17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

'ਕੌਮਾਂਤਰੀ ਮਹਿਲਾ ਦਿਵਸ-2026' ਆਰਥਿਕ ਸਸ਼ਕਤੀਕਰਨ ਤੇ ਜੀਵਨ ਮਜ਼ਬੂਤੀ 'ਚ ਵਿਸ਼ੇਸ਼ ਯੋਗਦਾਨ ਪਾਉਣ ਲਈ ਉੱਦਮੀ ਮਹਿਲਾਵਾਂ ਨੂੰ ਸਲਾਮ-ਸ੍ਰੀਮਤੀ ਅੰਮਿ੍ਤ ਪੁਰੀ

Ad Position 21
No active advertisement
ਅਜੀਤ ਡੈਸਕ 06-03-2026
ਰਾਏਕੋਟ, 5 ਮਾਰਚ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਸਰਕਾਰ ਵਲੋਂ 'ਕੌਮਾਂਤਰੀ ਮਹਿਲਾ ਦਿਵਸ' ਨੂੰ ਹਲਕਾ ਪੱਧਰ 'ਤੇ ਮਨਾਉਣ ਸਬੰਧੀ ਜਾਰੀ ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ ਰਾਏਕੋਟ ਵਿਖੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਦੀ ਰਹਿਨੁਮਾਈ ਹੇਠ ਰਮਨ ਸੰਧੂ ਗਰੇਵਾਲ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ 'ਆਪ' ਦੀ ਅਗਵਾਈ ਹੇਠ ਪਾਰਟੀ ਦਫ਼ਤਰ ਰਾਏਕੋਟ ਵਿਖੇ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ | ਜਿਸ ਦੌਰਾਨ ਸ੍ਰੀਮਤੀ ਅੰਮਿ੍ਤ ਪੁਰੀ ਜ਼ੋਨ ਇੰਚਾਰਜ ਮਾਲਵਾ ਸੈਂਟਰਲ (ਮਹਿਲਾ ਵਿੰਗ) ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਸ੍ਰੀਮਤੀ ਪੁਰੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਇਕ ਮਜ਼ਬੂਤ ਔਰਤ ਚੁਣੌਤੀ ਤੋਂ ਨਹੀਂ ਭੱਜਦੀ ਕਿਉਂਕਿ ਔਰਤ ਸਮਾਜ ਦੀ ਸਿਰਜਣਹਾਰ ਹੈ ਅਤੇ ਔਰਤ ਤੋਂ ਬਿਨ੍ਹਾਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ | ਉਨ੍ਹਾਂ ਆਖਿਆ ਕਿ ਆਰਥਿਕ ਸ਼ਸ਼ਕਤੀਕਰਨ ਅਤੇ ਆਜੀਵਿਕਾ ਮਜ਼ਬੂਤੀ ਵਿਚ ਵਿਸ਼ੇਸ਼ ਯੋਗਦਾਨ ਪਾਉਣ ਲਈ ਉੱਦਮੀ ਮਹਿਲਾਵਾਂ ਨੂੰ ਸਾਡੀ ਪਾਰਟੀ ਵਲੋਂ ਸਲਾਮ ਹੈ | ਉਨ੍ਹਾਂ ਔਰਤਾਂ ਨੂੰ ਜੀਵਨ ਵਿਚ ਕਾਮਯਾਬੀ ਹਾਸਲ ਕਰਨ ਦੇ ਨੁਕਤੇ ਵੀ ਸ਼ਾਂਝੇ ਕੀਤੇ, ਜਿੰਨ੍ਹਾਂ ਦਾ ਸ਼ਾਮਿਲ ਔਰਤਾਂ ਵਲੋਂ ਸਮਰਥਨ ਦਿੱਤਾ | ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਔਰਤਾਂ ਨੂੰ ਸਮਾਜ ਵਿਚ ਅੱਗੇ ਲਿਆਉਣ ਅਤੇ ਹਰ ਖੇਤਰ 'ਚ ਮੋਹਰੀ ਰੋਲ ਅਦਾ ਕਰਨ ਦੇ ਮਕਸਦ ਤਹਿਤ ਕੌਮਾਂਤਰੀ ਮਹਿਲਾ ਦਿਵਸ ਰਾਹੀਂ ਔਰਤਾਂ ਨੂੰ ਮੰਚ 'ਤੇ ਇਕੱਠ ਕੀਤਾ ਹੈ ਤਾਂ ਜੋ ਔਰਤਾਂ ਆਪਣੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਸਮਾਜ ਵਿਚ ਆਪਣਾ ਬਣਦਾ ਸਹਿਯੋਗ ਦੇ ਕੇ ਸਮਾਜ ਸੁਧਾਰਕ ਦਾ ਰੋਲ ਅਦਾ ਕਰ ਸਕਣ | ਇਸ ਸਮਾਰੋਹ ਦੌਰਾਨ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਪੁੱਜੀਆਂ ਔਰਤਾਂ ਨੂੰ ਫੁੱਲਕਾਰੀਆਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਦੇਵ ਸਿੰਘ ਬਾਵਾ ਯੂ.ਐੱਸ.ਏ, ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ ਰਾਏਕੋਟ, ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ, ਅਮਨਦੀਪ ਸਿੰਘ ਮਾਂਗਟ, ਇੰਦਰਪਾਲ ਸਿੰਘ ਗਰੇਵਾਲ, ਗੁਰਸ਼ਬਦ ਸਿੰਘ ਗਰੇਵਾਲ, ਹਲਕਾ ਪ੍ਰਧਾਨ ਕੁਲਦੀਪ ਕੌਰ ਦੱਧਾਹੂਰ, ਹਰਪ੍ਰੀਤ ਕੌਰ ਬਲਾਕ ਪ੍ਰਧਾਨ ਰਾਏਕੋਟ, ਫਰਹਾ ਨਾਜ਼ ਬਲਾਕ ਪ੍ਰਧਾਨ ਪੱਖੋਵਾਲ, ਬਲਜੀਤ ਕੌਰ ਕਲਸੀਆਂ, ਮਨਜੀਤ ਕੌਰ ਕਲਸੀਆਂ, ਕੁਲਜੀਤ ਕੌਰ ਕਲਸੀਆਂ, ਜਸਵੀਰ ਕੌਰ ਲਿੱਤਰਾਂ, ਕਮਲਪ੍ਰੀਤ ਕੌਰ ਝੋਰੜਾਂ, ਤੇਜਿੰਦਰ ਕੌਰ ਨਵੀਂ ਅਬਾਦੀ ਅਕਾਲਗੜ੍ਹ, ਬਲਾਕ ਪ੍ਰਧਾਨ ਹਰਮੀਤ ਕੌਰ ਭੈਣੀ ਰੋੜ੍ਹਾ, ਸਰਬਜੀਤ ਕੌਰ ਜੌਹਲਾਂ, ਪ੍ਰਧਾਨ ਬਲਜਿੰਦਰ ਕੌਰ ਕਾਲਸਾਂ, ਜਸਪ੍ਰੀਤ ਕੌਰ ਕਾਲਸਾਂ, ਪਲਵਿੰਦਰ ਕੌਰ ਦੱਧਾਹੂਰ, ਹਰਮਨਦੀਪ ਕੌਰ ਦੱਧਾਹੂਰ, ਜਸਮੀਨ ਕੌਰ ਨੱਥੋਵਾਲ, ਕਰਮਜੀਤ ਕੌਰ ਰਾਜੋਆਣਾ ਬਲਾਕ ਪ੍ਰਧਾਨ, ਮਨਦੀਪ ਕੌਰ, ਰਮਨਦੀਪ ਕੌਰ ਹਲਵਾਰਾ, ਅਮਨਦੀਪ ਕੌਰ ਹਲਵਾਰਾ, ਕਮਲਦੀਪ ਕੌਰ ਹਲਵਾਰਾ, ਕਰਮਜੀਤ ਕੌਰ ਸਿਵੀਆਂ ਬਲਾਕ ਪ੍ਰਧਾਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਾਨਕਸਰ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ ਸੰਤ ਬਾਬਾ ਭਾਗ ਸਿੰਘ ਨਾਨਕਸਰ ਵਾਲਿਆਂ ਦੇ ਜਥੇ ਨੇ 66 ਪ੍ਰਾਣੀਆਂ ਨੂੰ... ਅਗਲੀ ਖ਼ਬਰ ਸਵ. ਠੇਕੇਦਾਰ ਦਰਸ਼ਨ ਸਿੰਘ ਚਾਹਲ ਨੂੰ ਸ਼ਰਧਾਂਜਲੀਆਂ ਭੇਟ
Ad Position 24