋਟਰਾਂ, ਯੂਥ ਵਿੰਗ, ਮਹਿਲਾ ਵਿੰਗ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਨਗੇ | ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਦਿੱਤੀ ਗਈ | ਜਸਕਰਨ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦੁਪਹਿਰ 2 ਵਜੇ ਦਫ਼ਤਰ ਦਾ ਉਦਘਾਟਨ ਹੋਵੇਗਾ, ਉਪਰੰਤ ਪਾਰਟੀ ਨਾਲ ਜੁੜੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਜਾਵੇਗਾ | ਹਲਕਾ ਦਾਖਾ 'ਚ ਸ਼੍ਰੋਮਣੀ ਅਕਾਲੀ ਦਲ ਦਾ ਇਕੱਠ ਪ੍ਰਭਾਵਸ਼ਾਲੀ ਬਣਾਉਣ ਲਈ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਵਲੋਂ ਹਲਕੇ 'ਚ ਸਰਕਲ ਪ੍ਰਧਾਨਾਂ ਨੂੰ ਪਿੰਡ ਵਾਰ ਨੁੱਕੜ ਮੀਟਿੰਗਾਂ ਕਰਕੇ ਹਰ ਇਕ ਨੂੰ ਅਕਾਲੀ ਦਲ ਦੇ ਇਸ ਇਕੱਠ ਵਿਚ ਆਉਣ ਦੀ ਅਪੀਲ 'ਤੇ ਜ਼ੋਰ ਦਿੱਤਾ ਗਿਆ | ਅਕਾਲੀ ਦਲ ਦੇ ਦਫ਼ਤਰ ਉਦਘਾਟਨੀ ਸਮਾਰੋਹ ਵਿਚ ਸੁਖਬੀਰ ਸਿੰਘ ਬਾਦਲ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਜਥੇਬੰਦੀ ਅਤੇ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਵਿਸ਼ੇਸ਼ ਆਮਦ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਭਵਨ ਰਕਬਾ ਪਹੁੰਚੇ ਕੈਨੇਡੀਅਨ ਸੰਸਦ ਅਮਰਜੀਤ ਸਿੰਘ ਗਿੱਲ ਦਾ ਕਿ੍ਸ਼ਨ ਕੁਮਾਰ ਬਾਵਾ ਵਲੋਂ ਸਨਮਾਨ ਅਗਲੀ ਖ਼ਬਰ ਸ਼ਹਿਰ 'ਚ ਥਾਂ-ਥਾਂ ਸੀਵਰੇਜ ਲੀਕੇਜ ਹੋਣ ਕਾਰਨ ਰਾਏਕੋਟ ਵਾਸੀ ਨਰਕ ਭਰੀ ਜ਼ਿੰਦਗੀ ਕੱਟਣ ਲਈ ਹੋਏ ਮਜਬੂਰ
Ad Position 24