17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਗੁਰਦੁਆਰਾ ਨਾਨਕ ਨਿਵਾਸ ਦੀ ਪ੍ਰਬੰਧਕ ਕਮੇਟੀ ਵਲੋਂ 21 ਲੱਖ ਦੀ ਰਾਸ਼ੀ ਦਾਨ ਕਰਨ ਵਾਲੇ ਅਵਿਨਾਸ਼ ਚੰਦਰ ਅਤੇ ਹੋਰਾਂ ਦਾ ਸਨਮਾਨ

ਸਿੱਧਵਾਂ ਬੇਟ, 17 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਨਗਰ ਸਲੇਮਪੁਰਾ ਦੇ ਗੁਰਦੁਆਰਾ ਨਾਨਕ ਨਿਵਾਸ ਦੀ ਲੋਕਲ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਨੂੰ ਕਰੀਬ 21 ਲੱਖ ਦੀ ਰਾਸ਼ੀ ਦਾਨ ਕਰਨ ਵਾਲੇ ਸਮਾਜਸੇਵੀ ਰਿਟਾ: ਟੀਚਰ ਅਵਿਨਾਸ਼ ਚੰਦਰ ਤੋਂਂ ਇਲਾਵਾ ਆਪਣੀ ਮਾਤਾ ਸੁਖਵਿੰਦਰ ਕੌਰ ਸਿੱਧੂ ਦੀ ਯਾਦ ਵਿਚ 21 ਹਜ਼ਾਰ ਮਾਇਆ ਦੇਣ ਵਾਲੇ ਨੰਬਰਦਾਰ ਰਣਜੀਤ ਸਿੰਘ ਜੀਤਾ ਅਤੇ ਮਾਤਾ ਨਛੱਤਰ ਕੌਰ ਦੀ ਯਾਦ ਵਿੱਚ ਵੀ 21 ਹਜ਼ਾਰ ਦੀ ਮਾਇਆ ਭੇਟ ਕਰਨ ਵਾਲੇ ਪਾਲ ਸਿੰਘ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਕਮੇਟੀ ਨੇ ਸ੍ਰੀ ਕ੍ਰਿਸ਼ਨਾ ਗਊਸਾਲਾ ਅੱਬੂਪੁਰਾ ਦੇ ਸੰਚਾਲਕ ਸੁਭਾਸ ਬਾਂਸਲ ਅਤੇ ਪ੍ਰਧਾਨ ਬਲਕਾਰ ਸਿੰਘ ਲਾਡੀ ਨੂੰ ਵੀ ਸਨਮਾਨਿਤ ਕੀਤਾ।

Ad Position 21
No active advertisement
ਅਜੀਤ ਡੈਸਕ 18-09-2026
ਸਿੱਧਵਾਂ ਬੇਟ, 17 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਨਗਰ ਸਲੇਮਪੁਰਾ ਦੇ ਗੁਰਦੁਆਰਾ ਨਾਨਕ ਨਿਵਾਸ ਦੀ ਲੋਕਲ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਨੂੰ ਕਰੀਬ 21 ਲੱਖ ਦੀ ਰਾਸ਼ੀ ਦਾਨ ਕਰਨ ਵਾਲੇ ਸਮਾਜਸੇਵੀ ਰਿਟਾ: ਟੀਚਰ ਅਵਿਨਾਸ਼ ਚੰਦਰ ਤੋਂਂ ਇਲਾਵਾ ਆਪਣੀ ਮਾਤਾ ਸੁਖਵਿੰਦਰ ਕੌਰ ਸਿੱਧੂ ਦੀ ਯਾਦ ਵਿਚ 21 ਹਜ਼ਾਰ ਮਾਇਆ ਦੇਣ ਵਾਲੇ ਨੰਬਰਦਾਰ ਰਣਜੀਤ ਸਿੰਘ ਜੀਤਾ ਅਤੇ ਮਾਤਾ ਨਛੱਤਰ ਕੌਰ ਦੀ ਯਾਦ ਵਿੱਚ ਵੀ 21 ਹਜ਼ਾਰ ਦੀ ਮਾਇਆ ਭੇਟ ਕਰਨ ਵਾਲੇ ਪਾਲ ਸਿੰਘ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਕਮੇਟੀ ਨੇ ਸ੍ਰੀ ਕ੍ਰਿਸ਼ਨਾ ਗਊਸਾਲਾ ਅੱਬੂਪੁਰਾ ਦੇ ਸੰਚਾਲਕ ਸੁਭਾਸ ਬਾਂਸਲ ਅਤੇ ਪ੍ਰਧਾਨ ਬਲਕਾਰ ਸਿੰਘ ਲਾਡੀ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਗਜੀਤ ਸਿੰਘ ਅਤੇ ਸਮੂਹ ਮੈਂਬਰਾਂ ਨੇ ਸਮਾਜਸੇਵੀ ਅਵਿਨਾਸ਼ ਚੰਦਰ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਆਖਿਆ ਕਿ ਇਸ ਨੇ ਸਾਡੇ ਗੁਰਦੁਆਰਾ ਸਾਹਿਬ ਅਤੇ ਨਗਰ ਦੀਆਂ ਕਈ ਹੋਰ ਜ਼ਰੂਰੀ ਲੋੜਾਂ ਨੂੰ ਪੂਰਿਆਂ ਕੀਤਾ। ਇਸ ਮੌਕੇ ਭਾਈ ਗੁਰਦੀਪ ਸਿੰਘ ਬੁੱਟਰ, ਭਾਈ ਬਲਦੇਵ ਸਿੰਘ ਜੱਸੀ, ਭਾਈ ਰਣਜੀਤ ਸਿੰਘ ਗਿੱਲ, ਸਵਰਨਜੀਤ ਸਿੰਘ ਸਿੱਧੂ ਸਮੇਤ ਨਗਰ ਦੇ ਹੋਰ ਪਤਵੰਤੇ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਏ.ਡੀ.ਐੱਫ. ਵਲੋਂ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਕੇਂਦਰ ਸਰਕਾਰ ਪੂੰਜੀਪਤੀਆਂ ਦੀ ਸਰਕਾਰ, ਜਿਸ ਨੂੰ ਆਮ ਲੋਕਾਂ ਨਾਲ ਕੋਈ ਸਰੋਕਾਰ ਨਹੀਂ- ਕਾਮਿਲ ਅਮਰ ਸਿੰਘ
Ad Position 24