23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਦਸਮੇਸ਼ ਟੂਰਨਾਮੈਂਟ ਦੇ ਦੂਸਰੇ ਦਿਨ ਹੋਏ ਫੁੱਟਬਾਲ ਓਪਨ ਦੇ ਰੋਮਾਂਚਕ ਮੁਕਾਬਲੇ

Ad Position 21
No active advertisement
ਅਜੀਤ ਡੈਸਕ 27-02-2026
ਰਾਏਕੋਟ, 26 ਫਰਵਰੀ (ਸੁਸ਼ੀਲ)-ਨੇੜਲੇ ਪਿੰਡ ਆਂਡਲੂ ਵਿਖੇ ਚੱਲ ਰਹੇ ਚਾਰ ਰੋਜ਼ਾ 14ਵੇਂ ਦਸ਼ਮੇਸ਼ ਟੂਰਨਾਮੈਂਟ ਦੇ ਅੱਜ ਦੂਜੇ ਦਿਨ ਫੁੱਟਬਾਲ ਓਪਨ ਦੇ ਮੁਕਾਬਲੇ ਸ਼ੁਰੂ ਕਰਵਾਏ ਗਏ | ਇਸ ਤੋਂ ਇਲਾਵਾ ਫੁੱਟਬਾਲ 40 ਕਿਲੋ ਦੇ ਫਾਈਨਲ ਮੁਕਾਬਲੇ ਵਿਚ ਸਰਾਭਾ ਪਿੰਡ ਦੀ ਟੀਮ ਨੇ ਕਾਲੇਕੇ ਪਿੰਡ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ | ਇਸ ਦੌਰਾਨ ਫੁੱਟਬਾਲ ਓਪਨ ਦੇ ਜ਼ੋਰਦਾਰ ਮੁਕਾਬਲਿਆਂ 'ਚ ਸਰਾਭਾ ਅਤੇ ਲੀਲ੍ਹ ਪਿੰਡ ਦੀਆਂ ਟੀਮਾਂ ਜਿੱਤ ਕੇ ਅਗਲੇ ਰਾਊਾਡ 'ਚ ਪਹੁੰਚੀਆਂ | ਕਲੱਬ ਪ੍ਰਧਾਨ ਜੁਗਰਾਜ ਸਿੰਘ ਤੂਰ ਅਤੇ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਨੇ ਦੱਸਿਆ ਕਿ 27 ਫ਼ਰਵਰੀ ਨੂੰ ਫੁੱਟਬਾਲ ਓਪਨ ਦਾ ਫਾਈਨਲ ਮੁਕਾਬਲਾ ਹੋਵੇਗਾ ਅਤੇ ਇਸੇ ਦਿਨ ਕਬੱਡੀ 75 ਕਿਲੋ ਦੇ ਮੁਕਾਬਲੇ ਹੋਣਗੇ | ਟੂਰਨਾਮੈਂਟ ਦੀ ਸਮਾਪਤੀ ਉਪਰੰਤ ਪੰਜਾਬ ਦੇ ਉੱਘੇ ਲੋਕ ਗਾਇਕ ਖੇਡ ਪ੍ਰੇਮੀਆਂ ਦਾ ਮਨੋਰੰਜਨ ਵੀ ਕਰਨਗੇ | ਇਸ ਮੌਕੇ ਚਰਨਜੀਤ ਕੌਰ ਬਲਾਕ ਸੰਮਤੀ ਮੈਂਬਰ, ਰਣਦੀਪ ਸਿੰਘ ਗਰੇਵਾਲ, ਪੰਚ ਜਸਵੰਤ ਸਿੰਘ, ਪੰਚ ਲਛਮਣ ਸਿੰਘ, ਪੰਚ ਕਸ਼ਮੀਰੀ ਲਾਲ, ਪੰਚ ਹਰਵੀਰ ਸਿੰਘ, ਪੰਚ ਕੁਲਦੀਪ ਕੌਰ, ਪੰਚ ਰਜੀਨਾਂ, ਪੰਚ ਕਮਲਜੀਤ ਕੌਰ, ਪੰਚ ਕਿਰਨਦੀਪ ਕੌਰ, ਗੁਰਦੀਪ ਸਿੰਘ ਗਰੇਵਾਲ, ਹਰਭਜਨ ਸਿੰਘ, ਰਜਿੰਦਰ ਸਿੰਘ ਕੈਨੇਡਾ, ਦਰਸ਼ਨ ਸਿੰਘ ਤੂਰ, ਗੁਰਦੀਪ ਸਿੰਘ ਯੂ.ਕੇ., ਦਲੀਪ ਸਿੰਘ ਕੈਨੇਡਾ, ਪਿ੍ਤਪਾਲ ਸਿੰਘ ਬਾਘਾ, ਸੁਖਵਿੰਦਰ ਸਿੰਘ, ਬਲਰਾਜ ਸਿੰਘ, ਭਿੰਦਰ ਸਿੰਘ ਗਰੇਵਾਲ, ਬਿੰਦਰ ਸਿੰਘ, ਚੇਅਰਮੈਨ ਜਗਦੇਵ ਸਿੰਘ, ਹਰਜੀਤ ਸਿੰਘ ਕੈਨੇਡਾ, ਬਿੱਟੂ ਨਾਰੰਗਵਾਲੀਆ, ਫੌਜੀ ਸੁਰਜੀਤ ਸਿੰਘ, ਜੱਸਾ ਸਿੰਘ, ਕੁਲਦੀਪ ਸਿੰਘ ਪੁਲਸੀਆ, ਜੋਗਿੰਦਰ ਸਿੰਘ, ਹਰਦਿਆਲ ਸਿੰਘ ਥਿੰਦ, ਗੁਰਨਾਮ ਸਿੰਘ, ਬਲਵੀਰ ਸਿੰਘ ਅਮਰੀਕਾ, ਬਲਦੇਵ ਸਿੰਘ, ਗੁਰਵਿੰਦਰ ਸਿੰਘ, ਬਲਦੇਵ ਸਿੰਘ, ਮਨਜੀਤ ਸਿੰਘ, ਗੈਰੀ ਸਿੰਘ, ਕੁਲਦੀਪ ਸਿੰਘ ਗਰੇਵਾਲ ਕੈਨੇਡਾ, ਅਵਤਾਰ ਸਿੰਘ ਗਰੇਵਾਲ, ਰਣਜੀਤ ਸਿੰਘ ਬਿੱਲੂ, ਪਰਮਿੰਦਰ ਸਿੰਘ ਪਿੰਦੀ, ਕਮਲ ਗਰੇਵਾਲ, ਬਲਵਿੰਦਰ ਸਿੰਘ ਗਰੇਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਲੀਸ਼ਾਨ ਦਿੱਖ ਵਾਲੇ 'ਹੈਰੀਟੇਜ਼ ਗ੍ਰੇਡ' ਮੈਰਿਜ ਪੈਲੇਸ ਪ੍ਰਤੀ ਲੋਕਾਂ 'ਚ ਭਾਰੀ ਉਤਸ਼ਾਹ, ਪ੍ਰੋਗਰਾਮਾਂ ਲਈ ਬੁਕਿੰਗ ਸ਼ੁ... ਅਗਲੀ ਖ਼ਬਰ ਪਿੰਡ ਸੇਖੂਪੁਰਾ ਵਿਖੇ ਸਵ: ਰਾਜਿੰਦਰਪਾਲ ਕੌਰ ਢੱਟ ਪਤਨੀ ਕੁਲਦੀਪ ਸਿੰਘ ਢੱਟ ਦੀ ਯਾਦ 'ਚ ਮੁਫ਼ਤ ਮੈਡੀਕਲ ਜਾਂਚ ਕੈਂਪ
Ad Position 24