ਜਗਰਾਉਂ, 8 ਮਾਰਚ (ਵਿਨੋਦ ਕੁਮਾਰ)-ਪੰਜਾਬ ਸਰਕਾਰ ਵਲੋਂ ਅੱਜ 16ਵੀਂ ਵਿਧਾਨ ਸਭਾ ਦੇ ਬੱਜਟ ਸੈਸ਼ਨ ਦੌਰਾਨ 18 ਸਾਲ ਤੋਂ ਉਪਰ ਦੀ ਉਮਰ ਵਾਲੀਆਂ ਜਨਰਲ ਔਰਤਾਂ ਨੂੰ 1000 ਰੁਪਏ ਅਤੇ ਅਨੁਸੂਚਿਤ ਜਾਤੀ ਤੇ ਪੱਛੜੀਆਂ ਸ਼੍ਰੇਣੀਆਂ ਦੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾਂ 'ਮਾਣ ਭੱਤਾ' ਮਿਲਣ ਤੇ ਬੀਬੀਆਂ ਬਾਗ਼ੋ-ਬਾਗ਼ ਹੋ ਗਈਆਂ ਹਨ | ਜਿਨ੍ਹਾਂ ਨੇ ਅੱਜ ਹਲਕਾ ਜਗਰਾਉਂ ਵਿਖੇ ਇਕੱਠੇ ਹੋ ਕੇ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਉਥੇ ਹੀ ਔਰਤਾਂ ਨੂੰ ਮਿਲੇ ਮਾਣ-ਸਨਮਾਨ ਦੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪੰਜਾਬ ਭਰ ਦੀਆਂ ਔਰਤਾਂ ਨੂੰ ਵਧਾਈ ਦਿੱਤੀ | ਇਸ ਮੌਕੇ ਖੁਸ਼ੀ ਵਿਚ ਖੀਵੇ ਹੋਏ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਜੋ ਵੀ ਗਰੰਟੀਆਂ ਦਿੱਤੀਆਂ ਸਨ, ਸਾਰੀਆਂ ਆਪਣੀ ਸਰਕਾਰ ਦੇ ਸਮੇਂ ਅਨੁਸਾਰ ਪੂਰੀਆਂ ਕੀਤੀਆਂ ਹਨ ਅਤੇ ਇੱਕ ਗ੍ਰਾਂਟੀ ਔਰਤਾਂ ਨੂੰ 'ਮਾਣ ਭੱਤਾ' ਦੇਣ ਦੀ ਗਰੰਟੀ ਰਹਿੰਦੀ ਸੀ, ਜਿਸ ਨੂੰ ਅੱਜ ਬੱਜਟ ਸੈਸ਼ਨ ਦੌਰਾਨ ਪੂਰਾ ਕਰ ਦਿੱਤਾ ਹੈ | ਜਿਸ ਨਾਲ ਜਿੱਥੇ ਪੰਜਾਬ ਭਰ ਦੀਆਂ ਔਰਤਾਂ ਦੇ ਮਾਣ-ਸਨਮਾਨ ਵਿਚ ਵਾਧਾ ਹੋਇਆ ਹੈ, ਉਥੇ ਹੀ ਔਰਤਾਂ ਲਈ ਆਪਣੇ ਘਰ ਦਾ ਖ਼ਰਚਾ ਚਲਾਉਣ ਲਈ ਪੰਜਾਬ ਸਰਕਾਰ ਵਲੋਂ ਇੰਨਕਮ ਦਾ ਸਰੋਤ ਵੀ ਮਿਲ ਗਿਆ ਹੈ | ਬੀਬੀ ਮਾਣੂੰਕੇ ਨੇ ਆਖਿਆ ਕਿ ਪੰਜਾਬ ਸਰਕਾਰ ਵਲੋਂ ਪੇਸ਼ ਕੀਤਾ ਗਿਆ ਬੱਜਟ ਪੰਜਾਬ ਵਾਸੀਆਂ ਦੇ ਭਲਾਈ ਅਤੇ ਸੂਬੇ ਨੂੰ ਨਵੀਂ ਦਿਸ਼ਾ ਤੇ ਦਸ਼ਾ ਦੇਣ ਵਾਲਾ ਹੈ, ਜਿਸ ਨਾਲ ਪੰਜਾਬ ਹੋਰ ਵੀ ਤਰੱਕੀ ਦੀ ਰਾਹ 'ਤੇ ਚੱਲ ਪਵੇਗਾ | ਉਨ੍ਹਾਂ ਆਖਿਆ ਅÏਰਤਾਂ ਦੇ ਸਨਮਾਨ ਵਿਚ ਵਾਧਾ ਕਰਨਾ, ਪੰਜਾਬ ਸਰਕਾਰ ਦਾ ਇਕ ਬਹੁਤ ਵੱਡਾ ਸ਼ਲਾਘਾਯੋਗ ਉਪਰਾਲਾ ਹੈ | ਵਿਧਾਇਕਾ ਬੀਬੀ ਮਾਣੂੰਕੇ ਨੇ ਆਖਿਆ ਕਿ ਬੱਜਟ ਸੈਸ਼ਨ ਦੌਰਾਨ ਪੰਜਾਬ ਸਰਕਾਰ ਵੱਲੋਂ ਅÏਰਤਾਂ ਦੇ ਸਨਮਾਨ ਵਿੱਚ ਕੀਤੇ ਵਾਧੇ ਦੇ ਐਲਾਨ ਨਾਲ ਜਿੱਥੇ ਪੰਜਾਬ ਭਰ ਦੀਆਂ ਮਹਿਲਾਵਾਂ ਵਿਚ ਖੁਸ਼ੀ ਦੀ ਲਹਿਰ ਹੈ | ਇਸ ਮੌਕੇ ਪ੍ਰਭਜੋਤ ਕੌਰ, ਸੰਦੀਪ ਕੌਰ ਗਗੜਾ, ਪਰਮਜੀਤ ਕੌਰ ਬਾਰਦੇਕੇ, ਬਲਦੀਪ ਕੌਰ, ਸਰਪੰਚ ਰੀਤ ਕੌਰ, ਡਾ. ਅਮਨ ਜਗਰਾਉਂ, ਅੰਮਿ੍ਤਪਾਲ ਕੌਰ, ਚਰਨਜੀਤ ਕੌਰ ਲੀਲਾਂ, ਕੁਸ਼ਮ ਲਤਾ ਬੋਦਲਵਾਲਾ, ਆਸ਼ਾ ਰਾਣੀ, ਮਲਕੀਤ ਕੌਰ ਕਾਉਂਕੇ, ਗੁਰਪ੍ਰੀਤ ਕੌਰ ਕਾਉਂਕੇ, ਸੁਰਜੀਤ ਕੌਰ ਬਾਘੀਆਂ, ਦਲਜੀਤ ਕੌਰ ਮਲਕ, ਸੁਖਵੀਰ ਕੌਰ, ਗੁਰਪ੍ਰੀਤ ਕੌਰ ਸ਼ੇਰਪੁਰ, ਪੂਜਾ ਗਗੜਾ, ਹਰਜੀਤ ਕੌਰ ਬਾਘੀਆਂ, ਵੀਰਪਾਲ ਕੌਰ, ਪਰਮਜੀਤ ਕੌਰ ਕਮਾਲਪੁਰਾ, ਗੁਰਮੀਤ ਕੌਰ ਮਾਣੂੰਕੇ, ਕਿਰਨਦੀਪ ਕੌਰ ਸ਼ੇਖਦੌਲਤ, ਅਮਨਦੀਪ ਕੌਰ ਡੱਲਾ, ਮਨਜੀਤ ਕੌਰ ਗਗੜਾ, ਸੁਰਿੰਦਰ ਕੌਰ ਗਗੜਾ, ਗੁਰਮੀਤ ਕੌਰ ਗਗੜਾ, ਪਰਮਜੀਤ ਕੌਰ ਬਾਰਦੇਕੇ, ਅਮਨਦੀਪ ਕੌਰ ਕਮਾਲਪੁਰਾ, ਸ਼ੁਭਮਨਦੀਪ ਕੌਰ, ਰਾਜਵਿੰਦਰ ਕੌਰ ਮੀਰਪੁਰ ਹਾਂਸ, ਚਰਨਜੀਤ ਕੌਰ ਬਾਘੀਆਂ, ਕੁਲਵਿੰਦਰ ਕੌਰ ਬੋਦਲਵਾਲਾ ਆਦਿ ਨੇ ਵੀ 'ਮਾਣ-ਸਨਮਾਨ ਭੱਤਾ' ਮਿਲਣ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ |