24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਬੇਟ ਇਲਾਕੇ 'ਚ ਪ੍ਰੀਤ ਨਰਸਿੰਗ ਹੋਮ (ਹਸਪਤਾਲ) ਲੋੜਵੰਦ ਮਰੀਜ਼ਾਂ ਦੇ ਇਲਾਜ ਲਈ ਵਰਦਾਨ ਸਾਬਤ ਹੋ ਰਹੇ • ਡਾਕਟਰੀ ਟੀਮਾਂ ਹਰ ਸਮੇਂ ਮਰੀਜ਼ਾਂ ਦੇ ਇਲਾਜ ਲਈ ਮੌਜੂਦ ਹਨ-ਡਾ: ਹੀਰਾ

Ad Position 21
No active advertisement
ਅਜੀਤ ਡੈਸਕ 27-02-2026
ਹੰਬੜਾਂ, 26 ਫਰਵਰੀ (ਮੇਜਰ ਹੰਬੜਾਂ)-ਪ੍ਰੀਤ ਨਰਸਿੰਗ ਹੋਮ ਹੰਬੜਾਂ ਦੇ ਨਾਲ ਪ੍ਰੀਤ ਨਰਸਿੰਗ ਹੋਮ (ਹਸਪਤਾਲ) ਸਿੱਧਵਾਂ ਬੇਟ ਲੋੜਵੰਦ ਮਰੀਜ਼ਾਂ ਦੇ ਇਲਾਜ ਲਈ ਵਰਦਾਨ ਸਾਬਤ ਹੋ ਰਹੇ ਹਨ, ਜਿੱਥੇ ਹਰ ਸਮੇਂ ਲੋਕਾਂ ਨੂੰ ਸਿਹਤ ਸਹੂਲਤਾਂ ਮਿਲ ਰਹੀਆਂ ਹਨ, ਜਿਸ ਨਾਲ ਬੇਟ ਇਲਾਕੇ ਦੇ ਲੋਕਾਂ ਨੂੰ ਵੱਡੀ ਸਿਹਤ ਸਹੂਲਤ ਮਿਲਣ ਦੇ ਨਾਲ ਸਮੇਂ ਸਮੇਂ ਸਿਰ ਮੈਡੀਕਲ ਜਾਂਚ ਕੈਂਪ ਲਗਾਏ ਜਾਂਦੇ ਹਨ | ਇਹ ਪ੍ਰਗਟਾਵਾ ਪ੍ਰੀਤ ਨਰਸਿੰਗ ਸੈਂਟਰਾਂ ਦੇ ਮੁਖੀ ਡਾ: ਐੱਸ.ਐੱਸ ਹੀਰਾ ਨੇ ਕੈਂਪ ਦੌਰਾਨ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ | ਡਾ: ਹੀਰਾ ਨੇ ਦੱਸਿਆ ਕਿ ਸਾਡੀਆਂ ਡਾਕਟਰੀ ਟੀਮਾਂ ਲੋੜਵੰਦ ਮਰੀਜ਼ਾਂ ਦੇ ਇਲਾਜ ਲਈ ਹਰ ਸਮੇਂ ਮੌਜੂਦ ਰਹਿੰਦੀਆਂ ਹਨ ਤੇ ਜੇਕਰ ਕਸਬਾ ਹੰਬੜਾਂ ਪ੍ਰੀਤ ਨਰਸਿੰਗ ਹੋਮ ਦੀ ਗੱਲ ਕਰੀਏ ਤਾਂ ਇਥੇ ਮੇਰੇ ਸਮੇਤ ਹੋਰ ਡਾਕਟਰੀ ਸਟਾਫ਼ ਮੌਜੂਦ ਰਹਿੰਦਾ ਹੈ ਤੇ ਪ੍ਰੀਤ ਨਰਸਿੰਗ ਹੋਮ ਸਿੱਧਵਾਂ ਬੇਟ ਵਿਖੇ ਔਰਤ ਰੋਗਾਂ ਦੇ ਮਾਹਿਰ ਡਾ: ਪ੍ਰਭਜੋਤ ਕੌਰ ਲੋੜਵੰਦ ਮਰੀਜ਼ਾਂ ਦੀ ਸੇਵਾ ਵਿਚ ਮੌਜੂਦ ਰਹਿੰਦੇ ਹਨ | ਡਾ: ਹੀਰਾ ਨੇ ਦੱਸਿਆ ਕਿ ਪ੍ਰੀਤ ਨਰਸਿੰਗ ਹੋਮ ਅੰਦਰ ਬਹੁਤ ਘੱਟ ਰੇਟਾਂ 'ਤੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ ਤੇ ਬਹੁਤ ਹੀ ਘੱਟ ਰੇਟਾਂ 'ਤੇ ਹਰ ਤਰ੍ਹਾਂ ਦੇ ਆਪ੍ਰੇਸ਼ਨ ਕੀਤੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਸਾਡੀ ਹਮੇਸ਼ਾਂ ਹੀ ਕੋਸ਼ਿਸ਼ ਹੁੰਦੀ ਹੈ ਕਿ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਾ ਆਉਣ ਦਿੱਤੀ ਜਾਵੇ ਤੇ ਉਨ੍ਹਾਂ ਦਾ ਇਲਾਜ ਸਹੀ ਢੰਗ ਨਾਲ ਹੋ ਸਕੇ ਤੇ 24 ਘੰਟੇ ਮਰੀਜ਼ਾਂ ਨੂੰ ਡਾਕਟਰੀ ਸਹੂਲਤ ਦਿੱਤੀ ਜਾ ਸਕੇ | ਹਸਪਤਾਲ ਅੰਦਰ ਕੰਮ ਕਰ ਰਹੇ ਡਾ: ਇਕਬਾਲ ਸਿੰਘ, ਜਸਵਿੰਦਰ ਸਿੰਘ ਨੂਰਪੁਰ ਬੇਟ, ਨਿਰਮਲਜੀਤ ਕੌਰ ਨੇ ਦੱਸਿਆ ਕਿ ਹਸਪਤਾਲ ਵਲੋਂ ਐਮਰਜੈਂਸੀ ਸਮੇਂ ਲੈ ਕੇ ਆਉਣ ਲਈ ਐਂਬੂਲੈਂਸ ਵੀ ਮੌਜੂਦ ਹੈ | ਐਂਬੂਲੈਂਸ ਦੀ ਸਹੂਲਤ ਨਾਲ ਮਰੀਜ਼ਾਂ ਨੂੰ ਸਹੀ ਸਮੇਂ ਤੇ ਇਲਾਜ ਲਈ ਹਸਪਤਾਲ ਲੈ ਕੇ ਆਉਣ ਨਾਲ ਹੁਣ ਤੱਕ ਸੈਂਕੜੇ ਮਰੀਜ਼ਾਂ ਦੀ ਜਾਨ ਬਚ ਚੁੱਕੀ ਹੈ |
Ad Position 22
No active advertisement
ਪਿਛਲੀ ਖ਼ਬਰ ਟੋਰਾਂਟੋ ਦੇ ਐੱਨ.ਆਰ.ਆਈਜ਼ ਵਲੋਂ ਕੈਂਪ ਖ਼ਾਲਸਾ ਸਕੂਲ ਮੋਹੀ ਲਈ ਸਹਾਇਤਾ ਰਾਸ਼ੀ ਭੇਜੀ ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸੀਨੀ:ਸੈਕੰ: ਸਕੂਲ ਬੱਸੀਆਂ ਵਿਖੇ ਨਵੇਂ ਵਿੱਦਿਅਕ ਸੈਸ਼ਨ 2026-27 ਲਈ ਦਾਖ਼ਲੇ ਸ਼ੁਰੂ • ਬੱਚਿਆਂ ਦ...
Ad Position 24