ਰਾਏਕੋਟ, 26 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ-ਸਰਾਭਾ ਰੋਡ 'ਤੇ ਪਿੰਡ ਲਿੱਤਰਾਂ ਨਜ਼ਦੀਕ ਸਥਿਤ ਆਲੀਸ਼ਾਨ ਦਿੱਖ ਵਾਲੇ ਮੈਰਿਜ ਪੈਲੇਸ 'ਹੈਰੀਟੇਜ਼ ਗ੍ਰੇਡ' ਦਾ ਰਸਮੀ ਤੌਰ 'ਤੇ ਆਗਾਜ਼ ਹੋ ਚੁੱਕਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਰਿਜ ਪੈਲੇਸ ਦੇ ਮਾਲਕ ਗੁਰਨਾਮ ਸਿੰਘ ਦਾਦ ਅਤੇ ਮੈਨੇਜਰ ਜਤਿੰਦਰ ਕੁਮਾਰ ਨੇ ਦੱਸਿਆ ਕਿ 'ਹੈਰੀਟੇਜ਼ ਗ੍ਰੇਡ' ਵਿਚ ਵਿਆਹ-ਸ਼ਾਦੀਆਂ ਤੇ ਹੋਰ ਖੁਸ਼ੀਆਂ-ਖੇੜਿਆਂ ਦੇ ਪ੍ਰੋਗਰਾਮਾਂ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਸਾਡੇ ਪੈਲੇਸ ਦੀ ਦਿੱਖ ਆਲੀਸ਼ਾਨ ਤੇ ਆਧੁਨਿਕ ਸਹੂਲਤਾਂ ਨਾਲ ਲੈਸ ਹੈ, ਜਿੱਥੇ ਵਾਜਬ ਰੇਟਾਂ 'ਤੇ ਹਰ ਤਰ੍ਹਾਂ ਦੀ ਉੱਚਿਤ ਸਹੂਲਤਾਂ ਸਮੇਤ ਹਾਈ ਕੁਆਲਿਟੀ ਦਾ ਖਾਣ-ਪੀਣ ਦੇ ਪ੍ਰਬੰਧਾਂ ਲਈ ਤਜਰਬੇਕਾਰ ਕੁੱਕ, ਵਧੀਆ ਕਾਰ ਪਾਰਕਿੰਗ, ਹਰਿਆਵਲ ਭਰਿਆ ਵਾਤਾਵਰਨ, ਬੈਠਣ ਲਈ ਚੰਗੀ ਕੁਆਲਿਟੀ ਦਾ ਫਰਨੀਚਰ ਆਦਿ ਸਹੂਲਤਾਂ ਉਪਲੱਬਧ ਹਨ | ਉਨ੍ਹਾਂ ਆਸ-ਪਾਸ ਪਿੰਡਾਂ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਖੁਸ਼ੀਆਂ ਦੇ ਪ੍ਰੋਗਰਾਮਾਂ ਨੂੰ ਚਾਰ-ਚੰਨ ਲਗਾਉਣ 'ਹੈਰੀਟੇਜ਼ ਗ੍ਰੇਡ' ਮੈਰਿਜ ਪੈਲੇਸ ਦੀ ਬੁਕਿੰਗ ਪਹਿਲਕਦਮੀ ਕੀਤੀ ਜਾਵੇ |