22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਚੰਡੀਗੜ੍ਹ ਰੋਸ ਮੁਜ਼ਾਹਰੇ 'ਚ ਲੁਧਿਆਣੇ ਜ਼ਿਲ੍ਹੇ ਤੋਂ ਭਰਵੀਂ ਸ਼ਮੂਲੀਅਤ ਹੋਵੇਗੀ-ਡੀ. ਐੱਮ. ਐੱਫ.

Ad Position 21
No active advertisement
ਅਜੀਤ ਡੈਸਕ 09-03-2026
ਰਾਏਕੋਟ, 8 ਮਾਰਚ (ਸੁਸ਼ੀਲ)-ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ 'ਤੇ ਚੰਡੀਗੜ੍ਹ ਵਿਖੇ ਹੋਣ ਵਾਲੇ ਰੋਸ ਮੁਜਾਹਰੇ ਅਤੇ ਰੋਸ ਮਾਰਚ 10 ਮਾਰਚ ਨੂੰ ਲੁਧਿਆਣਾ ਜਿਲ੍ਹੇ ਤੋਂ ਮੁਲਾਜ਼ਮਾਂ ਦੀ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ | ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਲੀਲ ਨੇ ਦੱਸਿਆ ਕਿ ਸੂਬਾ ਪੱਧਰੀ ਰੋਸ ਮੁਜ਼ਾਹਰੇ ਅਤੇ ਮਾਰਚ ਵਿੱਚ ਭਾਗ ਲੈਣ ਲਈ ਲੁਧਿਆਣਾ ਜ਼ਿਲ੍ਹਾ ਦੇ ਵੱਖ-ਵੱਖ ਮਹਿਕਮਿਆਂ ਦੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਭਾਗ ਲੈਣਗੇ | ਅੱਜ ਮੋਹਾਲੀ ਵਿਖੇ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਕੀਤੇ ਲਾਠੀਚਾਰਜ ਦੀ ਨਿਖੇਧੀ ਕੀਤੀ ਗਈ ਇਸ ਮੌਕੇ ਤੇ ਹਾਜ਼ਰ ਡੀ.ਟੀ.ਐੱਫ. ਦੇ ਜ਼ਿਲ੍ਹਾ ਸਕੱਤਰ ਰੁਪਿੰਦਰਪਾਲ ਸਿੰਘ ਗਿੱਲ ਨੇ ਦੱਸਿਆ ਕਿ ਮੁਲਾਜ਼ਮਾਂ ਦੇ ਕੱਟੇ ਗਏ ਭੱਤੇ ਬਹਾਲ ਕਰਾਉਣ, ਪੁਰਾਣੀ ਪੈਨਸ਼ਨ ਬਹਾਲ ਕਰਾਉਣ, ਮੁਲਾਜ਼ਮ ਉੱਤੇ ਥੋਪੇ ਗਏ ਲੰਗੜੇ ਪੇਅ ਸਕੇਲ ਰੱਦ ਕਰਾ ਕੇ ਪੁਰਾਣੇ ਸਕੇਲ ਬਹਾਲ ਕਰਾਉਣ ਤੇ 16% ਡੀ.ਏ.
ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਾਉਣ ਸਮੇਤ ਮੁਲਾਜ਼ਮਾਂ ਦੀਆਂ ਦਰਜਨਾਂ ਮੰਗਾਂ ਦੀ ਪ੍ਰਾਪਤੀ ਲਈ ਇਹ 4 ਦਿਨਾਂ ਪ੍ਰਦਰਸ਼ਨ ਚੰਡੀਗੜ੍ਹ ਵਿਖੇ ਕੀਤੇ ਜਾ ਰਹੇ ਹਨ, ਜੋ ਕਿ 8 ਮਾਰਚ ਤੋਂ 11 ਮਾਰਚ ਤੱਕ ਕੀਤੇ ਜਾਣੇ ਹਨ | ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਮਨਜੀਤ ਸੰਧੂ, ਜੰਗਪਾਲ ਸਿੰਘ ਰਾਇਕੋਟ, ਨਰਿੰਦਰ ਸਿੰਘ ਰਾਇਕੋਟ, ਯਾਦਵਿੰਦਰ ਸਿੰਘ, ਰਾਜਨ ਸਿੰਘ, ਪ੍ਰਭਜੋਤ ਸਿੰਘ ਤਲਵੰਡੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ 'ਮਾਣ-ਸਨਮਾਨ ਭੱਤਾ' ਮਿਲਣ 'ਤੇ ਬੀਬੀਆਂ ਹੋਈਆਂ ਬਾਗ਼ੋ-ਬਾਗ਼ ਅਗਲੀ ਖ਼ਬਰ ਆਰੀਆ ਕਾਲਜ ਪਠਾਨਕੋਟ ਵਿਖੇ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ
Ad Position 24