ਅਹਿਮਦਗੜ੍ਹ, 25 ਫਰਵਰੀ (ਰਵਿੰਦਰ ਪੁਰੀ)-ਇਲਾਕੇ ਦੀ ਨਾਮਵਰ ਸ਼ਖ਼ਸੀਅਤ ਬਜ਼ੁਰਗ ਅਕਾਲੀ ਆਗੂ ਸਵਰਗੀ ਜਥੇਦਾਰ ਮਹਿੰਦਰ ਸਿੰਘ ਲਤਾਲਾ ਨਮਿਤ ਸ਼ਰਧਾਂਜਲੀ ਸਮਾਗਮ ਵਿਚ ਅੱਜ ਪਿੰਡ ਲਤਾਲਾ ਗੁਰਦੁਆਰਾ ਸਾਹਿਬ ਵਿਖੇ ਹੋਇਆ | ਜਿੱਥੇ ਪੰਜਾਬ ਦੀਆਂ ਨਾਮਵਰ ਰਾਜਸੀ ਸ਼ਖਸੀਅਤਾਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਅਤਿ ਕਰੀਬੀ ਰਹੇ ਸਵਰਗੀ ਮਹਿੰਦਰ ਸਿੰਘ ਲਤਾਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਵਰਗੀ ਲਤਾਲਾ ਨੇ ਸੱਤ ਦਹਾਕਿਆਂ ਤੱਕ ਸ਼੍ਰੋਮਣੀ ਅਕਾਲੀ ਦਲ ਵਿਚ ਸੱਚੇ ਸਿਪਾਹੀ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ | ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋ, ਜਸਕਰਨ ਸਿੰਘ ਦਿਓਲ ਇੰਨਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਦਾਖਾ ਨੇ ਬੋਲਦਿਆ ਕਿਹਾ ਕਿ ਅੱਜ ਦੇ ਸਮੇਂ ਦੌਰਾਨ ਬਹੁਤ ਘੱਟ ਵਿਅਕਤੀ ਹੋਣਗੇ | ਜਿਨਾਂ ਸਮਾਜ ਤੇ ਸੂਬੇ ਦੀ ਸੇਵਾ ਕਰਨ ਲਈ ਆਪਣਾ ਸਾਰਾ ਜੀਵਨ ਕੌਮ ਅਤੇ ਸਮਾਜ ਲਈ ਅਰਪਿਤ ਕੀਤਾ ਹੋਵੇ | ਉਨ੍ਹਾਂ ਅੱਗੇ ਕਿਹਾ ਕਿ ਜੱਥੇਦਾਰ ਮਹਿੰਦਰ ਸਿੰਘ ਹਮੇਸ਼ਾ ਆਉਣ ਵਾਲੇ ਰਾਜਸੀ ਆਗੂਆਂ ਲਈ ਪ੍ਰੇਰਨਾ ਸਰੋਤ ਬਣੇ ਰਹਿਣਗੇ | ਸਾਬਕਾ ਵਿਧਾਇਕ ਜੱਸੀ ਖਗੂੰੜਾ ਨੇ ਕਾਂਗਰਸ ਪਾਰਟੀ ਅਤੇ ਸਮੂਹ ਨਗਰ ਲਤਾਲਾ ਵਲੋਂ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਜਥੇਦਾਰ ਮਹਿੰਦਰ ਸਿੰਘ ਨੇ ਬਹੁਤ ਲੰਬੇ ਸਮੇਂ ਤੱਕ ਪਿੰਡ ਲਤਾਲਾ ਦੀ ਸੁਚੱਜੀ ਅਗਵਾਈ ਕਰਦਿਆਂ ਜਿੱਥੇ ਨਗਰ ਦੇ ਵਿਕਾਸ ਲਈ ਵੱਡਾ ਯੋਗਦਾਨ ਪਾਇਆ ਉਸ ਦੇ ਨਾਲ ਹੀ ਪਿੰਡ ਅਤੇ ਹਲਕੇ ਅੰਦਰ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਵੱਡਾ ਰੋਲ ਅਦਾ ਕੀਤਾ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਗਜੀਤ ਸਿੰਘ ਤਲਵੰਡੀ, ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਸਾਬਕਾ ਚੇਅਰਮੈਨ ਸੰਤਾ ਸਿੰਘ ਉਮੈਦਪੁਰੀ, ਸਾਬਕਾ ਮੰਤਰੀ ਜਗਦੀਸ਼ ਸਿੰਘ ਸਿੰਘ ਗਰਚਾ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਫੱਲੇਵਾਲ ਆਦਿ ਨੇ ਵੀ ਸੰਬੋਧਨ ਕਰਦਿਆਂ ਜਥੇਦਾਰ ਮਹਿੰਦਰ ਸਿੰਘ ਲਤਾਲਾ ਦੀਆਂ ਕੌਮ ਤੇ ਪੰਥ ਪ੍ਰਤੀ ਸ਼ਾਨਦਾਰ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਖਾਲਸਾ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਗਏ | ਗੁਰਦੁਆਰਾ ਸਾਹਿਬ ਲਤਾਲਾ ਵਿਖੇ ਹੋਏ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ, ਸਾਬਕਾ ਸਰਪੰਚ ਦਲਜੀਤ ਸਿੰਘ ਪੰਨੂ ਬੜੂੰਦੀ, ਸਾਬਕਾ ਸਰਪੰਚ ਗੁਰਸ਼ਰਨ ਸਿੰਘ ਬੜੂੰਦੀ, ਜਥੇਦਾਰ ਜਗਤਾਰ ਸਿੰਘ ਲਤਾਲਾ, ਐਡਵੋਕੇਟ ਘਮਿੰਦਰ ਸਿੰਘ ਉਪਲ, ਸਾਬਕਾ ਚੇਅਰਮੈਨ ਮਨਮੋਹਨ ਸਿੰਘ ਪੱਪੂ ਕਾਲਖ, ਨਗਰ ਕੌਂਸਲ ਅਹਿਮਦਗੜ੍ਹ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਸਾਬਕਾ ਚੇਅਰਮੈਨ ਨਰੇਸ਼ ਭੁੱਟਾ ਅਹਿਮਦਗੜ੍ਹ, ਪ੍ਰਧਾਨ ਮਨੋਜ ਸ਼ਰਮਾ ਅਹਿਮਦਗੜ੍ਹ, ਅਮਰਜੀਤ ਸਿੰਘ ਬੜੂੰਦੀ, ਗੁਰਵੰਤ ਸਿੰਘ ਰਛੀਨ, ਅਮਨ ਸਵੱਦੀ, ਰਵਿੰਦਰ ਸਿੰਘ ਰੋਮੀ ਛਪਾਰ, ਸੰਮਤੀ ਮੈਂਬਰ ਗੋਗੀ ਧੂਲਕੋਟ, ਸੁਖਰਾਜ ਸਿੰਘ ਮਹੇਰਨਾ, ਪਵਨ ਇੰਦਰ ਸਿੰਘ ਢਿੱਲੋ ਘੁੰਗਰਾਣਾ, ਰਾਜੀ ਨੰਗਲ, ਅੰਮਿ੍ਤਪਾਲ ਸਿੰਘ ਖੰਡੂਰ, ਗੁਰਚਰਨਜੀਤ ਸਿੰਘ ਰਾਜੂ, ਬਲਦੇਵ ਜੋਧਾ, ਬਲਜੀਤ ਸਿੰਘ ਛਪਾਰ, ਸਾਬਕਾ ਚੇਅਰਮੈਨ ਜਸਪਾਲ ਸਿੰਘ ਸ਼ੰਕਰ, ਸਾਬਕਾ ਸਰਪੰਚ ਗੁਰਜੀਤ ਸਿੰਘ ਲਹਿਰਾ, ਸਰਕਲ ਪ੍ਰਧਾਨ ਗੁਰਦੀਪ ਸਿੰਘ ਕਾਕਾ ਸਵੱਦੀ, ਮਹੰਤ ਕਪਲ ਦੇਵ, ਜਗਦੀਪ ਸਿੰਘ ਜਵੱਦੀ, ਪਾਲੀ ਬੜੂੰਦੀ, ਸੁਖਰਾਜ ਸਿੰਘ ਛਪਾਰ, ਪੱਪਾ ਰੰਗੂਵਾਲ, ਸਤਵੰਤ ਸਿੰਘ ਸੱਤੂ, ਦਲਜੀਤ ਸਿੰਘ ਲਾਲਾ, ਗੁਰਮੁੱਖ ਸਿੰਘ ਲਤਾਲਾ, ਰਣਧੀਰ ਸਿੰਘ ਰੰਗੂਵਾਲ, ਪ੍ਰਦੀਪ ਜੰਡ ਆਦਿ ਸ਼ਾਮਿਲ ਹੋਏ | ਭੋਗ ਉਪਰੰਤ ਸਵ. ਜਥੇਦਾਰ ਮਹਿੰਦਰ ਸਿੰਘ ਲਤਾਲਾ ਦੇ ਭਤੀਜੇ ਰਾਜਿੰਦਰ ਸਿੰਘ, ਰਛਪਾਲ ਸਿੰਘ (ਆੜ੍ਹਤੀਏ), ਜੱਥੇਦਾਰ ਸੁਰਿੰਦਰ ਸਿੰਘ ਲਤਾਲਾ ਆਦਿ ਨੇ ਆਏ ਸਾਰੇ ਪਤਵੰਤੇ ਸੰਜਨਾ ਦਾ ਧੰਨਵਾਦ ਕੀਤਾ |