20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਬੀ.ਪੀ.ਈ.ਓ. ਸੁਧਾਰ ਮਨਜੀਤ ਸਿੰਘ ਗਰੇਵਾਲ ਦੀ ਨਿਯੁਕਤੀ ਦਾ ਨਿੱਘਾ ਸਵਾਗਤ

Ad Position 21
No active advertisement
ਅਜੀਤ ਡੈਸਕ 08-03-2026
ਮੁੱਲਾਂਪੁਰ-ਦਾਖਾ, 7 ਮਾਰਚ (ਨਿਰਮਲ ਸਿੰਘ ਧਾਲੀਵਾਲ)-ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਧਾਰ (ਲੁਧਿ:) ਮਨਜੀਤ ਸਿੰਘ ਗਰੇਵਾਲ ਦੀ ਬਤੌਰ ਬੀ.ਪੀ.ਈ.ਓ ਨਿਯੁਕਤੀ ਦਾ ਸੁਧਾਰ ਬਲਾਕ ਅਧੀਨ ਚਾਰੇ ਸੈਂਟਰ ਹੈੱਡ ਟੀਚਰਾਂ, ਵੱਖ-ਵੱਖ ਸਕੂਲਾਂ ਦੇ ਹੈੱਡ ਟੀਚਰ, ਹੋਰ ਅਧਿਆਪਕਾਂ ਨੇ ਨਿੱਘਾ ਸਵਾਗਤ ਕੀਤਾ | ਬਲਾਕ ਸਿੱਖਿਆ ਅਫ਼ਸਰ ਗਰੇਵਾਲ ਵਲੋਂ ਸੀ.ਐੱਚ.ਟੀ ਅਧਿਆਪਕਾਂ ਨੂੰ ਪੜ੍ਹਾਈ ਦਾ ਪੱਧਰ ਉੱਪਰ ਚੁੱਕਣ ਲਈ ਪ੍ਰੇਰਿਆ ਗਿਆ | ਜ਼ਿਕਰਯੋਗ ਹੈ ਕਿ ਬਲਾਕ ਸੁਧਾਰ ਅਧੀਨ 51 ਪ੍ਰਾਇਮਰੀ ਸਕੂਲਾਂ ਲਈ ਨਿਗਰਾਨ ਬੀ.ਪੀ.ਈ.ਓ ਮਨਜੀਤ ਸਿੰਘ ਗਰੇਵਾਲ ਪ੍ਰਾਇਮਰੀ ਸਕੂਲਾਂ ਦੀ ਪੜ੍ਹਾਈ ਦਾ ਪੱਧਰ ਉਸਾਰੂ ਬਣਾਉਣ ਦੇ ਨਾਲ ਸਟੇਟ ਸਕੀਮਾਂ ਤਹਿਤ ਸਕੂਲਾਂ 'ਚ ਹੋਣ ਵਾਲੇ ਕੰਮਾਂ ਦੇ ਨਾਲ ਸਕੂਲਾਂ ਨੂੰ ਮਿਡ-ਡੇ-ਮੀਲ ਤਹਿਤ ਦਿੱਤੀ ਜਾਣ ਵਾਲੀ ਗ੍ਰਾਂਟ ਦਾ ਕੰਮ ਵੀ ਵੇਖਣਗੇ |
ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਸੁਧਾਰ ਵਿਖੇ ਗਰੇਵਾਲ ਦੀ ਨਿਯੁਕਤੀ ਹੋਣ 'ਤੇ ਸੀ.ਐੱਚ.ਟੀ ਪ੍ਰਭਜੋਤ ਸਿੰਘ, ਰਾਜਵਿੰਦਰ ਸਿੰਘ, ਗੁਰਦੀਪ ਸਿੰਘ, ਵਰਿੰਦਰਪਾਲ ਸਿੰਘ, ਅਮਨਦੀਪ ਸਿੰਘ ਜਾਂਗਪੁਰ, ਤੇਜਿੰਦਰ ਸਿੰਘ ਭਨੋਹੜ, ਬਲਦੇਵ ਸਿੰਘ ਮੁੱਲਾਂਪੁਰ, ਦੀਪਕ ਰਾਏ, ਜੋਤੀ ਰਾਣੀ, ਗੁਰਦੀਪ ਕੌਰ, ਮਮਤਾ ਰਾਣੀ, ਸੁਮਨ ਲਤਾ, ਮੋਹਨਦੀਪ, ਬਲਰਾਜ ਸਿੰਘ ਸੰਘੇੜਾ, ਜਗਤਾਰ ਸਿੰਘ, ਜਸਵੀਰ ਸਿੰਘ ਸਿੱਧੂ, ਗੁਰਸਿਮਰਤ ਸਿੰਘ, ਨਰਿੰਦਰਪਾਲ ਸਿੰਘ, ਤੇਜਿੰਦਰ ਸਿੰਘ ਹੇਰ, ਪ੍ਰਾਇਮਰੀ ਸਕੂਲਾਂ 'ਚ ਤਾਇਨਾਤ ਹੋਰ ਅਧਿਆਪਕਾਂ ਨੇ ਨਿੱਘਾ ਸਵਾਗਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਵਲੋਂ ਯੁੱਧ 'ਚ ਘਿਰੇ ਲੋਕਾਂ ਦੀ ਮਦਦ ਲਈ ਭਾਰਤ ਨੂੰ ਅੱਗੇ ਵਧਣ ਦੀ ਅਪੀਲ ਅਗਲੀ ਖ਼ਬਰ ਪਿੰਡ ਚੌਕੀਮਾਨ ਵਿਖੇ ਸਰਬੱਤ ਦੇ ਭਲੇ ਲਈ ਸਮਾਗਮ ਕਰਵਾਇਆ
Ad Position 24