ਸ਼੍ਰੋਮਣੀ ਅਕਾਲੀ ਦਲ (ਬ) ਦੀ ਛਪਾਰ ਕਾਨਫਰੰਸ ਦੀਆਂ ਤਿਆਰੀਆਂ ਜੋਰਾਂ ’ਤੇ- ਜਸਕਰਨ ਸਿੰਘ
ਸੁਖਬੀਰ ਸਿੰਘ ਬਾਦਲ, ਹੋਰ ਸੀਨੀਅਰ ਲੀਡਰਸ਼ਿਪ ਵਲੋਂ ਕੀਤਾ ਜਾਵੇਗਾ ਸੰਬੋਧਨ
ਮੁੱਲਾਂਪੁਰ-ਦਾਖਾ, 17 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਮਾਲਵੇ ’ਚ ਪ੍ਰਸਿੱਧ ਮੇਲਾ ਛਪਾਰ ਵਿਖੇ ਹੋਣ ਜਾ ਰਹੀਆਂ ਸਿਆਸੀ ਕਾਨਫਰੰਸਾਂ ਹਲਕਾ ਦਾਖਾ ਦੀ ਰਾਜਨੀਤੀ ਦਾ ਸਿਰਾ ਕਰਵਾਉਣਗੀਆਂ। ਜਾਣਕਾਰੀ ਅਨੁਸਾਰ ਸੱਤ੍ਹਾਧਾਰੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਅਤੇ ਨੈਸ਼ਨਲ ਪਾਰਟੀ ਕਾਂਗਰਸ ਵਲੋਂ ਮੇਲਾ ਛਪਾਰ ਕਾਨਫਰੰਸ ਨੂੰ ਲੈ ਕੇ ਚੁੱਪ ਵੱਟੀ ਹੋਈ ਹੈ, ਜਦ ਕਿ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਮੇਲਾ ਛਪਾਰ ’ਤੇ ਸਿਆਸੀ ਕਾਨਫਰੰਸ ਕਰਕੇ ਸੱਤ੍ਹਾ ਤਬਦੀਲੀ ਦਾ ਸੰਕੇਤ ਛੱਡਣਗੀਆਂ।
ਮੁੱਲਾਂਪੁਰ-ਦਾਖਾ, 17 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਮਾਲਵੇ ’ਚ ਪ੍ਰਸਿੱਧ ਮੇਲਾ ਛਪਾਰ ਵਿਖੇ ਹੋਣ ਜਾ ਰਹੀਆਂ ਸਿਆਸੀ ਕਾਨਫਰੰਸਾਂ ਹਲਕਾ ਦਾਖਾ ਦੀ ਰਾਜਨੀਤੀ ਦਾ ਸਿਰਾ ਕਰਵਾਉਣਗੀਆਂ। ਜਾਣਕਾਰੀ ਅਨੁਸਾਰ ਸੱਤ੍ਹਾਧਾਰੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਅਤੇ ਨੈਸ਼ਨਲ ਪਾਰਟੀ ਕਾਂਗਰਸ ਵਲੋਂ ਮੇਲਾ ਛਪਾਰ ਕਾਨਫਰੰਸ ਨੂੰ ਲੈ ਕੇ ਚੁੱਪ ਵੱਟੀ ਹੋਈ ਹੈ, ਜਦ ਕਿ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਮੇਲਾ ਛਪਾਰ ’ਤੇ ਸਿਆਸੀ ਕਾਨਫਰੰਸ ਕਰਕੇ ਸੱਤ੍ਹਾ ਤਬਦੀਲੀ ਦਾ ਸੰਕੇਤ ਛੱਡਣਗੀਆਂ। ਹਲਕਾ ਦਾਖਾ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਸਰਕਲ ਮੁੱਲਾਂਪੁਰ ਪ੍ਰਧਾਨ ਹਰਿੰਦਰ ਸਿੰਘ ਈਸੇਵਾਲ, ਛਪਾਰ ਕਾਨਫਰੰਸ ਲਈ ਜ਼ਿਲ੍ਹਾ ਪ੍ਰੀਸ਼ਦ ਮੋਹੀ ਜ਼ੋਨ ਲਈ ਕੋਆਰਡੀਨੇਟਰ ਅਮਨਦੀਪ ਸਿੰਘ ਸਵੱਦੀ ਨੂੰ ਨਾਲ ਲੈ ਕੇ ਹਲਕਾ ਦਾਖਾ ਦੇ ਪਿੰਡ-ਪਿੰਡ ਮੀਟਿੰਗਾਂ ਕਰਕੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਛਪਾਰ ਕਾਨਫਰੰਸ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾ ਰਿਹਾ। ਪਿੰਡ ਗਹੌਰ ਵਿਖੇ ਮਨਪ੍ਰੀਤ ਸਿੰਘ ਮਨੀ ਗਹੌਰ, ਮਨਜਿੰਦਰ ਸਿੰਘ ਗਹੌਰ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਬ) ਦੀ ਭਰਵੀਂ ਇਕੱਤਰਤਾ ਵਿਚ ਪਹੁੰਚੇ ਜਸਕਰਨ ਸਿੰਘ ਦਿਓਲ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਦਾ ਰਾਜ ਭਰ ’ਚ ਵਧ ਰਿਹਾ ਪ੍ਰਭਾਵ ਹੋਰ ਅਸਰਦਾਰ ਬਣਾਉਣ ਲਈ ਛਪਾਰ ਕਾਨਫਰੰਸ ਸੰਜੀਵਨੀ ਬੂਟੀ ਵਾਂਗ ਹੋਵੇਗੀ। ਉਨ੍ਹਾਂ ਦੱਸਿਆ ਕਿ ਅਗਾਮੀ ਪੰਜਾਬ ਚੋਣਾਂ ਲਈ ਹਲਕਾ ਦਾਖਾ ’ਚ ਛਪਾਰ ਕਾਨਫਰੰਸ ਦਾ ਚੰਗਾ ਪ੍ਰਭਾਵ ਪਵੇਗਾ, ਛਪਾਰ ਕਾਨਫਰੰਸ ਲਈ ਮੌਸਮ ਦੀ ਕਰਵਟ ਨੂੰ ਦੇਖਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਨਾਲ ਵਾਟਰ ਪਰੂਫ ਟੈਂਟ ਦਾ ਪ੍ਰਬੰਧ ਕੀਤਾ ਗਿਆ, ਪੰਡਾਲ ’ਚ ਹਜ਼ਾਰਾਂ ਦੀ ਤਾਦਾਦ ਕੁਰਸੀਆਂ ਲਗਾਉਣ ਸਮੇਂ ਮਹਿਲਾਵਾਂ (ਬੀਬੀਆਂ) ਲਈ ਵੱਖਰਾ ਬਲਾਕ ਬਣਾਇਆ ਜਾ ਰਿਹਾ। ਜਸਕਰਨ ਸਿੰਘ ਦਿਓਲ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੀ ਛਪਾਰ ਕਾਨਫਰੰਸ ਲਈ ਪਾਰਟੀ ਦੇ ਅਹੁਦੇਦਾਰ, ਵਰਕਰਾਂ, ਵੋਟਰਾਂ ਵਿਚਕਾਰ ਭਾਰੀ ਉਤਸੁਕਤਾ ਹੋਣ ਕਰਕੇ ਬਹੁਤਾਦ ਲੋਕ ਕਾਰ-ਜੀਪ ਆਪਣੇ ਵਾਹਨਾਂ’ਤੇ ਪਹੁੰਚ ਰਹੇ ਹਨ, ਫਿਰ ਵੀ ਹਰ ਪਿੰਡ ’ਚ ਇਕ ਜਾਂ ਇਕ ਤੋਂ ਵੱਧ ਬੱਸ ਭੇਜੀ ਜਾਵੇਗੀ ਤਾਂ ਕਿ ਛਪਾਰ ਆਉਣ ਲਈ ਕਿਸੇ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਗੁਰਦੀਪ ਸਿੰਘ ਫੱਲੇਵਾਲ, ਸਵਰਨ ਸਿੰਘ ਛੱਜਾਵਾਲ, ਸੁਰਜੀਤ ਸਿੰਘ ਕੋਠੇ ਹਾਂਸ, ਗੁਰਿੰਦਰ ਸਿੰਘ ਈਸੇਵਾਲ, ਅੰਮ੍ਰਿਤਪਾਲ ਸਿੰਘ ਖੰਡੂਰ, ਗੁਰਮੁਖ ਸਿੰਘ ਲਤਾਲਾ, ਸੁਰਿੰਦਰ ਸਿੰਘ ਸ਼ਿੰਦਾ, ਜਸਵਿੰਦਰ ਸਿੰਘ ਛੀਨਾ, ਸਤਵੰਤ ਸਿੰਘ ਮਲਸੀਹਾਂ, ਹਰਪਾਲ ਸਿੰਘ ਕੋਠੇ ਹਾਂਸ, ਜਗਦੀਪ ਸਿੰਘ ਮੋਹੀ, ਗੁਰਦੀਪ ਸਿੰਘ ਸਵੱਦੀ, ਵਿਕੀ ਚੌਧਰੀ, ਚਮਕੌਰ ਸਿੰਘ ਉੱਭੀ, ਗੁਰਿੰਦਰਜੀਤ ਸਿੰਘ ਰੂੰਮੀ, ਜਥੇਦਾਰ ਜਗਰੂਪ ਸਿੰਘ ਗੁੱਜਰਵਾਲ, ਬਸੰਤ ਸਿੰਘ ਛੱਜਾਵਾਲ, ਸਿਕੰਦਰ ਸਿੰਘ ਸਿੱਧਵਾਂ ਬੇਟ, ਗੁਰਵਿੰਦਰ ਸਿੰਘ ਕੋਠੇ ਹਾਂਸ, ਦਵਿੰਦਰ ਸਿੰਘ ਗਹੌਰ, ਰਛਪਾਲ ਸਿੰਘ, ਬਲਜਿੰਦਰ ਸਿੰਘ, ਪੰਚ ਚੇਤ ਸਿੰਘ ਗਹੌਰ,, ਪੰਚ ਹਰਨੇਕ ਸਿੰਘ ਗਹੌਰ, ਹੋਰ ਟੀਮਾਂ ਬਣਾ ਕੇ ਜਸਕਰਨ ਸਿੰਘ ਦਿਓਲ ਦੇ ਆਦੇਸ਼ਾਂ ਹੇਠ ਮੇਲਾ ਛਪਾਰ’ਤੇ ਪਾਰਟੀ ਦੀ ਹੋਣ ਵਾਲੀ ਸਿਆਸੀ ਕਾਨਫਰੰਸ ਦੀਆਂ ਤਿਆਰੀਆਂ ਵਿਚ ਜੁਟੇ ਹੋਏ ਹਨ।