ਚੌਂਕੀਮਾਨ, 26 ਫਰਵਰੀ (ਤੇਜਿੰਦਰ ਸਿੰਘ ਚੱਢਾ)-ਪਿੰਡ ਸੇਖੂਪੁਰਾ ਵਿਖੇ ਸਵ: ਰਾਜਿੰਦਰਪਾਲ ਕੌਰ ਢੱਟ ਪਤਨੀ ਕੁਲਦੀਪ ਸਿੰਘ ਢੱਟ ਦੀ ਯਾਦ ਵਿਚ ਢੱਟ ਪਰਿਵਾਰ (ਸੇਖੂਪੁਰਾ) ਵਲੋਂ ਗ੍ਰਾਮ ਪੰਚਾਇਤ, ਐੱਨ.ਆਰ.ਆਈਜ਼ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਇਸ ਮੌਕੇ ਕੈਂਪ ਦਾ ਉਦਘਾਟਨ ਸਾਬਕਾ ਸਰਪੰਚ ਰਾਜਿੰਦਰ ਸਿੰਘ ਸੇਖੂਪੁਰਾ ਦੀ ਅਗਵਾਈ ਵਿਚ ਪਤਵੰਤੇ ਸੱਜਣਾਂ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਮੌਕੇ ਡਾ. ਰਾਵਿੰਦਰ ਸਿੰਘ ਰਵੀ ਅਮਰੀਕਾ ਦੀ ਅਗਵਾਈ ਵਿਚ ਅਮਰੀਕਾ ਤੋਂ ਆਈ ਡਾਕਟਰੀ ਟੀਮ ਡਾ. ਰਾਣੀ, ਡਾ. ਕਰਨਵੀਤ ਕੌਰ ਸੋਮਲ, ਮੈਡਮ ਹਰਜੋਤ ਕੌਰ, ਡਾ. ਐਡਰਨ ਲੀ, ਡਾ. ਕੇਸੀ ਪੈਂਟੋ ਤੇ ਡਾ. ਮਰੀਸਾ ਨੇ 250 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ ਤੇ ਮਰੀਜ਼ਾਂ ਦੇ ਬਲਜੀਤ ਸਿੰਘ ਫੋਕਸ ਲੈੱਬ ਮੁੱਲਾਂਪੁਰ ਵਲੋਂ ਬਲੱਡ ਟੈਸਟ ਕੀਤੇ ਗਏ | ਇਸ ਮੌਕੇ ਸਾਬਕਾ ਸਰਪੰਚ ਰਾਜਿੰਦਰ ਸਿੰਘ ਸੇਖੂਪੁਰਾ ਤੇ ਸਾਬਕਾ ਸਰਪੰਚ ਨਛੱਤਰ ਸਿੰਘ ਸੇਖੂਪੁਰਾ ਨੇ ਕਿਹਾ ਕਿ ਢੱਟ ਪਰਿਵਾਰ ਹਰ ਸਾਲ ਪਿੰਡ ਵਿਚ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਉਂਦਾ ਹੈ, ਉਨ੍ਹਾਂ ਨੇ ਡਾ. ਰਾਵਿੰਦਰ ਸਿੰਘ ਰਵੀ ਅਮਰੀਕਾ ਸਮੇਤ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਜੋ ਹਰ ਸਾਲ ਲੋਕਾਂ ਦੀ ਸੇਵਾ ਕਰਦੇ ਹਨ | ਇਸ ਮੌਕੇ ਮਹਿੰਦਰ ਸਿੰਘ ਕੈਨੇਡਾ, ਸਾਬਕਾ ਸਰਪੰਚ ਰਾਜਿੰਦਰ ਸਿੰਘ ਸੇਖੂਪੁਰਾ ਤੇ ਸਾਬਕਾ ਸਰਪੰਚ ਨਛੱਤਰ ਸਿੰਘ ਸੇਖੂਪੁਰਾ ਦੀ ਅਗਵਾਈ ਵਿਚ ਪਤਵੰਤੇ ਸੱਜਣਾਂ ਵਲੋਂ ਡਾ. ਰਾਵਿੰਦਰ ਸਿੰਾਘ ਰਵੀ ਅਮਰੀਕਾ ਸਮੇਤ ਸਮੁੱਚੀ ਡਾਕਟਰੀ ਟੀਮ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਸਰਪੰਚ ਸਰਬਜੀਤ ਸਿੰਘ ਕਾਕਾ, ਸਾਬਕਾ ਸਰਪੰਚ ਹਰਵਿੰਦਰ ਸਿੰਘ, ਸਮਾਜ ਸੇਵੀ ਅਵਤਾਰ ਸਿੰਘ ਸੇਖੂਪੁਰਾ ਅਮਰੀਕਾ, ਨੰਬਰਦਾਰ ਦਰਸ਼ਨ ਸਿੰਘ ਸੇਖੂਪੁਰਾ, ਬਲਵਿੰਦਰ ਸਿੰਘ, ਡਾ. ਚਮਕੌਰ ਸਿੰਘ, ਪਲਵਿੰਦਰ ਸਿੰਘ, ਪ੍ਰਧਾਨ ਜਸਕਰਨ ਸਿੰਘ, ਪ੍ਰਧਾਨ ਨੰਦ ਸਿੰਘ, ਸਤਪਾਲ ਸਿੰਘ ਸੇਖੂਪਰਾ ਆਦਿ ਹਾਜ਼ਰ ਸਨ |