ਹੰਬੜਾਂ, 7 ਮਾਰਚ (ਮੇਜਰ ਹੰਬੜਾਂ)-ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤਹਿਤ ਮੈਨੇਜਮੈਂਟ ਕਮੇਟੀਆਂ ਦੀਆਂ ਵਿਸ਼ੇਸ਼ ਮੀਟਿੰਗਾਂ ਦੇ ਦਿੱਤੇ ਪ੍ਰੋਗਰਾਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਨੌ ਅਬਾਦ ਬਲਾਕ ਸਿੱਧਵਾਂ ਬੇਟ-2 ਵਿਚ ਇਸ ਮੀਟਿੰਗ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਹਾਜ਼ਰ ਹੋਏ ਕਮੇਟੀ ਮੈਂਬਰ ਸਾਹਿਬਾਨ ਨੂੰ ਸੰਬੋਧਨ ਹੁੰਦੇ ਹੋਏ ਸਕੂਲ ਮੁਖੀ ਬਲਵੀਰ ਸਿੰਘ ਬਾਸੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 'ਸਿੱਖਿਆ ਦਾ ਵਾਅਦਾ, ਸਾਂਝੀ ਜ਼ਿੰਮੇਵਾਰੀ' ਦੇ ਸਲੋਗਨ ਤਹਿਤ ਸਕੂਲਾਂ 'ਚ ਸਕੂਲ ਮੈਨੇਜਮੈਂਟ ਕਮੇਟੀਆਂ ਦੀਆਂ ਵਿਸ਼ੇਸ਼ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ | ਜਿੰਨ੍ਹਾਂ ਦਾ ਮਕਸਦ ਸਕੂਲ ਦੇ ਬੁਨਿਆਦੀ ਢਾਂਚੇ ਦੇ ਮਿਆਰਾਂ ਬਾਰੇ ਪਤਾ ਲਗਾਉਣਾ ਅਤੇ ਸੈਸ਼ਨ 2026-27 ਲਈ ਮੁਹਿੰਮ 'ਚ ਕਮੇਟੀਆਂ ਦੀ ਭਾਗੀਦਾਰੀ ਬਣਾਉਣਾ ਤੇ ਨਵੇਂ ਸ਼ੈਸ਼ਨ ਲਈ ਵਰਦੀਆਂ ਵਗੈਰਾ ਦੀ ਖ਼ਰੀਦ ਕਰਨ ਸਬੰਧੀ ਵਿਚਾਰ-ਚਰਚਾ ਕਰਨਾ ਹੈ | ਮਾ: ਬਾਸੀਆਂ ਨੇ ਕਿਹਾ ਕਿ ਸੂਬਾ ਸਰਕਾਰ ਦੀ ਅਗਵਾਈ ਹੇਠ ਸਕੂਲਾਂ 'ਚ ਨਵੇਂ ਅਧਿਆਪਕ ਦੇਣ ਦੇ ਨਾਲ ਹੋਰ ਸਹੂਲਤਾਂ ਦਿੱਤੇ ਜਾਣ ਨਾਲ ਸਕੂਲਾਂ 'ਚ ਪੜ੍ਹਾਈ ਦਾ ਮਿਆਰ ਉੱਚਾ ਹੋਇਆ ਹੈ | ਇਸ ਮੌਕੇ ਬਲਾਕ ਕੋਆਰਡੀਨੇਟਰ ਜਗਦੀਪ ਕੌਰ, ਜਸਵਿੰਦਰ ਕੌਰ ਗਿੱਲ, ਅਸ਼ੋਕ ਕੁਮਾਰ, ਇੰਦਰਜੀਤ ਸਿੰਘ ਘਮਣੇਵਾਲ, ਚੇਅਰਮੈਨ ਬਲਵਿੰਦਰ ਸਿੰਘ, ਪੰਚ ਸੁਖਵਿੰਦਰ ਸਿੰਘ, ਪਰਮਜੀਤ ਸਿੰਘ, ਸੁਰਜੀਤ ਸਿੰਘ, ਕੁਲਮੇਸ਼ ਕੌਰ, ਪਰਮਜੀਤ ਕੌਰ, ਬਲਜਿੰਦਰ ਕੌਰ, ਸਲਵਿੰਦਰ ਕੌਰ, ਗੁਰਮੀਤ ਕੌਰ, ਜੋਗਿੰਦਰ ਕੌਰ ਆਦਿ ਮੌਜੂਦ ਸਨ |