24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਗੁਰੂ ਨਾਨਕ ਪਬਲਿਕ ਸੀਨੀ:ਸੈਕੰ: ਸਕੂਲ ਬੱਸੀਆਂ ਵਿਖੇ ਨਵੇਂ ਵਿੱਦਿਅਕ ਸੈਸ਼ਨ 2026-27 ਲਈ ਦਾਖ਼ਲੇ ਸ਼ੁਰੂ • ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਸੰਸਥਾ ਵਚਨਬੱਧ ਹੈ-ਡਾਇਰੈਕਟਰ ਮਹਿੰਦਰ ਸਿੰਘ ਸਿੱਧੂ

Ad Position 21
No active advertisement
ਅਜੀਤ ਡੈਸਕ 27-02-2026
ਰਾਏਕੋਟ, 26 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਵਿਖੇ ਨਵੇਂ ਵਿੱਦਿਅਕ ਸੈਸ਼ਨ 2026-27 ਲਈ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ | ਇਸ ਮੌਕੇ ਸਕੂਲ ਡਾਇਰੈਕਟਰ ਮਹਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਸਕੂਲ ਪਿਛਲੇ 38 ਸਾਲ ਤੋਂ ਇਲਾਕੇ ਦੀ ਸੇਵਾ ਲਈ ਤਤਪਰ ਹੈ ਅਤੇ ਇਸ ਸਕੂਲ ਵਿਚ ਇਲਾਕੇ ਦੇ 65 ਪਿੰਡਾਂ ਦੇ ਲਗਭਗ 2 ਹਜ਼ਾਰ ਦੇ ਕਰੀਬ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ | ਸਕੂਲ ਦੀਆਂ ਬੋਰਡ ਕਲਾਸਾਂ ਦੇ ਵਿਦਿਆਰਥੀ ਹਰ ਸਾਲ ਪੰਜਾਬ ਮੈਰਿਟ ਵਿਚ ਆਪਣਾ ਨਾਂਅ ਦਰਜ਼ ਕਰਵਾਉਂਦੇ ਹਨ ਅਤੇ ਵਿਦੇਸ਼ਾਂ ਵਿਚ ਜਾ ਕੇ ਉਚੇਰੀ ਪੜ੍ਹਾਈ ਹਾਸਲ ਕਰ ਰਹੇ ਹਨ | ਇਸ ਤੋਂ ਇਲਾਵਾ ਖੇਡਾਂ ਦੇ ਖੇਤਰ ਵਿਚ ਵੀ ਸਕੂਲ ਦੇ ਖਿਡਾਰੀ ਪੰਜਾਬ ਅਤੇ ਇੰਡੀਆਂ ਲੈਵਲ ਤੱਕ ਆਪਣਾ ਨਾਂਅ ਚਮਕਾਉਂਦੇ ਹਨ | ਪਿਛਲੇ 2025-26 ਸੈਸ਼ਨ ਵਿਚ ਵੱਖ-ਵੱਖ ਖੇਡਾਂ ਦੇ ਵੱਡੀ ਗਿਣਤੀ ਖਿਡਾਰੀਆਂ ਨੇ ਪੰਜਾਬ ਜੇਤੂ ਬਣ ਕੇ ਇਤਿਹਾਸ ਸਿਰਜਿਆ ਹੈ | ਪ੍ਰਾਈਵੇਟ ਸਕੂਲ ਫੈੱਡੇਰਸ਼ਨ ਪੰਜਾਬ ਵਲੋਂ ਸਕੂਲ ਨੂੰ ਮਿਆਰੀ ਸਿੱਖਿਆ ਤੇ ਖੇਡਾਂ ਦੇ ਖੇਤਰ ਵਿਚ ਕੌਮੀ ਪੱਧਰ ਦੀਆਂ ਉਪਲੱਬਧੀਆਂ ਹਾਸਲ ਕਰਨ ਬਦਲੇ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਹੋਏ ਸਨਮਾਨ ਸਮਾਰੋਹ ਵਿਚ 'ਸਰਵੋਤਮ ਸਕੂਲ' ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ | ਸਕੂਲ ਵਿਚ ਵਿਦਿਆਰਥੀ ਵਾਤਾ-ਅਨੁਕੂਲਿਤ ਲੈਂਗੂਅਜ ਲੈੱਬ ਵਿਚ ਇੰਗਲਿਸ਼ ਦੀ ਕੋਚਿੰਗ ਪ੍ਰਾਪਤ ਕਰਦੇ ਹਨ | ਇਸ ਤੋਂ ਇਲਾਵਾ ਸਕੂਲ ਵਿਚ ਸਾਈਬਰ ਕੋਡਿੰਗ ਕਲੱਬ, ਲਾਇਬ੍ਰੇਰੀ, ਕੰਪਿਊਟਰ ਲੈਬਾਂ, ਮੈਥ ਲੈਬ, ਕੈਮਿਸਟਰੀ ਲੈਬ, ਫਿਜ਼ਿਕਸ ਲੈਬ, ਆਰਟ ਲੈਬ ਅਤੇ ਸਮਾਰਟ ਕਲਾਸਾਂ ਦੀ ਵਿਸ਼ੇਸ਼ ਸਹੂਲਤ ਦਿੱਤੀ ਜਾਂਦੀ ਹੈ | ਇਸ ਮੌਕੇ ਸਕੂਲ ਪਿ੍ੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ ਨੇ ਦੱਸਿਆ ਕਿ ਸਕੂਲ ਦੇ 100 ਫ਼ੀਸਦੀ ਬੱਚੇ ਇੰਗਲਿਸ਼ ਮੀਡੀਅਮ ਵਿਚ ਪੜ੍ਹਾਈ ਕਰਦੇ ਹਨ | ਇਸ ਦੇ ਨਾਲ-ਨਾਲ ਡਿਜ਼ੀਟਲ ਸਕੂਲ ਹੋਣ ਕਰਕੇ 'ਪੈਰੇਂਟਸ ਐਪ' ਰਾਹੀਂ ਵਿਦਿਆਰਥੀ ਦੀ ਹਰ ਗਤੀਵਿਧੀ ਮਾਪੇ ਘਰ ਬੈਠੇ ਹੀ ਦੇਖ ਸਕਦੇ ਹਨ | ਸ਼ਬਦ ਕੀਰਤਨ, ਗੁਰਬਾਣੀ ਕੰਠ, ਸਹਿਜ ਪਾਠ, ਗੱਤਕੇ ਤੇ ਹੋਰ ਧਾਰਮਿਕ ਖੇਤਰਾਂ ਵਿਚ ਵੀ ਸਕੂਲ ਵਿਦਿਆਰਥੀ ਪੰਜਾਬ ਪੱਧਰ ਤੱਕ ਮੱਲਾਂ ਮਾਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਬੇਟ ਇਲਾਕੇ 'ਚ ਪ੍ਰੀਤ ਨਰਸਿੰਗ ਹੋਮ (ਹਸਪਤਾਲ) ਲੋੜਵੰਦ ਮਰੀਜ਼ਾਂ ਦੇ ਇਲਾਜ ਲਈ ਵਰਦਾਨ ਸਾਬਤ ਹੋ ਰਹੇ • ਡਾਕਟਰੀ ਟੀਮਾ... ਅਗਲੀ ਖ਼ਬਰ ਗੁਰਦੁਆਰਾ 13 ਮੰਜ਼ਿਲਾਂ ਨਾਨਕਸਰ ਝੋਰੜਾਂ ਵਿਖੇ 26 ਰੋਜ਼ਾ ਮਹਾਨ ਸਮਾਗਮਾਂ ਦੀਆਂ ਤਿਆਰੀਆਂ ਮੁਕੰਮਲ • 1 ਮਾਰਚ ਨੂੰ ਅ...
Ad Position 24