18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਭਵਨ ਰਕਬਾ ਪਹੁੰਚੇ ਕੈਨੇਡੀਅਨ ਸੰਸਦ ਅਮਰਜੀਤ ਸਿੰਘ ਗਿੱਲ ਦਾ ਕਿ੍ਸ਼ਨ ਕੁਮਾਰ ਬਾਵਾ ਵਲੋਂ ਸਨਮਾਨ

Ad Position 21
No active advertisement
ਅਜੀਤ ਡੈਸਕ 26-02-2026

• ਸ਼ਬਦ ਪ੍ਰਕਾਸ਼ ਅਜਾਇਬ ਘਰ ਦੇ ਦਰਸ਼ਨ ਕਰਕੇ ਦਿਲ ਨੂੰ ਬੇਹੱਦ ਸਕੂਨ ਮਿਲਿਆ-ਗਿੱਲ
ਮੁੱਲਾਂਪੁਰ-ਦਾਖਾ, 25 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ (ਲੁਧਿ:) ਵਿਖੇ ਕੈਨੇਡਾ (ਬਰੈਂਪਟਨ) ਦੇ ਮੈਂਬਰ ਪਾਰਲੀਮੈਂਟ ਅਮਰਜੀਤ ਸਿੰਘ ਗਿੱਲ, ਉਨ੍ਹਾਂ ਦੀ ਪਤਨੀ ਅਮਨ ਗਿੱਲ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ 'ਤੇ ਅਧਾਰਿਤ ਸ਼ਬਦ ਪ੍ਰਕਾਸ਼ ਅਜਾਇਬ ਘਰ ਦੇ ਦਰਸ਼ਨ ਕੀਤੇ ਗਏ | ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ, ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ, ਜਨ: ਸਕੱਤਰ ਗੁਰਪਾਲ ਸਿੰਘ, ਹੋਰਨਾਂ ਨੇ ਕੈਨੇਡੀਅਨ ਸਾਂਸਦ ਅਮਰਜੀਤ ਸਿੰਘ ਗਿੱਲ ਦਾ ਭਰਵਾਂ ਸਵਾਗਤ ਕੀਤਾ | ਰਕਬਾ ਭਵਨ ਅੰਦਰ ਸੁਸ਼ੋਭਿਤ ਸ਼ਬਦ ਪ੍ਰਕਾਸ਼ ਅਜਾਇਬ ਘਰ ਦੇ ਦਰਸ਼ਨਾਂ ਉਪਰੰਤ ਸਾਂਸਦ ਅਮਰਜੀਤ ਸਿੰਘ ਗਿੱਲ ਨੇ ਕਿਹਾ ਕਿ 6 ਗੁਰੂਆਂ, 15 ਭਗਤਾਂ, 4 ਗੁਰਸਿੱਖਾਂ ਅਤੇ 11 ਭੱਟਾਂ ਦੇ ਦਰਸ਼ਨ ਕਰਕੇ ਦਿਲ ਨੂੰ ਬੇਹੱਦ ਸਕੂਨ ਮਿਲਿਆ | ਉਨ੍ਹਾਂ ਕਿਹਾ ਕਿ ਇੰਨ੍ਹਾਂ ਸਤਿਪੁਰਸ਼ਾਂ ਨੇ ਕਾਦਰ ਨਾਲ ਇਕ-ਮਿੱਕ ਹੋਣ ਕਰਕੇ ਸਰਬ ਸਾਂਝੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ | ਸਾਂਸਦ ਗਿੱਲ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਵਲੋਂ ਸਰਹਿੰਦ ਦੀ ਫਤਹਿ ਇਤਿਹਾਸ ਦਾ ਅਨੋਖਾ ਕਾਰਨਾਮਾ ਸੀ, ਮਗਰੋਂ ਖ਼ਾਲਸਾ ਰਾਜ ਕਾਇਮੀ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ਸਿੱਕੇ ਉਸ ਤੋਂ ਵੀ ਅਨੋਖਾ ਹੋਣ ਕਰਕੇ ਇਤਿਹਾਸ ਦਾ ਪੰਨਾ ਬਣੇ | ਉਨ੍ਹਾਂ ਕਿ੍ਸ਼ਨ ਕੁਮਾਰ ਬਾਵਾ ਦੀ ਸਮੁੱਚੀ ਟੀਮ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ, ਜੋ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਜੁੜਿਆ ਹਰ ਦਿਹਾੜਾ ਬੜੀ ਸ਼ਿੱਦਤ ਨਾਲ ਮਨਾਉਂਦੇ ਆ ਰਹੇ ਹਨ | ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਕਰਨੈਲ ਸਿੰਘ ਗਿੱਲ, ਰਿਟਾ: ਤਹਿਸੀਲਦਾਰ ਮੁਕੇਸ਼ ਕੁਮਾਰ, ਡਾ: ਚਰਨਜੀਤ ਸਿੰਘ ਚੱਕ ਕਲਾਂ, ਸਾਬਕਾ ਸਰਪੰਚ ਸਾਧੂ ਸਿੰਘ ਮੁੱਲਾਂਪੁਰ, ਬੀਬੀ ਗੁਰਮੇਲ ਕੌਰ ਵਲੋਂ ਕੈਨੇਡਾ ਦੇ ਸੰਸਦ ਮੈਂਬਰ ਅਮਰਜੀਤ ਸਿੰਘ ਗਿੱਲ, ਅਮਨ ਗਿੱਲ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ 'ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ' ਪੁਸਤਕ ਭੇਟ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਘਾਲਾ ਸਿੰਘ ਦੀ ਸੁਰੱਖਿਆ ਨੂੰ ਲੈ ਕੇ ਸੰਪਰਦਾਇ ਦੇ ਸੇਵਾਦਾਰਾਂ ਦਾ ਜਥਾ ਐੱਸ. ਐੱਸ. ਪੀ. ਨੂੰ ਮਿਲਿਆ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਦੀ ਹਲਕਾ ਦਾਖਾ 'ਚ ਆਮਦ ਦਾ ਅਕਾਲੀ ਸਫ਼ਾਂ 'ਚ ਹੋ ਰਿਹਾ ਜ਼ੋਰਦਾਰ ਸਵਾਗਤ
Ad Position 24