ਮੁੱਲਾਂਪੁਰ-ਦਾਖਾ, 26 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਪੇਂਡੂ ਖੇਤਰ ਵਿਚ ਮਿਆਰੀ ਸਿੱਖਿਆ ਵਾਲੇ ਕੈਂਪ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਹੀ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ, ਪਿ੍ੰਸੀਪਲ ਗੁਰਮੀਤ ਸਿੰਘ, ਸਮੁੱਚੀ ਕਮੇਟੀ ਵਲੋਂ ਸੰਤ ਨਿਰੰਜਨ ਸਿੰਘ ਜੀ ਦੁਆਰਾ ਲਗਾਏ ਇਸ ਬੋਹੜ ਨੂੰ ਹਰਿਆ-ਭਰਿਆ ਰੱਖਣ ਅਤੇ ਬੱਚਿਆਂ ਨੂੰ ਤਾਲੀਮ ਵੰਡਣ ਲਈ ਹਰ ਸੰਭਵ ਯਤਨ ਹੋ ਰਿਹਾ | ਕੈਂਪ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਅਜੀਤਸਰ ਮੋਹੀ ਦੇ ਵਿੱਦਿਅਕ ਨਤੀਜਿਆਂ, ਖੇਡਾਂ ਵਿਚ ਚੰਗੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਟੋਰਾਂਟੋ (ਕੈਨੇਡਾ) ਦੇ ਐੱਨ.ਆਰ.ਆਈਜ਼ ਦੁਆਰਾ ਹਰ ਸਾਲ ਵਾਂਗ ਸਕੂਲ ਲਈ ਸਹਾਇਤਾ ਰਾਸ਼ੀ ਜਗਰੂਪ ਸਿੰਘ ਜੱਗਾ, ਲੈਕ: ਮੋਹਿੰਦਰ ਸਿੰਘ ਬਿੰਦਰ ਕੈਨੇਡਾ ਵਲੋਂ ਸਕੂਲ ਦੇ ਪ੍ਰਬੰਧਕੀ ਪ੍ਰਧਾਨ ਚਰਨਜੀਤ ਸਿੰਘ ਥਿੰਦ, ਪਿ੍ੰਸੀਪਲ ਗੁਰਮੀਤ ਸਿੰਘ ਨੂੰ ਸੌਂਪੀ ਗਈ | ਇਸ ਮੌਕੇ ਲੈਕ: ਮੋਹਿੰਦਰ ਸਿੰਘ ਦੱਸਿਆ ਕਿ 2 ਦਹਾਕੇ ਤੋਂ ਵੀ ਵੱਧ ਸਮੇਂ ਤੋਂ ਅਜੀਤਸਰ ਸਕੂਲ ਲਈ ਟੋਰਾਂਟੋ (ਕੈਨੇਡਾ) ਦੇ ਐੱਨ.ਆਰ.ਆਈਜ਼ ਵਲੋਂ ਭੇਜੀ ਜਾ ਰਹੀ ਸਹਾਇਤਾ ਭਵਿੱਖ ਵਿਚ ਵੀ ਜਾਰੀ ਰਹੇਗੀ | ਪ੍ਰਧਾਨ ਚਰਨਜੀਤ ਸਿੰਘ ਵਲੋਂ ਸਮੁੱਚੇ ਐੱਨ.ਆਰ.ਆਈਜ਼ ਦਾ ਧੰਨਵਾਦ ਕੀਤਾ ਗਿਆ | ਇਸ ਸਮੇਂ ਸਰਪੰਚ ਤਾਰਾ ਸਿੰਘ ਮੋਹੀ, ਪ੍ਰਭਜੋਤ ਸਿੰਘ ਬਿੱਟੂ ਇੰਗਲੈਂਡ, ਮਾਸਟਰ ਜਨਮੇਜਾ ਸਿੰਘ, ਮਾਸਟਰ ਸੁਰਜੀਤ ਸਿੰਘ, ਅਵਤਾਰ ਸਿੰਘ, ਕੈਪਟਨ ਕੁਲਵਿੰਦਰ ਸਿੰਘ, ਹਰਨੇਕ ਸਿੰਘ, ਹਰਚੰਦ ਸਿੰਘ, ਹੋਰ ਮੌਜੂਦ ਸਨ |