22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸ: ਹਰਚੰਦ ਸਿੰਘ ਗਿੱਲ ਨਮਿਤ ਸ਼ਰਧਾਂਜਲੀ ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 09-03-2026
ਚੌਂਕੀਮਾਨ, 8 ਮਾਰਚ (ਤੇਜਿੰਦਰ ਸਿੰਘ ਚੱਢਾ)- ਅਮਰੀਕਾ ਦੇ ਕਾਰੋਬਾਰੀ ਸ: ਹਰਮੰਦਰ ਸਿੰਘ ਗਿੱਲ ਦੇ ਪਿਤਾ ਸ: ਹਰਚੰਦ ਸਿੰਘ ਗਿੱਲ ਜੋ ਕੇ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ | ਉਨ੍ਹਾਂ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਸੰਤ ਬਾਬਾ ਗੁਲਾਬ ਸਿੰਘ (ਅਨੰਦ ਭਵਨ) ਘੋਲੀਆਂ ਖੁਰਦ (ਮੋਗਾ) ਵਿਖੇ ਕਰਵਾਇਆ ਗਿਆ |
ਇਸ ਮੌਕੇ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਅਜਮੇਰ ਸਿੰਘ ਘੋਲੀਆਂ ਵਾਲਿਆਂ ਦੇ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ | ਇਸ ਮੌਕੇ ਕਾਂਗਰਸ ਦੇ ਨਿਹਾਲ ਸਿੰਘ ਵਾਲਾ ਦੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ, ਪ੍ਰਧਾਨ ਕਮਲਜੀਤ ਸਿੰਘ ਬਰਾੜ, ਸੀਨੀਅਰ ਕਾਂਗਰਸੀ ਆਗੂ ਭੋਲਾ ਸਿੰਘ ਭਾਈਕੇ ਸਮਾਧ, ਚੇਅਰਮੈਨ ਬਲਦੇਵ ਸਿੰਘ ਬੀੜ ਗਗੜਾ, ਸਾਬਕਾ ਸਰਪੰਚ ਅਮਰਜੀਤ ਸਿੰਘ ਘੋਲੀਆਂ ਤੇ ਮੇਹਰ ਸਿੰਘ ਨੱਥੋਕੇ ਨੇ ਸ: ਹਰਚੰਦ ਸਿੰਘ ਗਿੱਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸ: ਹਰਚੰਦ ਸਿੰਘ ਗਿੱਲ ਨੇ ਉੱਚ ਵਿੱਦਿਆ ਹਾਸਲ ਕਰਕੇ ਪਿਤਾ ਪੁਰਖੀ ਧੰਦਾ ਖੇਤੀਬਾੜੀ ਅਪਨਾਇਆ ਤੇ ਸਖ਼ਤ ਮਿਹਨਤ ਕਰਦਿਆਂ ਖੇਤੀਬਾੜੀ ਧੰਦੇ ਨੂੰ ਲਾਹੇਬੰਦ ਬਣਾਇਆ ਤੇ ਇਲਾਕੇ ਵਿਚ ਗਿੱਲ ਪਰਿਵਾਰ ਦਾ ਨਾਂਅ ਬਣਾਇਆ ਤੇ ਆਪਣੇ ਬੱਚਿਆਂ ਨੂੰ ਚੰਗੀ ਸਿੱਕਿਆਂ ਦੇ ਕੇ ਜੀਵਨ ਸਿੰਘ ਸੈਟਲਡ ਕੀਤਾ ਤੇ ਹਮੇਸ਼ਾ ਹੀ ਸਖ਼ਤ ਮਿਹਨਤ ਕਰਨ ਤੇ ਸੱਚ 'ਤੇ ਪਹਿਰਾ ਦੇਣ ਲਈ ਪ੍ਰੇਰਿਤ ਕੀਤਾ | ਆਪ 2005 ਵਿਚ ਪਰਿਵਾਰ ਸਮੇ ਅਮਰੀਕਾ ਚਲੇ ਗਏ ਜਿੱਥੇ ਜਾ ਕੇ ਵੀ ਆਪ ਨੇ ਸਖ਼ਤ ਮਿਹਨਤ ਕੀਤੀ ਤੇ ਆਪ ਦੇ ਬੇਟੇ ਹਰਮੰਦਰ ਸਿੰਘ ਗਿੱਲ ਵਲੋਂ ਆਪ ਦੇ ਦੱਸੇ ਰਾਹ 'ਤੇ ਸਖ਼ਤ ਮਿਹਨਤ ਕਰਨ ਨੂੰ ਤਰਜੀਹ ਦਿੱਤੀ ਗਈ | ਆਪ ਦੇ ਚਲੇ ਜਾਣ ਨਾਲ ਸਮਾਜ ਨੂੰ ਤਾਂ ਘਾਟਾ ਪਿਆ ਹੀ ਹੈ ਪਰ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ |
ਇਸ ਮੌਕੇ ਪ੍ਰਵਾਸੀ ਪੰਜਾਬੀ ਲੇਖਕ ਤੇ ਪੱਤਰਕਾਰ ਗੁਰਪ੍ਰੀਤ ਸਿੰਘ ਤਲਵੰਡੀ ਦਾ ਭੇਜਿਆ ਸ਼ੋਕ ਸੰਦੇਸ਼ ਵੀ ਪੜ੍ਹਕੇ ਸਣਾਇਆ ਗਿਆ | ਹਰਮੰਦਰ ਸਿੰਘ ਗਿੱਲ ਨੇ ਆਪਣੇ ਪਿਤਾ ਸ: ਹਰਚੰਦ ਸਿੰਘ ਗਿੱਲ ਦੀ ਯਾਦ ਵਿਚ ਵੱਖ-ਵੱਖ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਨਕਦ ਰਾਸ਼ੀ ਭੇਟ ਕੀਤੀ |
ਇਸ ਮੌਕੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਧਰਮਪਤਨੀ ਬੀਬੀ ਅਮਨਦੀਪ ਕੌਰ ਬਿਲਾਸਪੁਰ, ਸ਼੍ਰੋਮਣੀ ਅਕਾਲੀ ਦਲ ਦੇ ਨਿਹਾਲ ਸਿੰਘ ਵਾਲਾ ਦੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ, ਸੁਰਜੀਤ ਸਿਮਘ ਸੰਘੇੜਾ ਤਲਵੰਡੀ, ਮਾ: ਜਤਿੰਦਰ ਸਿੰਘ ਤਲਵੰਡੀ, ਜਸਵਿੰਦਰ ਸਿੰਘ ਖ਼ਾਲਸਾ ਤਲਵੰਡੀ, ਭਾਈ ਦਰਸ਼ਨ ਸਿੰਘ ਘੋਲੀਆ, ਐਡਵੋਕੇਟ ਧਰਮਪਾਲ ਸਿੰਘ ਡੀ.ਪੀ., ਸਾਬਕਾ ਬਲਾਕ ਸੰਮਤੀ ਮੈਂਬਰ ਹਰਪ੍ਰੀਤ ਸਿੰਘ, ਸਾਬਕਾ ਸਰਪੰਚ ਰਣਧੀਰ ਸਿੰਘ ਫੂਲੇਵਾਲ, ਸਾਬਕਾ ਸਰਪੰਚ ਇਕਬਾਲ ਸਿੰਘ, ਸਾਬਕਾ ਸਰਪੰਚ ਜਗਮੋਹਨ ਸਿੰਘ, ਸਰਕਲ ਪ੍ਰਧਾਨ ਅਜੀਤਪਾਲ ਸਿੰਘ ਰਣੀਆ, ਸਰਪੰਚ ਅਮਰ ਸਿੰਘ ਘੋਲੀਆ ਖੁਰਦ, ਜਸਵਿੰਦਰ ਸਿੰਘ ਗਰੇਵਾਲ, ਰਣਦੀਪ ਸਿਮਘ ਸਿੱਧੂ ਦੌਧਰ, ਜਸਵਿੰਦਰ ਸਿੰਘ ਘੋਲੀਆ ਕੈਨੇਡਾ, ਮਾ: ਗੁਰਮੇਲ ਸਿੰਗ ਘੋਲੀਆ, ਗੁਰਪ੍ਰੀਤ ਸਿੰਘ ਬਾਗੜੀ ਅਮਰੀਕਾ, ਸਾਬਕਾ ਸਰਪੰਚ ਗੁਰਮੇਲ ਕੌਰ, ਸਾਬਕਾ ਸਰਪੰਚ ਇਕਬਾਲ ਸਿੰਘ, ਪ੍ਰਧਾਨ ਮੇਜਰ ਸਿੰਘ ਕਾਦੀਆ, ਕੁਲਵੰਤ ਸਿੰਘ ਕੈਨੇਡਾ, ਨੰਬਰਦਾਰ ਗੁਰਮੀਤ ਸਿੰਗ ਘੋਲੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਨੇ ਮਹਿਲਾਵਾਂ ਨੂੰ ਇਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਪੂਰਾ ਕੀਤਾ- ਮਾਂਗਟ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ 'ਮਾਣ-ਸਨਮਾਨ ਭੱਤਾ' ਮਿਲਣ 'ਤੇ ਬੀਬੀਆਂ ਹੋਈਆਂ ਬਾਗ਼ੋ-ਬਾਗ਼
Ad Position 24