ਗੁਰੂਸਰ ਸੁਧਾਰ, 5 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਸ੍ਰੀ ਰਾਧੇ ਸ਼ਿਆਮ ਭਗਤੀ ਮੰਡਲ ਸੁਧਾਰ ਬਾਜ਼ਾਰ ਵਲੋਂ ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲਿਆਂ ਦਾ 21ਵਾਂ ਸ਼੍ਰੀ ਸ਼ਿਆਮ ਮਹਾਂਉਤਸਵ (ਜਾਗਰਣ) 15 ਮਾਰਚ ਨੂੰ ਸੁਧਾਰ ਬਾਜ਼ਾਰ ਦੇ ਪ੍ਰਤਾਪ ਨਗਰ ਵਿਖੇ ਕਰਵਾਇਆ ਜਾਵੇਗਾ | ਪ੍ਰਬੰਧਕੀ ਕਮੇਟੀ ਪ੍ਰਧਾਨ ਬਾਲ ਕਿ੍ਸ਼ਨ ਗਰਗ ਨੇ ਦੱਸਿਆ ਕਿ 14 ਮਾਰਚ ਨੂੰ ਕਸਬੇ ਦੇ ਰੱਤੋਵਾਲ ਚੌਂਕ ਤੋਂ ਸ਼ਿਵ ਮੰਦਿਰ ਸੁਧਾਰ ਤੱਕ ਸ੍ਰੀ ਸ਼ਿਆਮ ਰਥ ਯਾਤਰਾ ਹੋਵੇਗੀ ਜਿਸ ਵਿਚ ਵੱਡੀ ਗਿਣਤੀ ਅੰਦਰ ਸ਼ਰਧਾਲੂ ਹਿੱਸਾ ਲੈਣਗੇ | ਉਨ੍ਹਾਂ ਦੱਸਿਆ ਕਿ ਮੱਧ ਪ੍ਰਦੇਸ਼ ਦੇ ਮੰਦਸੌਰ ਤੋਂ ਪਹੁੰਚਣ ਵਾਲੇ ਭਜਨ ਗਾਇਕ ਅਧਿਸ਼ਠਾ ਤੇ ਅਨੁਸ਼ਕਾ ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲਿਆਂ ਦੀ ਮਹਿਮਾ ਦਾ ਗੁਣਗਾਨ ਕਰਨਗੀਆਂ |