17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਭਾ.ਕਿ.ਯੂ ਏਕਤਾ ਉਗਰਾਹਾਂ ਵਲੋਂ ਅੱਬੂਵਾਲ ’ਚ ਜ਼ਮੀਨ ਦੀ ਨਿਲਾਮੀ ਦਾ ਵਿਰੋਧ ਕਿਸਾਨ ਦੇ ਹੱਕ ’ਚ ਡਟਕੇ ਖੜ੍ਹਨ ਦਾ ਐਲਾਨ

ਗੁਰੂਸਰ ਸੁਧਾਰ, 17 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡ ਅੱਬੂਵਾਲ ਵਿਖੇ ਕਿਸਾਨ ਰਜਿੰਦਰ ਸਿੰਘ ਦੀ ਜ਼ਮੀਨ ਦੀ ਨਿਲਾਮੀ ਦੇ ਵਿਰੁੱਧ ਵਿਚ ਜ਼ਬਰਦਸਤ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਜ਼ਿਕਰਯੋਗ ਹੈ ਕਿ ਕਿਸਾਨ ਰਜਿੰਦਰ ਸਿੰਘ ਨੂੰ ਲੋਨ ਨਾ ਚੁਕਾਏ ਜਾਣ ਬਦਲੇ ਐੱਸ.

Ad Position 21
No active advertisement
ਅਜੀਤ ਡੈਸਕ 18-09-2026
ਗੁਰੂਸਰ ਸੁਧਾਰ, 17 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡ ਅੱਬੂਵਾਲ ਵਿਖੇ ਕਿਸਾਨ ਰਜਿੰਦਰ ਸਿੰਘ ਦੀ ਜ਼ਮੀਨ ਦੀ ਨਿਲਾਮੀ ਦੇ ਵਿਰੁੱਧ ਵਿਚ ਜ਼ਬਰਦਸਤ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਜ਼ਿਕਰਯੋਗ ਹੈ ਕਿ ਕਿਸਾਨ ਰਜਿੰਦਰ ਸਿੰਘ ਨੂੰ ਲੋਨ ਨਾ ਚੁਕਾਏ ਜਾਣ ਬਦਲੇ ਐੱਸ.ਬੀ.ਆਈ. ਬੈਂਕ ਸੁਧਾਰ ਵਲੋਂ ਨੋਟਿਸ ਜਾਰੀ ਕੀਤਾ ਗਿਆ ਸੀ ਤੇ ਇਸ ਦੀ ਸੂਚਨਾ ਮਿਲਦੇ ਹੀ ਭਾ.ਕਿ.ਯੂ ਏਕਤਾ ਉਗਰਾਹਾਂ ਵਲੋਂ ਕਿਸਾਨ ਦੇ ਖੇਤ ਵਿਚ ਡਟਕੇ ਖੜ੍ਹਨ ਦਾ ਐਲਾਨ ਕਰਦਿਆਂ ਕਿਸੇ ਕੀਮਤ ’ਤੇ ਜ਼ਮੀਨ ਨਾ ਨਿਲਾਮ ਹੋਣ ਦੀ ਗੱਲ ਆਖੀ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਰਜਿੰਦਰ ਸਿੰਘ ਨੇ ਜ਼ਮੀਨ ’ਤੇ ਕਰੀਬ 50 ਲੱਖ ਦਾ ਕਰਜ਼ਾ ਲਿਆ ਸੀ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਨੇ ਕਿਹਾ ਕਿ ਕਿਸਾਨ ਰਜਿੰਦਰ ਸਿੰਘ ਨੂੰ ਪਹਿਲਾਂ ਪਹਿਲਾਂ ਬਾਗਬਾਨੀ, ਕੇਲਿਆਂ ਦੀ ਖੇਤੀ ਦੇ ਨਾਲ ਮੌਸਮੀ ਮਾਰ ਦੇ ਚੱਲਦਿਆਂ ਮੂੰਗੀ ਤੇ ਮੱਕੀ ਆਦਿ ਦੀ ਫ਼ਸਲ ਵਿਚ ਵੀ ਭਾਰੀ ਘਾਟਾ ਸਹਿਣਾ ਪਿਆ। ਖੇਤੀਬਾੜੀ ਧੰਦੇ ਵਿਚ ਲਗਾਤਾਰ ਘਾਟਾ ਪੈਂਦੇ ਰਹਿਣ ਕਾਰਨ ਉਹ ਕਰਜ਼ੇ ਦੀ ਰਕਮ ਮੋੜਨ ਵਿਚ ਅਸਫ਼ਲ ਰਿਹਾ। ਚਰਨ ਸਿੰਘ ਨੂਰਪੁਰਾ ਨੇ ਕਿਹਾ ਕਿ ਭਾਵੇਂ ਨੋਟਿਸ ਜਾਰੀ ਕਰਨ ਦੇ ਬਾਵਜੂਦ ਕੋਈ ਵੀ ਬੈਂਕ ਅਧਿਕਾਰੀ ਜਾਂ ਪ੍ਰਸ਼ਾਸਨ ਨਿਲਾਮੀ ਪ੍ਰਕਿਰਿਆ ਵਿਚ ਮੌਕੇ ’ਤੇ ਨਹੀਂ ਪਹੰਚੇ ਤੇ ਭਵਿੱਖ ਵਿਚ ਵੀ ਪੀੜਤ ਕਿਸਾਨ ਰਜਿੰਦਰ ਸਿੰਘ ਦਾ ਸਾਥ ਲਗਾਤਾਰ ਦਿੱਤਾ ਜਾਵੇਗਾ। ਜਥੇਬੰਦੀ ਦੇ ਆਗੂ ਸੁਦਾਗਰ ਸਿੰਘ ਘੁਢਾਣੀ ਤੇ ਮਨਜੀਤ ਸਿੰਘ ਬੁਢੇਲ ਨੇ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਵੀ ਪਲੱਜ ਕਰਨ ਉਪਰੰਤ ਫਿਰ ਜਾ ਕੇ ਲੋਨ ਮਿਲਦਾ ਹੈ, ਪਰ ਵੱਡੇ ਕਾਰਖਾਨੇਦਾਰਾਂ ਕੰਪਨੀਆਂ ਨੂੰ ਬਿਨਾਂ ਕਿਸੇ ਗਰੰਟੀ ਦੇ ਕਰੋੜਾਂ ਰੁਪਏ ਦੇ ਕਰਜ਼ੇ ਦਿੱਤੇ ਜਾ ਰਹੇ ਅਤੇ ਨਾ ਮੋੜੇ ਜਾਣ ਦੀ ਸੂਰਤ ਵਿਚ ਉਨ੍ਹਾਂ ਦੇ ਲੱਖਾਂ, ਕਰੋੜਾਂ ਰੁਪਏ ਮੁਆਫ਼ ਕੀਤੇ ਜਾਂਦੇ ਹਨ, ਪ੍ਰੰਤੂ ਕਿਸਾਨਾਂ ਦੇ ਬਾਰੇ ਸਰਕਾਰਾਂ ਨੇ ਕਦੇ ਵੀ ਵਿਚਾਰ ਨਹੀਂ ਕੀਤਾ। ਆਗੂਆਂ ਮੰਗ ਕੀਤੀ ਹੈ ਕਿ ਕਰਜ਼ਾਈ ਕਿਸਾਨਾਂ ਨਾਲ ਵਿਤਕਰਾ ਬੰਦ ਕੀਤਾ ਜਾਵੇ ਅਤੇ ਧੱਕੇ ਨਾਲ ਜ਼ਮੀਨਾਂ ’ਤੇ ਕਬਜ਼ੇ ਨਾ ਕੀਤੇ ਜਾਣ। ਇਸ ਮੌਕੇ ਜਥੇਬੰਦੀ ਦੇ ਦਰਸ਼ਨ ਸਿੰਘ ਫੱਲੇਵਾਲ, ਅਜੀਤ ਸਿੰਘ ਦਾਖਾ, ਤੀਰਥ ਸਿੰਘ ਤਲਵੰਡੀ, ਲਵਲੀ, ਬਾਬਾ ਗੁਰਦੇਵ ਸਿੰਘ ਨਾਰੰਗਵਾਲ ਆਦਿ ਸਮੇਤ ਹੋਰ ਆਗੂ, ਵਰਕਰ, ਕਿਸਾਨ ਤੇ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਮਹਿੰਦਰ ਸਿੰਘ ਪੰਧੇਰ ਸਿਆੜ੍ਹ ਨਮਿਤ ਸ਼ਰਧਾਂਜਲੀ ਸਮਾਗਮ ਲੱਖਾ, ਦਾਖਾ, ਲਾਪਰਾਂ ਵਲੋਂ ਸ਼ਰਧਾ ਸਤਿਕਾਰ ਭੇਂਟ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਛਪਾਰ ਕਾਨਫਰੰਸ ਦੀਆਂ ਤਿਆਰੀਆਂ ਜੋਰਾਂ ’ਤੇ- ਜਸਕਰਨ ਸਿੰਘ ਸੁਖਬੀਰ ਸਿੰਘ ਬਾਦਲ, ਹੋਰ ਸੀਨੀ...
Ad Position 24