ਚੌਂਕੀਮਾਨ, 7 ਮਾਰਚ (ਤੇਜਿੰਦਰ ਸਿੰਘ ਚੱਢਾ)-ਪਿੰਡ ਜੱਸੋਵਾਲ (ਕੁਲਾਰ) ਵਿਖੇ ਹਾਕੀ ਟੂਰਨਾਮੈਂਟ ਕਮੇਟੀ ਵਲੋਂ ਐੱਨ.ਆਰ.ਆਈਜ਼ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 8ਵਾਂ ਹਾਕੀ ਕੱਪ ਕਰਵਾਇਆ ਗਿਆ | ਜਿਸ ਵਿਚ ਸੁਰਿੰਦਰ ਸਿੰਘ ਰਾਜਾ ਜਰਨਲ ਸੈਕਟਰੀ ਜਾਟ ਮਹਾਂ ਸਭਾ, ਨੇਤਰ ਸਿੰਘ ਨਾਭਾ ਚੇਅਰਮੈਨ ਤੇ ਦਪਿੰਦਰਪਾਲ ਸਿੰਘ ਡਾਇਰੈਕਟਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਪ੍ਰਧਾਨ ਜਸਵੀਰ ਸਿੰਘ ਸੀਰਾ ਜੱਸੋਵਾਲ ਨੇ ਦੱਸਿਆ ਕਿ ਹਾਕੀ ਟੂਰਨਾਮੈਂਟ ਵਿਚ ਪੰਜਾਬ ਭਰ 'ਚੋਂ ਨਾਮੀ ਟੀਮਾਂ ਨੇ ਹਿੱਸਾ ਲਿਆ ਤੇ ਫਾਈਨਲ ਮੁਕਾਬਲੇ ਵਿਚ ਬੁੱਟਰ ਦੀ ਹਾਕੀ ਟੀਮ ਨੇ ਘਵੱਦੀ ਦੀ ਹਾਕੀ ਟੀਮ ਨੂੰ ਹਰਾ ਕੇ ਜੱਸੋਵਾਲ (ਕੁਲਾਰ) ਦਾ 8ਵਾਂ ਹਾਕੀ ਕੱਪ ਜਿੱਤਿਆ | ਇਸ ਮੌਕੇ ਸੁਰਿੰਦਰ ਸਿੰਘ ਰਾਜਾ ਜਰਨਲ ਸੈਕਟਰੀ ਜਾਟ ਮਹਾਂ ਸਭਾ ਨੇ ਹਾਕੀ ਟੂਰਨਾਮੈਂਟ ਕਮੇਟੀ ਦੇ ਅਹੁਦੇਦਾਰਾਂ ਸਮੇਤ ਐੱਨ.ਆਰ.ਆਈਜ਼ ਤੇ ਸਮੂਹ ਨਗਰ ਨਿਵਾਸੀਆ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਨੌਜਵਾਂਨਾਂ ਨੂੰ ਖੇਡਾਂ ਨਾਲ ਜੋੜਨ ਲਈ 8ਵਾਂ ਹਾਕੀ ਕੱਪ ਕਰਵਾਇਆ ਕਿਉਂਕਿ ਅੱਜ ਦੀ ਨੌਜਵਾਨੀ ਗਰਾਊਾਡਾਂ ਨੂੰ ਛੱਡ ਕੇ ਮੋਬਾਇਲਾਂ ਵਿਚ ਲੱਗੀ ਹੋਈ ਹੈ ਤੇ ਸਾਨੂੰ ਸਾਰਿਆਂ ਨੂੰ ਆਪਣੇ ਪਿੰਡਾਂ ਵਿਚ ਵੱਖ-ਵੱਖ ਖੇਡਾਂ ਦੇ ਟੂਰਨਾਮੈਂਟ ਕਰਵਾਉਣੇ ਚਾਹੀਦੇ ਹਨ ਜਿਸ ਨਾਲ ਨੌਜਵਾਨ ਖੇਡ ਗਰਾਊਡਾਂ ਨਾਲ ਜੁੜਨ ਤੇ ਖੇਡਾਂ ਵਿਚ ਦੇਸ਼ ਦਾ ਨਾਮ ਰੌਸ਼ਨ ਕਰਨ | ਇਸ ਮੌਕੇ ਪਤਵੰਤੇ ਸੱਜਣਾਂ ਵਲੋਂ ਆਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਜੇਤੂ ਟੀਮਾਂ ਦਾ ਸਨਮਾਨ ਹਾਕੀ ਟੂਰਨਾਮੈਂਟ ਕਮੇਟੀ, ਐੱਨ.ਆਰ.ਆਈਜ਼ ਤੇ ਪਤਵੰਤੇ ਸੱਜਣਾਂ ਵਲੋਂ ਕੀਤਾ ਗਿਆ | ਇਸ ਮੌਕੇ ਪ੍ਰਧਾਨ ਜਸਵੀਰ ਸਿੰਘ ਸੀਰਾ ਜੱਸੋਵਾਲ ਨੇ 8ਵਾਂ ਹਾਕੀ ਕੱਪ ਕਰਵਾਉਣ ਵਿਚ ਸਹਿਯੋਗ ਦੇਣ ਵਾਲੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪਤਵੰਤੇ ਸੱਜਣਾਂ ਵਲੋਂ ਪ੍ਰਧਾਨ ਜਸਵੀਰ ਸਿੰਘ ਸੀਰਾ ਜੱਸੋਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਜਥੇਦਾਰ ਇੰਦਰਜੀਤ ਸਿੰਘ ਖੰਡਲ, ਸਾਬਕਾ ਸਰਪੰਚ ਸੁਖਦੇਵ ਸਿੰਘ ਸਰਾਂ, ਕੁਲਵੰਤ ਸਿੰਘ ਕੈਨੇਡਾ, ਗੁਰਦੀਪ ਸਿੰਘ ਯੂ.ਐੱਸ.ਏ., ਸੁਖਦੇਵ ਸਿੰਘ ਮੱਲ੍ਹੀ, ਮਨਪ੍ਰੀਤ ਸਿੰਘ ਚਾਹਲ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ ਸਾਬੀ ਐੱਨ.ਐੱਸ.ਆਈ, ਕੁਲਦੀਪ ਸਿੰਘ ਐਡੀਟਰ, ਇੰਦਰਮੋਹਨ ਸਿੰਘ, ਇਕਬਾਲ ਸਿੰਘ ਵਕੀਲ ਆਦਿ ਹਾਜ਼ਰ ਸਨ |